HSGMC Election: ਕਾਲਾਂਵਾਲੀ ਸੀਟ ਤੋਂ ਬਲਜੀਤ ਸਿੰਘ ਦਾਦੂਵਾਲ ਨੂੰ ਵੇਖਣਾ ਪਿਆ ਹਾਰ ਦਾ ਮੂੰਹ
Advertisement
Article Detail0/zeephh/zeephh2608323

HSGMC Election: ਕਾਲਾਂਵਾਲੀ ਸੀਟ ਤੋਂ ਬਲਜੀਤ ਸਿੰਘ ਦਾਦੂਵਾਲ ਨੂੰ ਵੇਖਣਾ ਪਿਆ ਹਾਰ ਦਾ ਮੂੰਹ

HSGMC Election: ਬਲਜੀਤ ਸਿੰਘ ਦਾਦੂਵਾਲ ਸਿਰਸਾ ਦੇ ਵਾਰਡ ਨੰਬਰ 35 ਹਾਟ ਸੀਟ ਕਾਲਾਂਵਾਲੀ ਤੋਂ 1771 ਵੋਟਾਂ ਨਾਲ ਚੋਣ ਹਾਰ ਗਏ ਹਨ, ਉਹ ਪਿੰਡ ਕਾਲਾਂਵਾਲੀ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਸਾ ਤੋਂ 1771 ਵੋਟਾਂ ਨਾਲ ਹਾਰ ਗਏ ਹਨ। ਹ

HSGMC Election: ਕਾਲਾਂਵਾਲੀ ਸੀਟ ਤੋਂ ਬਲਜੀਤ ਸਿੰਘ ਦਾਦੂਵਾਲ ਨੂੰ ਵੇਖਣਾ ਪਿਆ ਹਾਰ ਦਾ ਮੂੰਹ

Baljit Singh Daduwal: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਅੱਜ ਪਹਿਲੀਆਂ ਚੋਣਾਂ ਹੋਈਆਂ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੀ। ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵਿਚਾਲੇ ਵੋਟਰ ਪੋਲਿੰਗ ਸਟੇਸ਼ਨਾਂ 'ਤੇ ਪਹੁੰਚੇ। ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਕੁਰੂਕਸ਼ੇਤਰ ਦੇ ਪੰਜ ਵਾਰਡ ਬਣਾਏ ਗਏ ਸਨ, ਜਿੱਥੇ 56 ਪੋਲਿੰਗ ਸਟੇਸ਼ਨਾਂ 'ਤੇ ਚੋਣਾਂ ਹੋਈਆਂ ਸਨ। ਕੁਰੂਕਸ਼ੇਤਰ ਦੇ ਵਾਰਡ ਨੰਬਰ 11 ਪਿਹੋਵਾ ਤੋਂ ਝੀਂਡਾ ਗਰੁੱਪ ਤੋਂ ਕੁਲਦੀਪ ਸਿੰਘ ਮੁਲਤਾਨੀ ਜੇਤੂ ਰਹੇ ਹਨ। ਇਸ ਦੇ ਨਾਲ ਹੀ ਬਲਜੀਤ ਸਿੰਘ ਦਾਦੂਵਾਲ ਸਿਰਸਾ ਦੇ ਵਾਰਡ ਨੰਬਰ 35 ਹਾਟ ਸੀਟ ਕਾਲਾਂਵਾਲੀ ਤੋਂ 1771 ਵੋਟਾਂ ਨਾਲ ਚੋਣ ਹਾਰ ਗਏ ਹਨ, ਉਹ ਪਿੰਡ ਕਾਲਾਂਵਾਲੀ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਸਾ ਤੋਂ 1771 ਵੋਟਾਂ ਨਾਲ ਹਾਰ ਗਏ ਹਨ। ਹਲਕਾ ਰਾਣੀਆਂ 31 ਤੋਂ ਅੰਗਰੇਜ਼ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਬਡਾਗੁਧਾ ਤੋਂ ਜੇਤੂ ਰਹੇ।

ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਮੈਦਾਨ ਵਿੱਚ 21 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਚੋਣ ਲੜ ਰਹੇ ਚਾਰ ਸਿੱਖ ਗਰੁੱਪਾਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ। ਰਾਜ ਦੇ 22 ਜ਼ਿਲ੍ਹਿਆਂ ਵਿੱਚ ਬਣਾਏ ਗਏ 390 ਬੂਥਾਂ 'ਤੇ ਕਰੀਬ ਚਾਰ ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸੰਵੇਦਨਸ਼ੀਲ ਥਾਵਾਂ 'ਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਜੀ.ਪੀ.ਸੀ.) ਦੀਆਂ ਚੋਣਾਂ ਲਈ ਸੋਨੀਪਤ 'ਚ ਸਖਤ ਸੁਰੱਖਿਆ ਵਿਚਕਾਰ ਵੋਟਿੰਗ ਪ੍ਰਕਿਰਿਆ ਹੋਈ। ਜ਼ਿਲ੍ਹੇ ਦੇ 1799 ਵੋਟਰ ਚੋਣ ਲੜ ਰਹੇ ਛੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੋਨੀਪਤ, ਰੋਹਤਕ ਅਤੇ ਜੀਂਦ ਵੀ ਐਚਜੀਪੀਸੀ ਦੇ ਵਾਰਡ ਨੰਬਰ 24 ਅਧੀਨ ਆਉਂਦੇ ਹਨ।

Trending news