Ludhiana News: ਜਾਣਕਾਰੀ ਅਨੁਸਾਰ ਅੱਜ ਏਐਸਆਈ ਪਰਮਜੀਤ ਸਿੰਘ ਪੁਲਿਸ ਚੌਕੀ ਧਰਮਪੁਰਾ ਤੋਂ ਦੋ ਕੈਦੀਆਂ ਖੁਸ਼ਕਰਨ ਅਤੇ ਹਰਚਰਨ ਦਾ ਮੈਡੀਕਲ ਕਰਵਾਉਣ ਆਏ ਸਨ। ਦੋਵੇਂ ਕੈਦੀ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਭੱਜ ਗਏ। ਪੁਲਸ ਮੁਲਾਜ਼ਮਾਂ ਨੇ ਕੈਦੀਆਂ ਦੀ ਇਧਰ-ਉਧਰ ਤਲਾਸ਼ ਕੀਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ।
Trending Photos
Ludhiana News: ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ। ਜਦੋਂ ਪੁਲਿਸ ਮੁਲਾਜ਼ਮ ਦੋ ਕੈਦੀਆਂ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਲੈ ਕੇ ਆਏ ਸਨ। ਦੋਵੇਂ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ। ਪਰ ਕੁਝ ਦੇਰ ਬਾਅਦ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਕੈਦੀਆਂ ਨੂੰ ਕਾਬੂ ਕਰ ਲਿਆ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਏਐਸਆਈ ਪਰਮਜੀਤ ਸਿੰਘ ਪੁਲਿਸ ਚੌਕੀ ਧਰਮਪੁਰਾ ਤੋਂ ਦੋ ਕੈਦੀਆਂ ਖੁਸ਼ਕਰਨ ਅਤੇ ਹਰਚਰਨ ਦਾ ਮੈਡੀਕਲ ਕਰਵਾਉਣ ਆਏ ਸਨ। ਦੋਵੇਂ ਕੈਦੀ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਭੱਜ ਗਏ। ਪੁਲਸ ਮੁਲਾਜ਼ਮਾਂ ਨੇ ਕੈਦੀਆਂ ਦੀ ਇਧਰ-ਉਧਰ ਤਲਾਸ਼ ਕੀਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ।
ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੌਕੇ ’ਤੇ ਹੀ ਫੜ ਲਏ ਗਏ। ਦੋਵੇਂ ਕੈਦੀਆਂ ਨੂੰ ਸਜ਼ਾ ਸੁਣਾਈ ਗਈ ਹੈ। ਅੱਜ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਜੇਲ੍ਹ ਭੇਜਣਾ ਹੈ। ਉਸ ਨੂੰ ਸਨੈਚਿੰਗ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਦੂਜੇ ਪਾਸੇ ਕੈਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ।