Malvinder Singh Mali: ਮੋਹਾਲੀ ਅਦਾਲਤ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਪਟਿਆਲਾ ਜੇਲ੍ਹ ‘ਚ ਭੇਜਿਆ
Advertisement
Article Detail0/zeephh/zeephh2434547

Malvinder Singh Mali: ਮੋਹਾਲੀ ਅਦਾਲਤ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਪਟਿਆਲਾ ਜੇਲ੍ਹ ‘ਚ ਭੇਜਿਆ

Malvinder Singh Mali:  ਪੁਲਿਸ ਨੇ ਐਫ ਆਈ ਆਰ ਨੰਬਰ 107 ਆਈ ਟੀ ਸਿਟੀ ਥਾਣਾ ਮੋਹਾਲੀ ‘ਚ ਮਾਲੀ ਵਿਰੁੱਧ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 299 ਅਧੀਨ ਪਰਚਾ ਦਰਜ ਕੀਤਾ ਹੈ। 

Malvinder Singh Mali: ਮੋਹਾਲੀ ਅਦਾਲਤ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਪਟਿਆਲਾ ਜੇਲ੍ਹ ‘ਚ ਭੇਜਿਆ

Malvinder Singh Mali: ਥਾਣਾ ਆਈ.ਟੀ.ਸਿਟੀ ਮੋਹਾਲੀ ਵੱਲੋਂ ਪਟਿਆਲਾ ਤੋਂ ਗ੍ਰਿਫਤਾਰ ਕੀਤੇ ਸਿਆਸੀ ਆਲੋਚਕ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਨ੍ਹਾਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ‘ਤੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਅਦਾਲਤ ਵਿੱਚ ਪੇਸ਼ ਕਰਨ ਮੌਕੇ ਮਾਲਵਿੰਦਰ ਮਾਲੀ ਨੇ ਮੀਡੀਆ ਨੂੰ ਕਿਹਾ ਕਿ ਉਸ ਨੇ ਕੋਈ ਵੀ ਧਾਰਮਿਕ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀਡੀਓ ਵੀ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਮੈਂ ਤਾਂ ਸਗੋਂ ਇਹ ਕਿਹਾ ਸੀ ਕਿ ਕੋਈ ਬੰਦਾ ਕਿਵੇਂ ਭਲਾ ਦੇਵਤਾ ਬਣ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਉਸ ਨਾਲ ਵਧੀਆ ਵਿਵਹਾਰ ਕੀਤਾ ਹੈ।

ਇਹ ਵੀ ਪੜ੍ਹੋ:  Punjab Congress Protest: ਅੰਮ੍ਰਿਤਸਰ 'ਚ ਕਾਂਗਰਸੀ ਵਰਕਰ ਸੜਕਾਂ 'ਤੇ ਉਤਰੇ, ਸੂਬਾ ਪ੍ਰਧਾਨ ਰਾਜਾ ਵੜਿੰਗ ਵੀ ਪਹੁੰਚੇ

ਜ਼ਿਕਰਯੋਗ ਹੈ ਕਿ ਪੁਲਿਸ ਨੇ ਐਫ ਆਈ ਆਰ ਨੰਬਰ 107 ਆਈ ਟੀ ਸਿਟੀ ਥਾਣਾ ਮੋਹਾਲੀ ‘ਚ ਮਾਲੀ ਵਿਰੁੱਧ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 299 ਅਧੀਨ ਪਰਚਾ ਦਰਜ ਕੀਤਾ ਹੈ। ਮੋਹਾਲੀ ਪੁਲਿਸ ਨੂੰ ਅਮਿਤ ਜੈਨ ਨਾਂ ਦੇ ਵਿਅਕਤੀ ਨੇ ਅਰਜ਼ੀ ਦਿੱਤੀ ਸੀ ਕਿ ਉਹ ਟੀ. ਵੀ. ਦੇਖ ਰਿਹਾ ਸੀ ਜਿਸ ਵਿੱਚ ਮਾਲਵਿੰਦਰ ਸਿੰਘ ਮਾਲੀ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਟਿੱਪਣੀ ਕਰ ਰਿਹਾ ਸੀ, ਜਿਸ ਨਾਲ ਉਸ ਨੂੰ ਬਹੁਤ ਦੁੱਖ ਪਹੁੰਚਿਆ ਤੇ ਮੈਂ ਤੇ ਹਿੰਦੂ ਸਮਾਜ ‘ਚ ਬਹੁਤ ਰੋਸ ਹੈ। ਪੁਲਿਸ ਨੇ ਉਸਦੀ ਅਰਜ਼ੀ ‘ਤੇ ਕਾਰਵਾਈ ਕਰਦਿਆਂ ਕੱਲ੍ਹ ਮਾਲੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ: IND VS CHN Final: ਭਾਰਤ ਅਤੇ ਚੀਨ ਵਿਚਾਲੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਫਾਈਨਲ, ਭਾਰਤ ਦੀਆਂ ਨਜ਼ਰਾਂ 5ਵੇਂ ਖਿਤਾਬ 'ਤੇ

Trending news