World Cup Final 2023: 5 ਵਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਨੂੰ ਹਰਾਉਣ ਲਈ ਭਾਰਤੀ ਟੀਮ ਨੇ ਬਣਾਈ ਇਹ ਯੋਜਨਾ?
Advertisement
Article Detail0/zeephh/zeephh1967128

World Cup Final 2023: 5 ਵਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਨੂੰ ਹਰਾਉਣ ਲਈ ਭਾਰਤੀ ਟੀਮ ਨੇ ਬਣਾਈ ਇਹ ਯੋਜਨਾ?

World Cup Final 2023: ਦੋ ਵਿਸ਼ਵ ਕੱਪ ਜਿੱਤ ਚੁੱਕੀ ਭਾਰਤੀ ਟੀਮ ਦਾ ਸਾਹਮਣਾ ਅੱਜ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਹੋਣ ਜਾ ਰਿਹਾ ਹੈ।

World Cup Final 2023: 5 ਵਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਨੂੰ ਹਰਾਉਣ ਲਈ ਭਾਰਤੀ ਟੀਮ ਨੇ ਬਣਾਈ ਇਹ ਯੋਜਨਾ?

World Cup Final 2023: ਇੱਕ ਰੋਜ਼ਾ ਆਲਮੀ ਕੱਪ ਲਈ ਅੱਜ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਜੰਗ ਹੋਣ ਜਾ ਰਹੀ ਹੈ। ਇਹ ਮੈਚ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਹੁਣ ਤੱਕ ਦੋ ਵਿਸ਼ਵ ਕੱਪ ਜਿੱਤ ਚੁੱਕੀ ਭਾਰਤੀ ਟੀਮ ਦਾ ਸਾਹਮਣਾ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਹੋਵੇਗਾ। ਮੈਚ ਤੋਂ ਪਹਿਲਾਂ ਕਿਹੜੀ ਟੀਮ ਮਜ਼ਬੂਤ ​​ਨਜ਼ਰ ਆ ਰਹੀ ਹੈ? ਕਿਹੜੀ ਟੀਮ ਦਾ ਹੱਥ ਉਪਰ ਹੈ? 

ਭਾਰਤ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਅਜੇਤੂ ਹੈ। ਮਤਲਬ ਕਿ ਇਸ ਨੇ ਹੁਣ ਤੱਕ ਕੋਈ ਮੈਚ ਨਹੀਂ ਹਾਰਿਆ ਹੈ। ਇਸੇ ਈਵੈਂਟ 'ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਏ ਲੀਗ ਮੈਚਾਂ 'ਚ ਭਾਰਤ ਨੇ ਆਸਾਨ ਜਿੱਤ ਦਰਜ ਕੀਤੀ ਸੀ। ਭਾਰਤ ਦੀ ਸਭ ਤੋਂ ਮਜ਼ਬੂਤ ​​ਗੱਲ ਇਹ ਹੈ ਕਿ ਉਸ ਦੇ ਸਾਰੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਚਾਹੇ ਸ਼ੁਭਮਨ ਗਿੱਲ ਬਾਰੇ ਹੋਵੇ ਜਾਂ ਮੁਹੰਮਦ ਸ਼ਮੀ ਬਾਰੇ। ਭਾਰਤ ਦਾ ਸਪਿੰਨਰਾਂ ਉਤੇ ਅੱਜ ਖਾਸ ਨਜ਼ਰ ਰਹੇਗੀ। ਸਪਿੰਨਰ ਲੋੜ ਪੈਣ ਉਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਹਰਫਨਮੌਲਾ ਰਵਿੰਦਰ ਜਡੇਜਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਆਸਟ੍ਰੇਲੀਆ ਟੀਮ ਦੇ ਕਪਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਰਤੀ ਸਪਿੰਨਰਾਂ ਨਾਲ ਨਜਿੱਠਣ ਲਈ ਖਾਸ ਯੋਜਨਾ ਬਣਾਈ ਹੈ। ਆਸਟ੍ਰੇਲੀਆ ਦੀ ਟੀਮ ਵੀ ਕਿਸੇ ਤੋਂ ਘੱਟ ਨਹੀਂ ਹੈ। ਇਹ ਟੀਮ ਕਿਸੇ ਵੀ ਸਮੇਂ ਮੈਚ ਦਾ ਰੁਖ ਬਦਲਣ ਦੀ ਤਾਕਤ ਰੱਖਦੀ ਹੈ।

ਆਸਟ੍ਰੇਲੀਆ ਦੀ ਟੀਮ ਸਖਤ ਟੱਕਰ ਦੇਵੇਗੀ। ਉਹ ਜਾਣਦੇ ਹਨ ਕਿ ਵੱਡੇ ਮੌਕਿਆਂ 'ਤੇ ਕਿਵੇਂ ਜਿੱਤਣਾ ਹੈ। ਉਹ ਇਸ ਕਲਾ ਦਾ ਮਾਹਿਰ ਹੈ। ਦੱਖਣੀ ਅਫਰੀਕਾ ਖਿਲਾਫ਼ ਸੈਮੀਫਾਈਨਲ ਮੈਚ 'ਚ ਵੀ ਅਜਿਹਾ ਦੇਖਣ ਨੂੰ ਮਿਲਿਆ। ਪਿਛਲੇ ਵਿਸ਼ਵ ਕੱਪ ਮੈਚਾਂ 'ਚ ਵੀ ਆਸਟ੍ਰੇਲੀਆਈ ਟੀਮ ਮੁਸ਼ਕਲ ਹਾਲਾਤ 'ਚੋਂ ਨਿਕਲਣ 'ਚ ਚੰਗੀ ਸਾਬਤ ਹੋਈ ਹੈ।

ਭਾਰਤ ਦੇ ਸਾਬਕਾ ਕੋਚ ਰਵੀ ਸਾਸ਼ਤਰੀ ਨੇ ਇਕ ਪ੍ਰੋਗਰਾਮ ਦੌਰਾਨ ਵਿਸ਼ਵ ਕੱਪ ਦੇ ਫਾਈਨਲ ਲਈ ਭਾਰਤ ਦੀ ਯੋਜਨਾ ਉਤੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੁਝ ਵੀ ਅਲੱਗ ਕਰਨ ਦੀ ਜ਼ਰੂਰਤ ਨਹੀ ਹੈ। ਸਾਸ਼ਤਰੀ ਕਿਹਾ ਕਿ ਉਹ ਰਿਲੈਕਸ ਹੋਣਗੇ। ਉਹ ਮੈਦਾਨ ਉਪਰ ਖੇਡ ਰਹੇ ਹਨ ਤੇ ਇਹ ਟੀਮ ਕਾਫੀ ਤਜਰਬੇਕਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਅਲੱਗ ਤੋਂ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ : World Cup Final 2023: ਵਿਸ਼ਵ ਕੱਪ ਦੇ ਖਿਤਾਬ ਲਈ ਭਾਰਤ ਤੇ ਆਸਟ੍ਰੇਲੀਆ 'ਚ ਟੱਕਰ ਅੱਜ; ਟੀਮ ਇੰਡੀਆ ਬਦਲਾ ਲੈਣ ਦੇ ਇਰਾਦੇ ਨਾਲ ਉਤਰੇਗੀ

ਉਨ੍ਹਾਂ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਖੇਡੇ ਹਨ, ਇਹ ਉਸ ਤਰ੍ਹਾਂ ਦਾ ਹੋਵੇਗਾ ਜਿਸ ਤਰੀਕੇ ਨਾਲ ਪਿਛਲੇ ਮੈਚ ਵਿੱਚ ਖੇਡੇ ਹਨ। ਇਸ ਤੋਂ ਉਹ ਜਲਦ ਹੀ ਵਿਸ਼ਵ ਕੱਪ ਦੀ ਟ੍ਰਾਫੀ ਚੁੱਕਣਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਕੱਪ ਜਿੱਤੇਗਾ। ਇਹ ਫਾਈਨਲ ਦੇ ਮੁੱਖ ਦਾਅਵੇਦਾਰ ਦੇ ਤੌਰ ਉਤੇ ਉਤਰਨਗੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਬਹੁਤ ਸ਼ਾਨਦਾਰ ਖੇਡੀ ਹੈ। ਲੀਗ ਪੜਾਅ ਵਿੱਚ ਆਸਟ੍ਰੇਲੀਆ ਨੂੰ ਹਰਾਉਣ ਦੇ ਬਵਾਜੂਦ ਪੰਜਾਬ ਵਾਰ ਦੀ ਵਿਸ਼ਵ ਚੈਂਪੀਅਨ ਦੇ ਆਈਸੀਸੀ ਫਾਈਨਲਸ ਵਿੱਚ ਸ਼ਾਨਦਾਰ ਰਿਕਾਰਡ ਨੂੰ ਦੇਖਦੇ ਹੋਏ ਉਸ ਉਪਰ ਜ਼ਿਆਦਾ ਦਬਾਅ ਹੋਵੇਗਾ। ਸਾਸ਼ਤਰੀ ਦਾ ਮੰਨਣਾ ਹੈ ਕਿ ਜੇ ਭਾਰਤੀ ਟੀਮ ਹੌਸਲਾ ਬਣਾਏ ਰੱਖੇ ਅਤੇ ਦਬਾਅ ਵਿੱਚ ਨਿਕਲਣ ਵਿੱਚ ਕਾਮਯਾਬ ਰਹੀ ਤਾਂ ਉਹ ਜੇਤੂ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ : IND vs AUS Ahmedabad Weather News: ਵਿਸ਼ਵ ਕੱਪ ਦੇ ਫਾਈਨਲ 'ਚ ਮੀਂਹ ਪੈਣ 'ਤੇ ਕੀ ਹਨ ਨਿਯਮ? ਅਹਿਮਦਾਬਾਦ 'ਚ ਜਾਣੋ ਪੂਰਾ ਮੌਸਮ ਦਾ ਹਾਲ

Trending news