ਗੁਰੂ ਸਾਹਿਬਾਨਾਂ ਦੀ ਜਨਮ ਸਥਲੀ ਅਤੇ 6 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਕਿ ਸਿੱਖ ਧਰਮ ਨਾਲ ਜੁੜੇ ਲੋਕ ਆਪਣੇ ਮ੍ਰਿਤਕ ਸਾਕ-ਸਬੰਧੀਆਂ ਦੇ ਅਸਤ ਵਿਸਰਜਿਤ ਕਰਨ ਪਹੁੰਚਦੇ ਹਨ ਬੱਸ ਸਟੈਂਡ ਨਾ ਹੋਣ ਕਰਕੇ ਕਾਫੀ ਖੱਜਲ ਖੁਆਰ ਹੁੰਦੇ ਹਨ।
Trending Photos
ਬਿਮਲ ਸ਼ਰਮਾ/ਆਨੰਦਪੁਰ ਸਾਹਿਬ: ਸਿੱਖਾਂ ਦਾ ਹਰਦੁਆਰ ਕਹੇ ਜਾਣ ਵਾਲੇ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਕਿ ਸਿੱਖ ਧਰਮ ਨਾਲ ਜੁੜੇ ਲੋਕ ਪੂਰੇ ਭਾਰਤ ਤੋਂ ਹੀ ਨਹੀਂ ਦੇਸ਼-ਵਿਦੇਸ਼ ਤੋਂ ਆਪਣੇ ਸਾਕ-ਸੰਬੰਧੀਆਂ ਦੀਆਂ ਅਸਥੀਆਂ ਵਿਸਰਜਿਤ ਕਰਨ ਪਹੁੰਚਦੇ ਹਨ। ਉਹ ਇਤਿਹਾਸਕ ਸਥਾਨ ਅਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਬਾਅਦ ਵੀ ਬੱਸ ਸਟੈਂਡ ਤੋਂ ਸੱਖਣਾ ਹੈ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਕਿਸੇ ਨੇ ਵੀ ਇਸ ਇਤਿਹਾਸਕ ਨਗਰੀ ਲਈ ਬਸ ਸਟੈਡ ਬਣਾਉਣ ਲਈ ਨਹੀਂ ਸੋਚਿਆ। ਇਸ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਪੇਸ਼ ਬਜਟ ਵਿੱਚ ਪੰਜਾਬ ਵਿਚ 45 ਨਵੇਂ ਬੱਸ ਸਟੈਂਡ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ ਸਥਾਨਕ ਲੋਕਾਂ ਅਤੇ ਸਫਰ ਕਰਨ ਵਾਲੇ ਲੋਕਾਂ ਨੂੰ ਆਸ ਬੱਝੀ ਹੈ ਕਿ ਹੋਣ ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਚ ਦੀ ਸਥਾਈ ਬੱਸ ਸਟੈਂਡ ਬਣੇਗਾ। ਤੁਹਾਨੂੰ ਇੱਥੇ ਦੱਸ ਦੇਈਏ ਕਿ ਅਸੀਂ ਮੀਡੀਆ ਦੁਆਰਾ ਪਹਿਲਾਂ ਵੀ ਕਈ ਵਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਬੱਸ ਸਟੈਂਡ ਨਾ ਹੋਣ ਬਾਰੇ ਖ਼ਬਰਾਂ ਨਸ਼ਰ ਕੀਤੀਆਂ ਗਈਆਂ ਸਨ।
ਗੁਰੂ ਸਾਹਿਬਾਨਾਂ ਦੀ ਜਨਮ ਸਥਲੀ ਅਤੇ 6 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਕਿ ਸਿੱਖ ਧਰਮ ਨਾਲ ਜੁੜੇ ਲੋਕ ਆਪਣੇ ਮ੍ਰਿਤਕ ਸਾਕ-ਸਬੰਧੀਆਂ ਦੇ ਅਸਤ ਵਿਸਰਜਿਤ ਕਰਨ ਪਹੁੰਚਦੇ ਹਨ ਬੱਸ ਸਟੈਂਡ ਨਾ ਹੋਣ ਕਰਕੇ ਕਾਫੀ ਖੱਜਲ ਖੁਆਰ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਸਵਾਰੀਆਂ ਨੂੰ ਖੁੱਲ੍ਹੇ ਅਸਮਾਨ ਦੇ ਥੱਲੇ ਗਰਮੀਆਂ ਦੇ ਮੌਸਮ ਵਿਚ ਧੁੱਪ ਵਿਚ ਖੜ੍ਹੇ ਹੋ ਕੇ ਸਰਦੀਆਂ ਤੇ ਬਰਸਾਤਾਂ ਦੇ ਵਿਚ ਮੀਂਹ ਵਿਚ ਖੜੇ ਹੋ ਕੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਬੱਸ ਸਟੈਂਡ ਨਾ ਹੋਣ ਕਰਕੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ। ਸ੍ਰੀ ਕੀਰਤਪੁਰ ਸਾਹਿਬ ਹਿਮਾਚਲ ਪ੍ਰਦੇਸ਼ ਦਾ ਮੁੱਖ ਦੁਆਰ ਗਿਣਿਆ ਜਾਂਦਾ ਹੈ। ਇਸ ਅਸਥਾਨ ਤੋਂ ਹੀ ਮਣੀਕਰਨ ਮਨਾਲੀ ਕੁੱਲੂ ਸ਼ਿਮਲਾ ਆਦਿ ਨੂੰ ਬੱਸਾਂ ਚੱਲਦੀਆਂ ਹਨ। ਬੱਸ ਸਟੈਂਡ ਨਾ ਹੋਣ ਕਰਕੇ ਬੱਸਾਂ ਹਾਈਵੇ 'ਤੇ ਹੀ ਰੁਕਦੀਆਂ ਅਤੇ ਖੜ੍ਹੀਆਂ ਰਹਿੰਦੀਆਂ ਹਨ।
ਸਥਾਨਾਂ ਨੂੰ ਸੁੰਦਰ ਬਣਾਉਣ ਦੀਆਂ ਗੱਲਾਂ ਕਰਦੀਆਂ ਹਨ ਮਗਰ ਦੂਸਰੇ ਪਾਸੇ ਇਤਿਹਾਸਿਕ ਨਗਰ ਸ੍ਰੀ ਕੀਰਤਪੁਰ ਸਾਹਿਬ ਜਿਥੇ ਕਿ ਗੁਰਦੁਆਰਾ ਪਾਤਾਲ ਪੁਰੀ ਸਾਹਿਬ ਵੀ ਮੌਜੂਦ ਹੈ। ਇਥੇ ਦੇਸ਼ ਅਤੇ ਵਿਦੇਸ਼ਾਂ ਵਿਚ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਆਪਣੇ ਮ੍ਰਿਤਕ ਸਾਕ ਸਬੰਧੀਆਂ ਦੀਆਂ ਅਸਥੀਆਂ ਵਿਸਰਜਨ ਕਰਨ ਪਹੁੰਚਦੇ ਹਨ। ਇਕ ਬੱਸ ਸਟੈਂਡ ਵੀ ਨਹੀਂ ਬਣਾ ਸਕੀਆਂ। ਚਾਹੇ ਗਰਮੀ ਦਾ ਮੌਸਮ ਹੋਵੇ ਧੁੱਪ ਤੋਂ ਬਚਣ ਦੇ ਲਈ ਕੋਈ ਵੀ ਸ਼ੈੱਡ ਤੱਕ ਨਹੀਂ ਹੈ ਤੇ ਨਾ ਹੀ ਬਰਸਾਤਾਂ ਵਿੱਚ ਬਚਨ ਲਈ ਕੋਈ ਇੰਤਜ਼ਾਮ ਹੈ। ਸਵਾਰੀਆਂ ਖੁੱਲ੍ਹੇ ਅਸਮਾਨ ਥੱਲੇ ਹਾਈਵੇ 'ਤੇ ਖੜੇ ਹੋ ਕੇ ਬੱਸ ਦਾ ਇੰਤਜ਼ਾਰ ਕਰਦੀਆਂ ਹਨ। ਨਾ ਹੀ ਇਸ ਜਗ੍ਹਾ ਤੇ ਕੋਈ ਟਾਇਲਟ ਵਿਵਸਥਾ ਹੈ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਹੈ ।
ਗੱਲ ਕੀਤੀ ਜਾਵੇ ਸ੍ਰੀ ਕੀਰਤਪੁਰ ਸਾਹਿਬ ਜੀ ਤਾਂ ਇਹ ਅਨੰਦਪੁਰ ਸਾਹਿਬ ਤੋਂ ਕਰੀਬ 7 ਕਿਲੋਮੀਟਰ ਦੂਰ ਹੈ ਇਥੇ 2 ਗੁਰੂ ਸਾਹਿਬਾਨ ਜਿਸ ਵਿਚ ਸੱਤਵੀਂ ਅਤੇ ਅੱਠਵੀਂ ਪਾਤਸ਼ਾਹੀ ਦਾ ਜਨਮ ਇਸ ਜਗ੍ਹਾ ਤੇ ਹੋਇਆ। ਇੰਨੀ ਇਤਿਹਾਸਕ ਮਹੱਤਤਾ ਵਾਲਾ ਸ਼ਹਿਰ ਹੋਣ ਦੇ ਬਾਵਯੂਦ ਇਥੇ ਬਸ ਅੱਡਾ ਨਹੀਂ ਹੈ। ਸਥਾਨਕ ਲੋਕਾਂ ਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਮੰਨੀਏ ਤਾਂ ਇਸ ਇਤਿਹਾਸਿਕ ਨਗਰੀ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ 'ਤੇ ਬਸ ਅੱਡੇ ਦਾ ਨਿਰਮਾਣ ਜਲਦ ਕਰਵਾਉਣਾ ਚਾਹੀਦਾ ਹੈ ।
ਵਿਧਾਨਸਭਾ ਸੈਸ਼ਨ ਦੇ ਦੌਰਾਨ ਬਜਟ ਦੇ ਵਿਚ 45 ਨਵੇਂ ਬੱਸ ਸਟੈਂਡ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ ਸਥਾਨਕਵਾਸੀ ਆਸ ਰੱਖਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਜੋ 45 ਨਵੇਂ ਬੱਸ ਸਟੈਂਡ ਬਣਾਏ ਜਾ ਰਹੇ ਹਨ ਸ੍ਰੀ ਕੀਰਤਪੁਰ ਸਾਹਿਬ ਦੀ ਇਤਿਹਾਸਿਕ ਮਹੱਤਤਾ ਦੇਖਦੇ ਹੋਏ ਏਥੇ ਵੀ ਬੱਸ ਸਟੈਂਡ ਬਣਾਇਆ ਜਾਵੇ।
WATCH LIVE TV