ਸੈਂਟਰਲ ਜੇਲ੍ਹ 'ਚ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਜੀਵ ਰਾਜਾ ਨਾਲ ਕੀਤੀ ਮੁਲਾਕਾਤ
Advertisement
Article Detail0/zeephh/zeephh2652860

ਸੈਂਟਰਲ ਜੇਲ੍ਹ 'ਚ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਜੀਵ ਰਾਜਾ ਨਾਲ ਕੀਤੀ ਮੁਲਾਕਾਤ

Ludhiana News: ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਦੇ ਸਾਥੀ ਰਾਜੀਵ ਰਾਜਾ 'ਤੇ ਮਾਮਲਾ ਦਰਜ ਕਰ ਕੇ ਜੇਲ੍ਹ ਭੇਜਿਆ ਗਿਆ ਸੀ। ਸੂਤਰ ਦੱਸਦੇ ਹਨ ਕਿ ਰਵਨੀਤ ਸਿੰਘ ਬਿੱਟੂ ਨੇ ਅੱਜ ਆਪਣੇ ਸਾਥੀ ਰਾਜੀਵ ਰਾਜਾ ਨਾਲ ਸੈਂਟਰਲ ਜੇਲ੍ਹ ਵਿਚ ਮੁਲਾਕਾਤ ਕੀਤੀ ਹੈ। ਫ਼ਿਲਹਾਲ ਜੇਲ੍ਹ ਦੇ ਅਧਿਕਾਰੀ ਇਸ ਬਾਰੇ ਕੋਈ ਪੁਸ਼ਟੀ ਨਹੀਂ ਕਰ ਰਹੇ।

ਸੈਂਟਰਲ ਜੇਲ੍ਹ 'ਚ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਜੀਵ ਰਾਜਾ ਨਾਲ ਕੀਤੀ ਮੁਲਾਕਾਤ

Ludhiana News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ 3 ਵਜੇ ਦੇ ਕਰੀਬ ਪੂਰੀ ਸੁਰੱਖਿਆ ਦੇ ਨਾਲ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਰਵਨੀਤ ਸਿੰਘ ਬਿੱਟੂ ਇੱਥੇ ਆਪਣੇ ਸਾਥੀ ਰਾਜੀਵ ਰਾਜਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ।

ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਦੇ ਸਾਥੀ ਰਾਜੀਵ ਰਾਜਾ 'ਤੇ ਮਾਮਲਾ ਦਰਜ ਕਰ ਕੇ ਜੇਲ੍ਹ ਭੇਜਿਆ ਗਿਆ ਸੀ। ਸੂਤਰ ਦੱਸਦੇ ਹਨ ਕਿ ਰਵਨੀਤ ਸਿੰਘ ਬਿੱਟੂ ਨੇ ਅੱਜ ਆਪਣੇ ਸਾਥੀ ਰਾਜੀਵ ਰਾਜਾ ਨਾਲ ਸੈਂਟਰਲ ਜੇਲ੍ਹ ਵਿਚ ਮੁਲਾਕਾਤ ਕੀਤੀ ਹੈ। ਫ਼ਿਲਹਾਲ ਜੇਲ੍ਹ ਦੇ ਅਧਿਕਾਰੀ ਇਸ ਬਾਰੇ ਕੋਈ ਪੁਸ਼ਟੀ ਨਹੀਂ ਕਰ ਰਹੇ।

ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਉਨਾਂ ਦੀ ਨਜ਼ਦੀਕੀ ਸਾਥੀਆਂ ਤੇ ਭਾਜਪਾ ਦੇ ਵਰਕਰਾਂ ਦੇ ਨਾਲ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਜਿਸ ਤਹਿਤ ਦਿੱਲੀ ਦੇ ਨਤੀਜੇ ਆਉਣ ਤੋਂ ਬਾਅਦ ਉਹਨਾਂ ਦੇ ਨਤੀਕੀਆਂ ਤੇ ਮਾਮਲੇ ਦਰਜ ਕੀਤੇ ਗਏ ਇਹਨਾਂ ਵਿੱਚ ਰਜੀਵ ਰਾਜਾ ਵੀ ਸ਼ਾਮਿਲ ਹੈ। ਉਹਨਾਂ ਨੇ ਕਿਹਾ ਕਿ ਰਾਜਾ ਆਪ ਕਰੋੜਾਂਪਤੀ ਯੋਗਪਤੀ ਹੈ ਅਤੇ ਉਸੇ ਧੱਕੇਸ਼ਾਹੀ ਨਾਲ ਪਰਚਾ ਦਰਜ ਕੀਤਾ ਗਿਆ।

ਉਹਨਾਂ ਨੇ ਕਿਹਾ ਕਿ ਲੋਕਾਂ ਨੇ ਦੇਖ ਹੀ ਲਿਆ ਪਿਛਲੇ ਢਾਈ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਮਜਬੂਤੀ ਨਾਲ ਕੰਮ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਲਗਾਤਾਰ ਕਰਦੀ ਰਹੇਗੀ।

Trending news