Punjab News: ਚਿਹਰੇ 'ਤੇ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਰੋਕਣ ਦੇ ਮਾਮਲੇ 'ਚ ਐਸਜੀਪੀਸੀ ਨੇ ਅਫਸੋਸ ਜ਼ਾਹਿਰ ਕੀਤਾ
Advertisement
Article Detail0/zeephh/zeephh1656708

Punjab News: ਚਿਹਰੇ 'ਤੇ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਰੋਕਣ ਦੇ ਮਾਮਲੇ 'ਚ ਐਸਜੀਪੀਸੀ ਨੇ ਅਫਸੋਸ ਜ਼ਾਹਿਰ ਕੀਤਾ

Punjab News: ਗੁਰੂ ਨਗਰੀ ਤੋਂ ਵਿਵਾਦਤ ਵੀਡੀਓ ਵਾਇਰਲ ਹੋਣ ਮਗਰੋਂ ਐਸਜੀਪੀਸੀ ਨੇ ਇਸ ਘਟਨਾ ਉਤੇ ਅਫਸੋਸ ਜ਼ਾਹਿਰ ਕੀਤਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਰੋਕ ਦਿੱਤਾ ਗਿਆ।

Punjab News: ਚਿਹਰੇ 'ਤੇ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਰੋਕਣ ਦੇ ਮਾਮਲੇ 'ਚ ਐਸਜੀਪੀਸੀ ਨੇ ਅਫਸੋਸ ਜ਼ਾਹਿਰ ਕੀਤਾ

Punjab News: ਚਿਹਰੇ ਉਪਰ ਤਿਰੰਗੇ ਦਾ ਸਟਿੱਕਰ ਲਾਈ ਕੁੜੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਜਾਣ ਤੋਂ ਰੋਕਣ ਦੇ ਮਾਮਲੇ ਦੇ ਭਖਣ ਮਗਰੋਂ ਐਸਜੀਪੀਸੀ ਨੇ ਆਪਣਾ ਵੀ ਪੱਖ ਰੱਖਿਆ। ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਾਇਨਾਤ ਸੇਵਾਦਾਰ ਵਿੱਚ ਬਹਿਸ ਹੋ ਰਹੀ ਤੇ ਲੜਕੀ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਮਾਮਲੇ ਵਿਚ ਕਮੇਟੀ ਦੇ ਕਰਮਚਾਰੀ ਵੱਲੋਂ ਸ਼ਰਧਾਲੂ ਨਾਲ ਕੀਤੇ ਸਲੂਕ ਉਪਰ ਅਫ਼ਸੋਸ ਜ਼ਾਹਿਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਕਮੇਟੀ ਦੇ ਕਰਮਚਾਰੀ ਵੱਲੋਂ ਕੀਤੇ ਵਿਵਹਾਰ ਕਾਰਨ ਜੇ ਕਿਸੇ ਸ਼ਰਧਾਲੂ ਦਾ ਮਨ ਦੁਖਿਆ ਹੈ ਹੈ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਅਫਸੋਸ ਪ੍ਰਗਟ ਕਰਦੀ ਹੈ। ਗਰੇਵਾਲ ਨੇ ਕਿਹਾ ਕਿ ਦਰਸ਼ਨ ਕਰਨ ਜਾਣ ਤੋਂ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਹਰਿਮੰਦਰ ਸਾਹਿਬ ਵਿਖੇ ਚਾਰੋਂ ਦਿਸ਼ਾਵਾਂ ਤੋਂ ਹਰ ਧਰਮ, ਹਰ ਜਾਤ ਤੇ ਹਰ ਵਰਗ ਦਾ ਸ਼ਰਧਾਲੂ ਨਤਮਸਤਕ ਹੋਣ ਲਈ ਆ ਸਕਦਾ ਹੈ। ਜੋ ਲੋਕ ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਪੇਸ਼ ਕਰ ਰਹੇ ਹਨ, ਨੂੰ ਉਨ੍ਹਾਂ ਨੇ ਕਿਹਾ ਕਿ ਇਸ ਤਿਰੰਗੇ ਦਾ ਮਾਨ-ਸਨਮਾਨ ਸਿੱਖਾਂ ਨੇ ਸਭ ਤੋਂ ਜ਼ਿਆਦਾ ਵਧਾਇਆ ਹੈ ਅਤੇ ਇਸ ਦੇ ਮਾਣ-ਸਨਮਾਨ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ।

ਕੁਝ ਤਾਕਤਾਂ ਸਿੱਖਾਂ ਨੂੰ ਬਦਨਾਮ ਤੇ ਸਿੱਖਾਂ ਦੀ ਸਾਖ ਨੂੰ ਖ਼ਰਾਬ ਕਰਨਾ ਚਾਹੁੰਦੀਆ ਹਨ, ਅਜਿਹੇ ਯਤਨ ਪਹਿਲਾਂ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੇਵਾਦਾਰ ਵੱਲੋਂ ਕਿਸੇ ਨਾਲ ਵੀ ਹੱਥੋਂਪਾਈ ਨਹੀਂ ਕੀਤੀ ਗਈ ਅਤੇ ਨਾ ਹੀ ਦੁਰਵਿਹਾਰ ਕੀਤਾ ਹੈ। ਜਦ ਕਿ ਉਸ ਲੜਕੀ ਦਾ ਪਹਿਰਾਵਾ ਠੀਕ ਨਾ ਹੋਣ ਕਾਰਨ ਲੜਕੀ ਨੂੰ ਰੋਕਿਆ ਸੀ। ਜਿਸ ਵੱਲੋਂ ਮੋਬਾਈਲ 'ਤੇ ਵੀਡੀਓ ਬਣਾਈ ਜਾ ਰਹੀ ਸੀ, ਉਸ ਮੋਬਾਈਲ ਨੂੰ ਬੰਦ ਕਰਨ ਲਈ ਸੇਵਾਦਾਰ ਨੇ ਹੱਥ ਅੱਗੇ ਕੀਤਾ ਸੀ। ਜੇਕਰ ਸੇਵਾਦਾਰ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਉਤੇ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ 'ਚ BJP ਆਗੂ ਬਲਵਿੰਦਰ ਗਿੱਲ 'ਤੇ ਫਾਇਰਿੰਗ, ਜਬਾੜੇ 'ਚ ਲੱਗੀ ਗੋਲੀ

ਪਤਾ ਲੱਗਾ ਹੈ ਕਿ ਇਹ ਵੀਡੀਓ ਦੋ ਦਿਨ ਪਹਿਲਾਂ ਦੀ ਹੈ। ਕੁੜੀ ਅਟਾਰੀ ਵਿਖੇ ਰੀਟਰੀਟ ਰਸਮ ਨੂੰ ਦੇਖਣ ਤੋਂ ਬਾਅਦ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੀ ਹੈ, ਉਸ ਦੇ ਚਿਹਰੇ ਉਪਰ ਤਿਰੰਗੇ ਵਾਲਾ ਸਟਿੱਕਰ ਲੱਗਾ ਹੋਇਆ ਹੈ। ਦਰਬਾਰ ਸਾਹਿਬ ਵਿਖੇ ਖੜ੍ਹਾ ਸੇਵਾਦਾਰ ਉਸ ਕੁੜੀ ਨੂੰ ਰੋਕਦਾ ਹੈ ਅਤੇ ਇਹ ਕੁੜੀ ਆਪਣੇ ਕਿਸੇ ਸਮਰਥਕ ਨੂੰ ਨਾਲ ਲੈ ਕੇ ਆਉਂਦੀ ਹੈ। ਇਹ ਸ਼ਖ਼ਸ਼ ਸੇਵਾਦਾਰ ਨੂੰ ਪੁੱਛਦਾ ਹੈ ਕਿ ਉਸ ਨੇ ਇਸ ਕੁੜੀ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਹੈ ਤਾਂ ਉਹ ਕੁੜੀ ਦੇ ਚਿਹਰੇ ਉਤੇ ਤਿਰੰਗੇ ਦੇ ਨਿਸ਼ਾਨ ਤੇ ਇਤਰਾਜ਼ ਕਰਦਾ ਹੈ। ਇਹ ਵਿਅਕਤੀ ਉਸ ਨੂੰ ਪੁੱਛਦਾ ਹੈ ਕਿ ਕੀ ਇਹ ਭਾਰਤ ਨਹੀਂ ਹੈ ਤਾਂ ਸੇਵਾਦਾਰ ਕਹਿੰਦਾ ਹੈ ਕਿ ਇਹ ਪੰਜਾਬ ਹੈ, ਜਿਸ ਤੋਂ ਇਸ ਮਾਮਲੇ ਵਿੱਚ ਤਕਰਾਰ ਹੁੰਦੀ ਹੈ ਅਤੇ ਇਹ ਮਾਮਲਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ : Film Jodi's New Song: ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਨਵੀਂ ਫ਼ਿਲਮ 'ਜੋੜੀ' ਦਾ ਪਹਿਲਾ ਗੀਤ ਹੋਇਆ ਰਿਲੀਜ਼! ਵੇਖੋ ਵੀਡੀਓ

 

Trending news