Neeraj Chopra News: ਸਿਰਫ਼ ਇਕ ਸੈਂਟੀਮੀਟਰ ਤੋਂ ਖੁੰਝ ਗਿਆ ਨੀਰਜ ਚੋਪੜਾ , ਐਂਡਰਸਨ ਪੀਟਰਸ ਨੇ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ
Advertisement
Article Detail0/zeephh/zeephh2430514

Neeraj Chopra News: ਸਿਰਫ਼ ਇਕ ਸੈਂਟੀਮੀਟਰ ਤੋਂ ਖੁੰਝ ਗਿਆ ਨੀਰਜ ਚੋਪੜਾ , ਐਂਡਰਸਨ ਪੀਟਰਸ ਨੇ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ

Diamond League Final: ਭਾਰਤ ਦਾ ਨੀਰਜ ਚੋਪੜਾ 2024 ਡਾਇਮੰਡ ਲੀਗ ਫਾਈਨਲ ਵਿੱਚ ਜੈਵਲਿਨ ਥਰੋਅ ਈਵੈਂਟ ਦਾ ਖਿਤਾਬ ਜਿੱਤਣ ਤੋਂ ਖੁੰਝ ਗਿਆ। ਨੀਰਜ ਨੇ 87.86 ਮੀਟਰ ਦੀ ਸਭ ਤੋਂ ਵਧੀਆ ਥਰੋਅ ਕੀਤੀ, ਪਰ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 87.87 ਮੀਟਰ ਦੀ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਲਗਾਤਾਰ ਦੂਜੇ ਸਾਲ ਦੂਜੇ ਸਥਾਨ 'ਤੇ ਰਿਹਾ।

 

Neeraj Chopra News: ਸਿਰਫ਼ ਇਕ ਸੈਂਟੀਮੀਟਰ ਤੋਂ ਖੁੰਝ ਗਿਆ ਨੀਰਜ ਚੋਪੜਾ , ਐਂਡਰਸਨ ਪੀਟਰਸ ਨੇ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ

Neeraj Chopra News: ਭਾਰਤ ਦਾ ਸਟਾਰ ਅਥਲੀਟ ਨੀਰਜ ਚੋਪੜਾ 2024 ਡਾਇਮੰਡ ਲੀਗ ਫਾਈਨਲ ਵਿੱਚ ਜੈਵਲਿਨ ਥਰੋਅ ਈਵੈਂਟ ਦਾ ਖਿਤਾਬ ਜਿੱਤਣ ਤੋਂ ਖੁੰਝ ਗਿਆ। ਫਾਈਨਲ ਮੈਚ ਵਿੱਚ ਨੀਰਜ ਨੂੰ ਦੂਜੇ ਸਥਾਨ ਨਾਲ ਸੰਤੁਸ਼ਟ ਹੋਣਾ ਪਿਆ। ਲਗਾਤਾਰ ਸੱਟ ਨਾਲ ਜੂਝ ਰਹੇ ਨੀਰਜ ਨੇ ਤੀਜੇ ਦੌਰ 'ਚ ਆਪਣਾ ਸਰਵਸ੍ਰੇਸ਼ਠ ਥਰੋਅ ਕੀਤਾ। ਉਸ ਦਾ ਥਰੋਅ 87.86 ਮੀਟਰ ਸੀ। ਨੀਰਜ ਲਗਾਤਾਰ ਦੂਜੇ ਸਾਲ ਡਾਇਮੰਡ ਲੀਗ ਦੇ ਫਾਈਨਲ 'ਚ ਦੂਜੇ ਸਥਾਨ 'ਤੇ ਰਿਹਾ। 2022 ਵਿੱਚ, ਉਸਨੇ ਡਾਇਮੰਡ ਲੀਗ ਫਾਈਨਲ ਦਾ ਖਿਤਾਬ ਜਿੱਤਿਆ।

ਨੀਰਜ ਇਕ ਸੈਂਟੀਮੀਟਰ ਤੋਂ ਖੁੰਝ ਗਿਆ
ਨੀਰਜ ਚੋਪੜਾ ਡਾਇਮੰਡ ਲੀਗ 2024 ਦਾ ਫਾਈਨਲ ਸਿਰਫ਼ ਇੱਕ ਸੈਂਟੀਮੀਟਰ ਨਾਲ ਨਹੀਂ ਜਿੱਤ ਸਕਿਆ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 87.87 ਮੀਟਰ ਦੀ ਸਰਵੋਤਮ ਥਰੋਅ ਨਾਲ ਖਿਤਾਬ ਜਿੱਤਿਆ। ਉਸ ਨੇ ਇਹ ਥਰੋਅ ਆਪਣੇ ਪਹਿਲੇ ਹੀ ਗੇੜ ਵਿੱਚ ਬਣਾਇਆ ਸੀ। 6 ਕੋਸ਼ਿਸ਼ਾਂ 'ਚ ਨੀਰਜ ਨੇ ਤਿੰਨ ਵਾਰ 85 ਮੀਟਰ ਤੋਂ ਜ਼ਿਆਦਾ ਥਰੋਅ ਕੀਤੀ ਪਰ ਪੀਟਰਸ ਨੂੰ ਪਿੱਛੇ ਨਹੀਂ ਛੱਡ ਸਕੇ।

ਇਹ ਵੀ ਪੜ੍ਹੋ: National Lok Adalat: ਸੂਬੇ ਭਰ 'ਚ ਲਗਾਈ ਕੌਮੀ ਲੋਕ ਅਦਾਲਤ; 366 ਬੈਂਚਾਂ ਨੇ 3.76 ਲੱਖ ਤੋਂ ਵੱਧ ਕੇਸਾਂ ‘ਤੇ ਕੀਤੀ ਸੁਣਵਾਈ

ਫਾਈਨਲ ਰਾਊਂਡ ਵਿੱਚ ਨੀਰਜ ਦਾ ਥਰੋਅ 86.46 ਮੀਟਰ ਰਿਹਾ ਜਦੋਂਕਿ ਪੀਟਰਸ ਨੇ 87.86 ਮੀਟਰ ਥਰੋਅ ਕੀਤਾ। ਜਰਮਨੀ ਦਾ ਵੇਬਰ 85.97 ਮੀਟਰ ਦੀ ਸਰਵੋਤਮ ਥਰੋਅ ਨਾਲ ਤੀਜੇ ਸਥਾਨ 'ਤੇ ਰਿਹਾ।

26 ਸਾਲਾ ਐਂਡਰਸਨ ਪੀਟਰਸ ਨੇ ਪਹਿਲੀ ਵਾਰ ਡਾਇਮੰਡ ਲੀਗ ਦਾ ਫਾਈਨਲ ਜਿੱਤਿਆ ਹੈ। ਉਸ ਨੇ ਪਿਛਲੇ ਮਹੀਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉੱਥੇ ਹੀ ਨੀਰਜ ਚੋਪੜਾ ਦੇ ਖਾਤੇ 'ਚ ਚਾਂਦੀ ਆਈ। ਪੀਟਰਸ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤ ਚੁੱਕੇ ਹਨ। ਉਸਨੇ 2019 ਅਤੇ 2022 ਵਿੱਚ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ 'ਚ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਆਪਣੇ ਨਾਂਅ ਹੈ | ਉਸ ਦਾ ਕਰੀਅਰ ਦਾ ਸਰਵੋਤਮ ਥਰੋਅ 93.07 ਮੀਟਰ ਹੈ।

Trending news