Anandpur Sahib News: ਵਣਜਾਰੇ ਸਿੱਖਾਂ ਤੱਕ ਸਾਡੇ ਵੱਲੋਂ ਪਹੁੰਚ ਕੀਤਾ ਜਾ ਰਹੀ ਹੈ ਅਤੇ ਲਗਾਤਾਰ ਜਥੇ ਦੇ ਰੂਪ ਵਿੱਚ ਇਹਨਾਂ ਨੂੰ ਪੰਜਾਬ ਵਿੱਚ ਲਿਆ ਕੇ ਗੁਰੂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਅੰਮ੍ਰਿਤ ਪਾਨ ਕਰਵਾਇਆ ਜਾ ਰਿਹਾ ਹੈ।
Trending Photos
Anandpur Sahib News(ਬਿਮਲ ਕੁਮਾਰ): ਮੱਧ ਪ੍ਰਦੇਸ਼ ਵਿੱਚ ਪੈਂਦੇ ਖੰਡਵਾ ਖੇਤਰ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਸੇ ਵਣਜਾਰੇ ਸਿੱਖ ਹੁਣ ਮੁੜ ਤੋਂ ਸਿੱਖੀ ਦੀ ਰਾਹ ਤੇ ਵਾਪਸ ਪਰਤ ਰਹੇ ਹਨ । ਇਹ ਭਾਈਚਾਰਾ ਕਾਫੀ ਪਿਛੜਿਆ ਹੋਇਆ ਹੈ ਹਾਲਾਂਕਿ ਛੋਟੇ ਛੋਟੇ ਘਰਾਂ ਵਿੱਚ ਰਹਿਣ ਦੇ ਚਲਦਿਆਂ ਇਹ ਹੱਥੀ ਕਿਰਤ ਕਰ ਆਪਣਾ ਪਾਲਣ ਪੋਸ਼ਣ ਕਰਦੇ ਹਨ। ਪਿਛੜੇ ਇਲਾਕੇ ਵਿੱਚ ਰਹਿਣ ਦੇ ਚਲਦਿਆਂ ਇਹਨਾਂ ਨੇ ਕਦੇ ਵੀ ਪੰਜਾਬ ਦੇ ਗੁਰੂਧਾਮਾਂ ਬਾਰੇ ਨਹੀਂ ਸੁਣਿਆ ਸੀ। ਅੱਜ 70 ਵਣਜਾਰੇ ਸਿੱਖਾਂ ਦਾ ਜੱਥਾ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਇਆ ਹੈ। ਜਿਨ੍ਹਾਂ ਨੇ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਜਿੱਥੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ 35 ਤੋਂ 40 ਗੁਰੂ ਦੇ ਲਾਡਲੇ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ।
ਜਾਣਕਾਰੀ ਦਿੰਦੇ ਹੋਏ ਭਗਵੰਤ ਸਿੰਘ ਖੋਜੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਪਹਿਲੇ ਖੰਡਵਾ ਖੇਤਰ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਾਫੀ ਵਣਜਾਰੇ ਸਿੱਖ ਭਾਈਚਾਰਾ ਰਹਿੰਦਾ ਹੈ ਤੇ ਉਸ ਖੇਤਰ ਵਿੱਚ ਇਹ ਭਾਈਚਾਰਾ ਕਾਫੀ ਪਿਛੜਿਆ ਹੋਇਆ ਹੈ ਹਾਲਾਂਕਿ ਛੋਟੇ-ਛੋਟੇ ਘਰਾਂ ਵਿੱਚ ਰਹਿਣ ਦੇ ਚਲਦਿਆਂ ਇਹ ਹੱਥੀ ਕਿਰਤ ਕਰ ਆਪਣਾ ਪਾਲਣ ਪੋਸ਼ਣ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਪਿਛੜੇ ਇਲਾਕੇ ਵਿੱਚ ਰਹਿਣ ਦੇ ਚਲਦਿਆਂ ਇਹਨਾਂ ਨੇ ਕਦੀ ਵੀ ਪੰਜਾਬ ਦੇ ਵਿੱਚ ਗੁਰਧਾਮਾਂ ਦੇ ਦਰਸ਼ਨਾਂ ਜਾਂ ਇਹਨਾਂ ਬਾਰੇ ਨਹੀਂ ਸੁਣਿਆ ਸੀ। ਜਦੋਂ ਇਹਨਾਂ ਨਾਲ ਸੰਪਰਕ ਹੋਇਆ ਤਾਂ ਇਹਨਾਂ ਨੂੰ ਸਿੱਖੀ ਦੇ ਬਾਰੇ ਜਾਗਰੂਕ ਕੀਤਾ ਗਿਆ ਤੇ ਇਹਨਾਂ ਨੂੰ ਹੋਰ ਜਾਣਕਾਰੀ ਮੁਹਈਆ ਕਰਾਈ ਗਈ । ਹੁਣ ਵਣਜਾਰਾ ਸਿੱਖ ਭਾਈਚਾਰਾ ਗੁਰੂ ਦੀ ਬਖਸ਼ੀ ਹੋਈ ਦਾਤ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲਾਡਲੇ ਸਿੱਖ ਬਣਦੇ ਜਾ ਰਹੇ ਹਨ।
ਵਣਜਾਰੇ ਸਿੱਖਾਂ ਤੱਕ ਸਾਡੇ ਵੱਲੋਂ ਪਹੁੰਚ ਕੀਤਾ ਜਾ ਰਹੀ ਹੈ ਅਤੇ ਲਗਾਤਾਰ ਜਥੇ ਦੇ ਰੂਪ ਵਿੱਚ ਇਹਨਾਂ ਨੂੰ ਪੰਜਾਬ ਵਿੱਚ ਲਿਆ ਕੇ ਗੁਰੂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਅੰਮ੍ਰਿਤ ਪਾਨ ਕਰਵਾਇਆ ਜਾ ਰਿਹਾ ਹੈ। ਇਸ ਵਾਰ ਵੀ 70 ਦਾ ਜੱਥਾ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਇਆ ਹੈ ਤੇ ਜਿੱਥੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ 35 ਤੋਂ 40 ਗੁਰੂ ਦੇ ਲਾਡਲੇ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਜਿਨਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਹਨ।
ਇਸ ਮੌਕੇ ਵਣਜਾਰੇ ਸਿੱਖ ਜੋ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲਾਡਲੇ ਸਿੱਖ ਬਣੇ ਉਹਨਾਂ ਦਾ ਕਹਿਣਾ ਸੀ ਕਿ ਉਹ ਪਿਛੋਕੜ ਤੋਂ ਸਿੱਖ ਬਿਰਾਦਰੀ ਨਾਲ ਜੁੜੇ ਹੋਏ ਹਨ ਪਰ ਮੱਧ ਪ੍ਰਦੇਸ਼ ਦੇ ਪਿਛੜੇ ਇਲਾਕਿਆਂ ਵਿੱਚ ਰਹਿਣ ਦੇ ਚਲਦਿਆਂ ਉਹ ਪੰਜਾਬ ਦੇ ਗੁਰੂ ਧਾਮਾਂ ਤੋਂ ਦੂਰ ਸਨ ਤੇ ਸਿੱਖ ਇਤਿਹਾਸ ਦੇ ਨਾਲ ਵੀ ਜਾਗਰੂਕ ਨਹੀਂ ਸਨ ਹੁਣ ਉਹ ਇਸ ਪ੍ਰਤੀ ਜਾਗਰੁਕ ਹੋ ਰਹੇ ਹਨ ਤੇ ਗੁਰੂ ਵਾਲੇ ਬਣ ਰਹੇ ਹਨ।
ਇਸ ਬਾਰੇ ਜਿਆਦਾ ਜਾਣਕਾਰੀ ਦਿੰਦੇ ਹੋਏ ਮਨਜੋਤ ਸਿੰਘ ਨੇ ਦੱਸਿਆ ਕਿ ਕਰੋਨਾ ਕਾਲ ਦੇ ਦੌਰਾਨ ਭਗਵੰਤ ਸਿੰਘ ਖੋਜੀ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ ਤੇ ਇਸ ਵਣਜਾਰੇ ਸਿੱਖ ਭਾਈਚਾਰੇ ਲਈ ਉਸ ਸਮੇਂ ਲੰਗਰ ਦੇ ਪ੍ਰਬੰਧ ਬਾਰੇ ਗੱਲ ਕੀਤੀ ਸੀ ਕਿ ਇਹਨਾਂ ਤੱਕ ਮਦਦ ਪਹੁੰਚਾਈ ਜਾਵੇ। ਮਦਦ ਪਹੁੰਚਾਉਣ ਤੋਂ ਬਾਅਦ ਸਮੇਂ ਦੇ ਨਾਲ ਵਣਜਾਰੇ ਸਿੱਖ ਬਿਰਾਦਰੀ ਨੂੰ ਸਿੱਖੀ ਇਤਿਹਾਸ ਬਾਰੇ ਜਾਗਰੂਕ ਕਰਵਾਇਆ ਗਿਆ ਤੇ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਦੇ ਨਾਲ ਨਾਲ ਗੁਰੂ ਦੀ ਬਖਸ਼ੀ ਦਾਤ ਅੰਮ੍ਰਿਤ ਪਾਨ ਵੀ ਕਰਵਾਇਆ ਜਾ ਰਿਹਾ ਹੈ ।