Mansa Firing News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਸਾਥੀ ਪ੍ਰਗਟ ਸਿੰਘ ਦੇ ਘਰ ਉਤੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।
Trending Photos
Mansa Firing News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਸਾਥੀ ਪ੍ਰਗਟ ਸਿੰਘ ਦੇ ਘਰ ਉਤੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਮੋਟਰਸਾਈਕਲ ਉਤੇ ਸਵਾਰ ਨੌਜਵਾਨ ਰਾਤ ਨੂੰ ਫਾਇਰ ਕਰਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਇੰਗਲੈਡ ਤੋਂ ਫੋਨ ਆਇਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਸ ਤੋਂ ਬਾਅਦ ਮੈਸੇਜ ਕੀਤਾ ਗਿਆ ਤੇ ਉਨ੍ਹਾਂ ਨੂੰ 30 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਧਮਕੀ ਦਿੱਤੀ ਗਈ। ਮੈਸੇਜ ਕੀਤਾ ਕਿ ਜੇਕਰ ਫਿਰੌਤੀ ਨਹੀਂ ਦਿੱਤੀ ਗਈ ਬੇਸ਼ੱਕ ਗਨਮੈਨ ਲੈ ਲਵੋ ਅਗਲਾ ਨੰਬਰ ਉਸ ਦਾ ਹੋਵੇਗਾ। ਚਾਹੇ ਗੱਡੀ ਬੁਲੇਟਪਰੂਫ ਕਰਵਾ ਲਵੋ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਪੂਰੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਲਿਆ ਗਿਆ।
ਪ੍ਰਗਟ ਸਿੰਘ ਮੂਸੇਵਾਲਾ ਦੇ ਕਈ ਗੀਤਾਂ ਵਿੱਚ ਕੰਮ ਕਰ ਚੁੱਕੇ
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰਗਟ ਸਿੰਘ ਮੂਸੇਵਾਲਾ ਦੇ ਗੀਤਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਵੈਸੇ ਪ੍ਰਗਟ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ। ਪਤਾ ਲੱਗਾ ਹੈ ਕਿ ਹਮਲਾਵਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਬਦਮਾਸ਼ਾਂ ਨੇ ਲਾਰੈਂਸ ਗਰੁੱਪ ਤੋਂ ਹੋਣ ਦਾ ਦਾਅਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਕੀ ਲਾਰੈਂਸ ਗਰੁੱਪ ਵੱਲੋਂ ਭੇਜੀ ਗਈ ਹੈ ਜਾਂ ਨਹੀਂ। ਅਜੇ ਤੱਕ ਕਿਸੇ ਗੈਂਗ ਨੇ ਇਸ ਧਮਕੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪਰਿਵਾਰ ਨੂੰ ਇੰਗਲੈਂਡ ਦੇ ਇੱਕ ਨੰਬਰ ਤੋਂ ਕਾਲ ਅਤੇ ਮੈਸੇਜ ਆਇਆ
ਪਰਿਵਾਰ ਨੂੰ ਇੰਗਲੈਂਡ ਦੇ ਇੱਕ ਨੰਬਰ ਤੋਂ ਕਾਲ ਅਤੇ ਮੈਸੇਜ ਆਇਆ। ਮੈਸੇਜ ਭੇਜਣ ਵਾਲੇ ਨੇ ਲਿਖਿਆ- ਦੁਬਾਰਾ ਇਹ ਨਾ ਕਹਿਓ ਕਿ ਮੈਂ ਤੁਹਾਨੂੰ ਨਹੀਂ ਦੱਸਿਆ। ਜਲਦੀ ਇੱਕ ਬੰਦੂਕਧਾਰੀ ਲਵੋ। ਬੁਲੇਟਪਰੂਫ਼ ਫਾਰਚੂਨਰ ਲੈ ਲਿਓ ਪਰ ਅਗਲਾ ਨੰਬਰ ਤੁਹਾਡਾ ਹੋਵੇਗਾ।
ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਹਾਲੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਰੀਬ 10 ਦਿਨ ਪਹਿਲਾਂ ਪ੍ਰਗਟ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।