Mohali Accident: ਮੁਹਾਲੀ ਦੇ ਸੈਕਟਰ 86 'ਚ ਨੌਜਵਾਨ ਦੀ ਥਾਰ ਪਲਟ ਗਈ ਜਿਸ ਕਰਕੇ ਥਾਰ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
Trending Photos
Mohali Accident: ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਥਾਰ ਸਵਾਰ ਨੌਜਵਾਨ ਦੀ ਥਾਰ ਪਲਟਣ ਕਾਰਨ ਮੌਕੇ ਉੱਤੇ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਸਵਾਰ ਸਾਹਿਲ ਲੁਧਿਆਣਾ ਵਾਸੀ ਆਪਣੀ ਮੰਗੇਤਰ ਅਤੇ ਆਪਣੇ ਮਿੱਤਰ ਅਤੇ ਉਸਦੀ ਪਤਨੀ ਨਾਲ ਘਰ ਵੱਲ ਜਾ ਰਿਹਾ ਸੀ। ਠੇਕੇਦਾਰ ਵੱਲੋਂ ਸੜਕ ਦੀ ਮੁਰੰਮਤ ਨੂੰ ਲੈ ਕੇ ਸੜਕ ਤੇ ਪੱਟੇ ਹੋਏ ਡੂੰਘੇ ਖੱਡੇ ਵਿੱਚ ਥਾਰ ਗੱਡੀ ਜਾ ਪਲਟੀ ਜਿਸ ਕਾਰਨ ਸਾਹਿਲ ਦੀ ਮੌਕੇ ਉੱਤੇ ਮੌਤ ਹੋ ਗਈ ਹੈ।
ਤਿੰਨ ਮਹੀਨੇ ਬਾਅਦ ਘਰ ਵਿੱਚ ਸ਼ਹਿਨਾਈਆਂ ਵਜਣੀਆਂ ਸੀ ਅਤੇ ਵਿਆਹ ਰੱਖਿਆ ਹੋਇਆ ਸੀ ਲੇਕਿਨ ਮੌਤ ਦੀ ਖ਼ਬਰ ਸੁਣ ਕੇ ਘਰ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ। ਮੁਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਠੇਕੇਦਾਰ ਖਿਲਾਫ਼ ਕੰਮ ਵਿੱਚ ਅਨਗਿਲੀ ਵਰਤਣ ਦੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Accident: ਪੰਜਾਬ 'ਚ ਧੁੰਦ ਦੇ ਕਹਿਰ ਕਾਰਨ ਸੜਕ ਹਾਦਸੇ ਵਾਪਰੇ; ਸਕੂਲ ਬੱਸ ਸਮੇਤ ਕਈ ਵਾਹਨਾਂ ਦੀ ਹੋਈ ਟੱਕਰ
ਗੌਰਤਲਬ ਹੈ ਕਿ ਪੰਜਾਬ ਵਿੱਚ ਜਿਵੇਂ-ਜਿਵੇਂ ਧੁੰਦ ਤੇ ਠੰਢ ਵਧ ਰਹੀ ਹੈ ਉਸ ਤਰ੍ਹਾਂ ਹੀ ਸੜਕ ਹਾਦਸੇ ਵੱਧ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਸਾਰੇ ਹਾਈਵੇਅ 'ਤੇ ਜ਼ੀਰੋ ਵਿਜ਼ੀਬਿਲਟੀ ਹੈ। ਸਵੇਰ ਅਤੇ ਰਾਤ ਨੂੰ ਕਈ ਹਾਦਸੇ ਵਾਪਰ ਰਹੇ ਹਨ। ਜਲੰਧਰ ਵਿੱਚ ਅੱਜ ਸਵੇਰੇ ਦੋ ਸੜਕ ਹਾਦਸੇ ਵਾਪਰ ਗਏ। ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ 'ਤੇ ਸਕੂਲ ਬੱਸ ਅਤੇ ਹੋਰ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਘਟਨਾ ਸਮੇਂ ਸਕੂਲ ਬੱਸ ਵਿੱਚ ਬੱਚੇ ਵੀ ਬੈਠੇ ਸਨ। ਇਸ ਹਾਦਸੇ ਕਾਰਨ ਸਕੂਲੀ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਦੂ
ਇਹ ਵੀ ਪੜ੍ਹੋ: Punjab Weather Update: ਚੰਡੀਗੜ੍ਹ ਤੇ ਪੰਜਾਬ ਦੇ 15 ਜ਼ਿਲ੍ਹਿਆਂ 'ਚ ਧੁੰਦ ਨੂੰ ਲੈ ਕੇ ਅਲਰਟ, ਧੁੱਪ ਕਾਰਨ ਤਾਪਮਾਨ ਹੋਇਆ ਆਮ