Diabetic Retinopathy: ਡਾਕਟਰ ਪ੍ਰੋਫੈਸਰ ਐਸਐਸ ਪਾਂਡਵ ਨੇ ਦੱਸਿਆ ਕਿ ਜੇਕਰ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ, ਤਾਂ ਡਾਇਬੀਟਿਕ ਰੈਟੀਨੋਪੈਥੀ ਦੀਆਂ ਉਪਰੋਕਤ ਸਾਰੀਆਂ ਗੰਭੀਰ ਸਥਿਤੀਆਂ ਕਾਰਨ ਅੱਖ ਪੂਰੀ ਤਰ੍ਹਾਂ ਖ਼ਰਾਬ ਹੋ ਸਕਦੀ ਹੈ ਤੇ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
Trending Photos
Diabetic Retinopathy (ਕਮਲਦੀਪ ਸਿੰਘ): ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਲੈਵਲ ਵਧਣ ਕਾਰਨ ਘੱਟ ਨਜ਼ਰ, ਦਿਲ ਨਾਲ ਸਬੰਧਿਤ ਬਿਮਾਰੀਆਂ ਅਤੇ ਕਿਡਨੀ ਦੀ ਬਿਮਾਰੀ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕਿਸੇ ਵਿਅਕਤੀ ਦੇ ਸਰੀਰ ਵਿੱਚ ਸ਼ੂਗਰ ਦਾ ਲੈਵਲ ਵਧਦਾ ਹੈ ਤਾਂ ਇਸ ਦਾ ਅਸਰ ਉਨ੍ਹਾਂ ਦੀਆਂ ਅੱਖਾਂ ਉੱਤੇ ਵੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਰੋਗੀ ਡਾਇਬੀਟਿਕ ਰੈਟੀਨੋਪੈਥੀ ਦਾ ਸ਼ਿਕਾਰ ਵੀ ਹੋ ਸਕਦਾ ਹੈ। ਪੀਜੀਆਈ, ਚੰਡੀਗੜ੍ਹ ਦੇ ਡਾਕਟਰ ਪ੍ਰੋਫੈਸਰ ਐਸਐਸ ਪਾਂਡਵ ਨੇ ਡਾਇਬੀਟਿਕ ਰੈਟੀਨੋਪੈਥੀ ਬਾਰੇ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ।
ਡਾਕਟਰ ਪ੍ਰੋਫੈਸਰ ਐਸਐਸ ਪਾਂਡਵ ਨੇ ਦੱਸਿਆ ਕਿ ਡਾਇਬੀਟਿਕ ਰੈਟੀਨੋਪੈਥੀ ਅੱਖਾਂ ਦੀ ਅਜਿਹੀ ਸਥਿਤੀ ਹੈ ਜੋ ਹਾਈ ਬਲੱਡ ਸ਼ੂਗਰ ਕਾਰਨ ਹੁੰਦੀ ਹੈ। ਇਸ ਸਥਿਤੀ ਵਿੱਚ ਰੈਟਿਨਾ ਨੂੰ ਖ਼ੂਨ ਦੀ ਸਪਲਾਈ ਕਰਨ ਵਾਲੀਆਂ ਛੋਟੀਆਂ ਨਾੜੀਆਂ ਦੇ ਨੈੱਟਵਰਕ ਨੂੰ ਨੁਕਸਾਨ ਪਹੁੰਚਦਾ ਹੈ। ਇਹ ਆਮ ਤੌਰ ‘ਤੇ ਇੱਕ ਹਲਕੀ ਬਿਮਾਰੀ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ।
ਡਾਇਬੀਟਿਕ ਰੈਟੀਨੋਪੈਥੀ ਕਾਰਨ ਸ਼ੁਰੂਆਤ ਵਿੱਚ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਤੇ ਦੂਰ ਦੀਆਂ ਵਸਤੂਆਂ ਨੂੰ ਪੜ੍ਹਨ ਜਾਂ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ। ਬਿਮਾਰੀ ਦੇ ਬਾਅਦ ਦੇ ਪੜਾਵਾਂ ਵਿੱਚ ਰੈਟੀਨਾ ਵਿੱਚ ਖ਼ੂਨ ਦੀਆਂ ਨਾੜੀਆਂ ਵਿੱਚ ਖ਼ੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਜੋ ਤੁਹਾਡੀ ਅੱਖ ਨੂੰ ਭਰ ਦਿੰਦਾ ਹੈ ਜਿਸ ਨਾਲ ਅਸਥਾਈ ਜਾਂ ਸਥਾਈ ਤੌਰ ਉੱਤੇ ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ।
ਡਾਇਬੀਟਿਕ ਰੈਟੀਨੋਪੈਥੀ ਕਿਸ ਨੂੰ ਹੋ ਸਕਦੀ ਹੈ ?
ਡਾਕਟਰ ਪ੍ਰੋਫੈਸਰ ਐਸਐਸ ਪਾਂਡਵ ਨੇ ਨੇ ਕਿਹਾ ਕਿ ਡਾਇਬਟੀਜ਼ ਵਾਲਾ ਕੋਈ ਵੀ ਵਿਅਕਤੀ ਚਾਹੇ ਉਹ ਟਾਈਪ 1 ਜਾਂ ਟਾਈਪ 2 ਹੋਵੇ, ਡਾਇਬੀਟਿਕ ਰੈਟੀਨੋਪੈਥੀ ਦਾ ਸ਼ਿਕਾਰ ਹੋ ਸਕਦਾ ਹੈ। ਗਰਭਵਤੀ ਔਰਤਾਂ ਨੂੰ ਪ੍ਰੈਗਨੈਂਸੀ ਦੌਰਾਨ ਹੋਣ ਵਾਲੀ ਸ਼ੂਗਰ ਵਿੱਚ ਵੀ ਅੱਖਾਂ ਦੀ ਇਹ ਬਿਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਪ੍ਰੈਗਨੈਂਸੀ ਦੌਰਾਨ ਸ਼ੂਗਰ ਦਾ ਪਤਾ ਲੱਗਣ ‘ਤੇ ਤੁਹਾਨੂੰ ਬਿਨਾਂ ਦੇਰੀ ਕੀਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਡਾਇਬੀਟਿਕ ਰੈਟੀਨੋਪੈਥੀ ਦੇ ਲੱਛਣ:
ਡਾਇਬੀਟਿਕ ਰੈਟੀਨੋਪੈਥੀ ਕਾਰਨ ਕਈ ਗੰਭੀਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ:
ਡਾਕਟਰ ਪ੍ਰੋਫੈਸਰ ਐਸਐਸ ਪਾਂਡਵ ਨੇ ਦੱਸਿਆ ਕਿ ਜੇਕਰ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ, ਤਾਂ ਡਾਇਬੀਟਿਕ ਰੈਟੀਨੋਪੈਥੀ ਦੀਆਂ ਉਪਰੋਕਤ ਸਾਰੀਆਂ ਗੰਭੀਰ ਸਥਿਤੀਆਂ ਕਾਰਨ ਅੱਖ ਪੂਰੀ ਤਰ੍ਹਾਂ ਖ਼ਰਾਬ ਹੋ ਸਕਦੀ ਹੈ ਤੇ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਡਾਇਬੀਟਿਕ ਰੈਟੀਨੋਪੈਥੀ ਦਾ ਇਲਾਜ
ਡਾਇਬੀਟਿਕ ਰੈਟੀਨੋਪੈਥੀ ਦਾ ਇਲਾਜ ਅੱਖ ਦੀ ਸਥਿਤੀ ਉੱਤੇ ਨਿਰਭਰ ਕਰਦਾ ਹੈ। ਡਾਇਬੀਟਿਕ ਰੈਟੀਨੋਪੈਥੀ ਦੀ ਅਲੱਗ ਅਲੱਗ ਸਥਿਤੀ ਵਿੱਚ ਅਲੱਗ ਅਲੱਗ ਇਲਾਜ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹ ਅੱਖ ਦੀ ਕੰਡੀਸ਼ਨ ਉੱਤੇ ਨਿਰਭਰ ਕਰਦਾ ਹੈ। ਡਾਇਬੀਟਿਕ ਰੈਟੀਨੋਪੈਥੀ ਦੇ ਇਲਾਜ ਲਈ ਲੇਜ਼ਰ ਸਰਜਰੀ ਜਾਂ ਸਰਜੀਕਲ ਪ੍ਰਕਿਰਿਆਵਾਂ ਦਾ ਸੁਝਾਅ ਦਿੱਤਾ ਜਾਂਦਾ ਹੈ। ਕੁੱਝ ਸਥਿਤੀਆਂ ਵਿੱਚ ਇੰਟਰਾਵਿਟ੍ਰੀਅਲ ਇੰਜੈਕਸ਼ਨਾਂ ਦੀ ਸਿਫ਼ਾਰਸ਼ ਵੀ ਕੀਤੀ ਜਾ ਸਕਦੀ ਹੈ।