Sri Anandpur Sahib: ਹੜ੍ਹ ਦੌਰਾਨ 100 ਦੇ ਕਰੀਬ ਜਾਨਾਂ ਬਚਾਉਣ ਵਾਲੇ ਸੁਖਦੇਵ ਸਿੰਘ ਨੂੰ ਬਹਾਦਰੀ ਐਵਾਰਡ ਦਿੱਤਾ
Advertisement
Article Detail0/zeephh/zeephh2629102

Sri Anandpur Sahib: ਹੜ੍ਹ ਦੌਰਾਨ 100 ਦੇ ਕਰੀਬ ਜਾਨਾਂ ਬਚਾਉਣ ਵਾਲੇ ਸੁਖਦੇਵ ਸਿੰਘ ਨੂੰ ਬਹਾਦਰੀ ਐਵਾਰਡ ਦਿੱਤਾ

(ਬਿਮਲ ਸ਼ਰਮਾ): ਸ਼੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਦੇ ਬਾਰਵੀਂ ਜਮਾਤ ਵਿੱਚ ਪੜ੍ਹਨ ਵਾਲੇ 17 ਸਾਲਾ ਸੁਖਦੇਵ ਸਿੰਘ ਪੁੱਤਰ ਜਤਨ ਪ੍ਰੀਤ ਸਿੰਘ ਨੂੰ ਇੰਡੀਅਨ ਕੌਂਸਲ ਆਫ ਚਾਇਲਡ ਵੈਲਫੇਅਰ ਵੱਲੋਂ ਬਹਾਦਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਬੱਚੇ ਵੱਲੋਂ ਜੁਲਾਈ 2023 ਵਿਚ ਹੜ੍ਹਾਂ ਦੇ ਦੌਰਾਨ ਜ਼ਿਲ੍ਹਾ ਰੂਪਨਗਰ ਦ

Sri Anandpur Sahib: ਹੜ੍ਹ ਦੌਰਾਨ 100 ਦੇ ਕਰੀਬ ਜਾਨਾਂ ਬਚਾਉਣ ਵਾਲੇ ਸੁਖਦੇਵ ਸਿੰਘ ਨੂੰ ਬਹਾਦਰੀ ਐਵਾਰਡ ਦਿੱਤਾ

Sri Anandpur Sahib: (ਬਿਮਲ ਸ਼ਰਮਾ): ਸ਼੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਦੇ ਬਾਰਵੀਂ ਜਮਾਤ ਵਿੱਚ ਪੜ੍ਹਨ ਵਾਲੇ 17 ਸਾਲਾ ਸੁਖਦੇਵ ਸਿੰਘ ਪੁੱਤਰ ਜਤਨ ਪ੍ਰੀਤ ਸਿੰਘ ਨੂੰ ਇੰਡੀਅਨ ਕੌਂਸਲ ਆਫ ਚਾਇਲਡ ਵੈਲਫੇਅਰ ਵੱਲੋਂ ਬਹਾਦਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਬੱਚੇ ਵੱਲੋਂ ਜੁਲਾਈ 2023 ਵਿਚ ਹੜ੍ਹਾਂ ਦੇ ਦੌਰਾਨ ਜ਼ਿਲ੍ਹਾ ਰੂਪਨਗਰ ਦੀ ਰਿਹਾਇਸ਼ੀ ਪਾਵਰ ਕਲੋਨੀ ਵਿਖੇ 100 ਦੇ ਕਰੀਬ ਜਾਨਾ ਬਚਾਈਾਆਂ ਸਨ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਟਰੈਕਟਰ ਟਰਾਲੀ ਦੀ ਮਦਦ ਨਾਲ ਇਨ੍ਹਾਂ ਨੂੰ ਬਚਾਇਆ ਸੀ। ਇਹ ਐਵਾਰਡ ਦਿੱਲੀ ਵਿਖੇ ਦਿੱਤਾ ਗਿਆ ਅਤੇ 16 ਐਵਾਰਡ ਹਾਸਲ ਕਰਨ ਵਾਲਿਆਂ ਵਿੱਚੋਂ ਪੰਜਾਬ ਦਾ ਇਹ ਇੱਕੋ ਇੱਕ ਨੌਜਵਾਨ ਸੀ। ਇਸ ਉਪਲਬਧੀ ਦੇ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।

Trending news