Muktsar Sahib Accident: ਮੁਕਤਸਰ ਸਾਹਿਬ 'ਚ ਬੇਕਾਬੂ ਕਾਰ ਨੇ ਬਜ਼ੁਰਗ ਪਤੀ-ਪਤਨੀ ਨੂੰ ਮਾਰੀ ਟੱਕਰ, ਹਵਾ 'ਚ ਉਛਲਦੇ ਹੋਏ ਕਈ ਫੁੱਟ ਦੂਰ ਡਿੱਗੇ
Advertisement
Article Detail0/zeephh/zeephh2184000

Muktsar Sahib Accident: ਮੁਕਤਸਰ ਸਾਹਿਬ 'ਚ ਬੇਕਾਬੂ ਕਾਰ ਨੇ ਬਜ਼ੁਰਗ ਪਤੀ-ਪਤਨੀ ਨੂੰ ਮਾਰੀ ਟੱਕਰ, ਹਵਾ 'ਚ ਉਛਲਦੇ ਹੋਏ ਕਈ ਫੁੱਟ ਦੂਰ ਡਿੱਗੇ

ਮੁਕਤਸਰ 'ਚ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੀ ਵੀਡੀਓ ਦੇਖ ਦੇ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਤੇਜ਼ ਰਫਤਾਰ ਬੇਕਾਬੂ ਕਾਰ ਨੇ ਬਜ਼ੁਰਗ ਜੋੜੇ ਸਮੇਤ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨਾਲ ਟਕਰਾਉਣ ਤੋਂ ਬਾਅਦ ਪਤੀ-ਪਤਨੀ ਕਈ ਫੁੱਟ ਛਾਲ ਮਾਰ ਕੇ ਦੂਰ ਡਿੱਗੇ। ਇਸ ਤੋਂ ਇਲਾਵਾ ਕਾਰ ਨੇ ਇੱਕ ਬਾਈਕ ਸਵਾਰ

Muktsar Sahib Accident: ਮੁਕਤਸਰ ਸਾਹਿਬ 'ਚ ਬੇਕਾਬੂ ਕਾਰ ਨੇ ਬਜ਼ੁਰਗ ਪਤੀ-ਪਤਨੀ ਨੂੰ ਮਾਰੀ ਟੱਕਰ, ਹਵਾ 'ਚ ਉਛਲਦੇ ਹੋਏ ਕਈ ਫੁੱਟ ਦੂਰ ਡਿੱਗੇ

Muktsar Sahib Accident: ਮੁਕਤਸਰ 'ਚ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੀ ਵੀਡੀਓ ਦੇਖ ਦੇ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਤੇਜ਼ ਰਫਤਾਰ ਬੇਕਾਬੂ ਕਾਰ ਨੇ ਬਜ਼ੁਰਗ ਜੋੜੇ ਸਮੇਤ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨਾਲ ਟਕਰਾਉਣ ਤੋਂ ਬਾਅਦ ਪਤੀ-ਪਤਨੀ ਕਈ ਫੁੱਟ ਛਾਲ ਮਾਰ ਕੇ ਦੂਰ ਡਿੱਗੇ। ਇਸ ਤੋਂ ਇਲਾਵਾ ਕਾਰ ਨੇ ਇੱਕ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਤੇ ਫਿਰ ਹਸਪਤਾਲ ਦੀ ਪਾਰਕਿੰਗ ਵਿੱਚ ਜਾ ਵੜੀ।

ਘਟਨਾ ਐਤਵਾਰ ਸਵੇਰੇ ਰਜਿੰਦਰਾ ਹਸਪਤਾਲ ਨੇੜੇ ਵਾਪਰੀ। ਹੁਣ ਪੂਰੀ ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਹਾਦਸੇ ਤੋਂ ਬਾਅਦ ਪੁਲਿਸ ਕਾਰ ਦੇ ਮਾਲਕ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇੱਕ ਬਜ਼ੁਰਗ ਜੋੜਾ ਸੜਕ ਕਿਨਾਰੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਸਫ਼ੈਦ ਰੰਗ ਦੀ ਸੈਂਟਰੋ ਕਾਰ ਆਈ ਤੇ ਸਿੱਧੀ ਬਜ਼ੁਰਗ ਜੋੜੇ ਨੂੰ ਟੱਕਰ ਮਾਰ ਦਿੱਤੀ।

ਡਰਾਈਵਰ ਕਾਰ ਛੱਡ ਕੇ ਭੱਜ ਗਿਆ

ਇਸ ਤੋਂ ਬਾਅਦ ਕਾਰ ਹਸਪਤਾਲ ਦੀ ਪਾਰਕਿੰਗ ਵਿੱਚ ਦਾਖ਼ਲ ਹੋ ਗਈ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ, ਡਰਾਈਵਰ ਕਾਰ ਛੱਡ ਕੇ ਉਥੋਂ ਫ਼ਰਾਰ ਹੋ ਗਿਆ। ਸਥਾਨਕ ਲੋਕਾਂ ਨੇ ਬਜ਼ੁਰਗ ਨੂੰ ਹਸਪਤਾਲ ਪਹੁੰਚਾਉਣ ਲਈ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ। ਸਮੇਂ ਸਿਰ ਇਲਾਜ ਮਿਲਣ ਕਾਰਨ ਖੂਨ ਨਾਲ ਲੱਥਪੱਥ ਬਜ਼ੁਰਗ ਜੋੜੇ ਦੀ ਜਾਨ ਬਚ ਗਈ। ਫਿਲਹਾਲ ਬਾਈਕ ਸਵਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਜ਼ੁਰਗ ਜੋੜਾ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ

ਮੁਕਤਸਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਹਟਾ ਦਿੱਤੇ ਗਏ ਹਨ। ਕਾਰ ਚਾਲਕ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ। ਆਰਟੀਓ ਦਫ਼ਤਰ ਤੋਂ ਕਾਰ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ 'ਚ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਡਰਾਈਵਰ ਦੇ ਫੜੇ ਜਾਣ ਤੋਂ ਬਾਅਦ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Moga News: ਅੱਜ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ; ਮੋਗਾ ਮੰਡੀ 'ਚ ਨਹੀਂ ਸ਼ੁਰੂ ਹੋਈ ਫ਼ਸਲ ਦੀ ਆਮਦ

Trending news