Special Search Operation- ਲੁਧਿਆਣਾ ਵਿਚ ਚੱਪਾ- ਚੱਪਾ ਛਾਣ ਰਹੀ ਪੰਜਾਬ ਪੁਲਿਸ
Advertisement
Article Detail0/zeephh/zeephh1250204

Special Search Operation- ਲੁਧਿਆਣਾ ਵਿਚ ਚੱਪਾ- ਚੱਪਾ ਛਾਣ ਰਹੀ ਪੰਜਾਬ ਪੁਲਿਸ

ਪੂਰੇ ਪੰਜਾਬ ਭਰ ਵਿੱਚ ਪੁਲੀਸ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਇੰਨਾ ਹੀ ਨਹੀਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 26 ਆਈ. ਪੀ. ਐਸ. ਅਫ਼ਸਰਾਂ ਦੀ ਡਿਊਟੀ ਵੀ ਲਗਾਈ ਗਈ ਹੈ ਜਿਸਦੇ ਤਹਿਤ ਲੁਧਿਆਣਾ ਵਿੱਚ ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਓ ਦੀ ਤਾਇਨਾਤੀ ਹੋਈ ਹੈ ਜਿਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਫ਼ਸਰਾਂ ਨੂੰ ਜਨਤਕ ਥਾਵਾਂ ਤੇ ਸਰਚ ਆਪਰੇਸ਼ਨ ਚਲਾਉਣ ਲਈ ਕਿਹਾ ਗਿਆ ਹੈ। 

Special Search Operation- ਲੁਧਿਆਣਾ ਵਿਚ ਚੱਪਾ- ਚੱਪਾ ਛਾਣ ਰਹੀ ਪੰਜਾਬ ਪੁਲਿਸ

ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਭਰ ਦੇ ਵਿੱਚ ਅੱਜ ਵਿਸ਼ੇਸ਼ ਮੁਹਿੰਮ ਦੇ ਤਹਿਤ ਸਰਚ ਅਪਰੇਸ਼ਨ ਚਲਾਏ ਜਾ ਰਹੇ ਨੇ ਖ਼ਾਸ ਤੌਰ ਤੇ ਜਨਤਕ ਥਾਵਾਂ ਅਤੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਖੋਜ ਮੁਹਿੰਮ ਚਲਾਈ ਜਾ ਰਹੀ ਹੈ।

 

ਪੂਰੇ ਪੰਜਾਬ ਭਰ ਵਿੱਚ ਪੁਲੀਸ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਇੰਨਾ ਹੀ ਨਹੀਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 26 ਆਈ. ਪੀ. ਐਸ. ਅਫ਼ਸਰਾਂ ਦੀ ਡਿਊਟੀ ਵੀ ਲਗਾਈ ਗਈ ਹੈ ਜਿਸਦੇ ਤਹਿਤ ਲੁਧਿਆਣਾ ਵਿੱਚ ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਓ ਦੀ ਤਾਇਨਾਤੀ ਹੋਈ ਹੈ ਜਿਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਫ਼ਸਰਾਂ ਨੂੰ ਜਨਤਕ ਥਾਵਾਂ ਤੇ ਸਰਚ ਆਪਰੇਸ਼ਨ ਚਲਾਉਣ ਲਈ ਕਿਹਾ ਗਿਆ ਹੈ। ਇਸੇ ਦੇ ਤਹਿਤ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਰੇਲਵੇ ਸਟੇਸ਼ਨ ਤੇ ਜੀ. ਆਰ. ਪੀ. ਅਤੇ ਪੰਜਾਬ ਪੁਲੀਸ ਦੀ ਮੱਦਦ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ।

 

 

ਸਰਚ ਆਪ੍ਰੇਸ਼ਨ ਦੇ ਦੌਰਾਨ ਆਮ ਮੁਸਾਫ਼ਿਰਾਂ ਦੇ ਬੈਗਾਂ ਦੀ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਡੌਗ ਸਕੁਐਡ ਦੀਆਂ ਟੀਮਾਂ ਵੀ ਪੁਲੀਸ ਦੇ ਨਾਲ ਮੌਜੂਦ ਰਹੀਆਂ। ਜਿਨ੍ਹਾਂ ਵੱਲੋਂ ਪੂਰੇ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਜੋ ਲੋਕ ਬਿਨਾਂ ਵਜ੍ਹਾ ਸਟੇਸ਼ਨ ਤੇ ਮੌਜੂਦ ਸਨ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਇਲਾਵਾ ਆਉਣ ਜਾਣ ਵਾਲੇ ਯਾਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਅਤੇ ਸ਼ਕਤੀਆਂ ਤੋਂ ਪੁਲੀਸ ਨੇ ਵਿਸ਼ੇਸ਼ ਪੁੱਛਗਿੱਛ ਕੀਤੀ ਅਤੇ ਚੈਕਿੰਗ ਕੀਤੀ।

 

ਇਸ ਦੌਰਾਨ ਸਾਡੀ ਟੀਮ ਵਲੋਂ ਲੁਧਿਆਣਾ ਸਟੇਸ਼ਨ ਦਾ ਜਾਇਜ਼ਾ ਲਿਆ ਗਿਆ ਅਤੇ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਰੁਟੀਨ ਚੈਕਿੰਗ ਹੈ। ਉਹਨਾਂ ਇਹ ਵੀ ਕਿਹਾ ਕਿ ਅਫਸਰਾਂ ਵੱਲੋਂ ਵੀ ਸਾਨੂੰ ਸਮੇਂ ਸਮੇਂ 'ਤੇ ਚੈਕਿੰਗ ਸਬੰਧੀ ਦਿਸ਼ਾ ਨਿਰਦੇਸ਼ ਆਉਂਦੇ ਰਹਿੰਦੇ ਨੇ ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀਆਂ ਹੋਰਨਾਂ ਥਾਂਵਾਂ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ੇਸ਼ ਅਫਸਰਾਂ ਦੀ ਵੀ ਡਿਊਟੀ ਇੱਥੇ ਲਗਾਈ ਗਈ।

 

WATCH LIVE TV 

Trending news