Sarkari Naukri 2023: 10 ਵੀਂ ਪਾਸ ਲਈ ਸੁਨਹਿਰਾ ਮੌਕਾ, ਇਸ ਵਿਭਾਗ 'ਚ 50 ਰੁਪਏ ਦੇਣੀ ਪਵੇਗੀ ਫ਼ੀਸ, ਜਲਦ ਕਰੋ ਅਪਲਾਈ
Advertisement
Article Detail0/zeephh/zeephh1522216

Sarkari Naukri 2023: 10 ਵੀਂ ਪਾਸ ਲਈ ਸੁਨਹਿਰਾ ਮੌਕਾ, ਇਸ ਵਿਭਾਗ 'ਚ 50 ਰੁਪਏ ਦੇਣੀ ਪਵੇਗੀ ਫ਼ੀਸ, ਜਲਦ ਕਰੋ ਅਪਲਾਈ

Sarkari Naukri 2023: ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।

 

Sarkari Naukri 2023: 10 ਵੀਂ ਪਾਸ ਲਈ ਸੁਨਹਿਰਾ ਮੌਕਾ, ਇਸ ਵਿਭਾਗ 'ਚ 50 ਰੁਪਏ ਦੇਣੀ ਪਵੇਗੀ ਫ਼ੀਸ, ਜਲਦ ਕਰੋ ਅਪਲਾਈ

Sarkari Naukri 2023: ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦੱਸ ਦੇਈਏ ਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਨੇ ਆਪਣੀ ਜਨਰਲ ਰਿਜ਼ਰਵ ਇੰਜੀਨੀਅਰਿੰਗ ਫੋਰਸ (ਜੀਆਰਈਐਫ) ‘ਚ ਕਈ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਲਈ ਅਰਜ਼ੀ ਔਫਲਾਈਨ ਮੋਡ ਵਿੱਚ ਦੇਣੀ ਹੋਵੇਗੀ।

ਕੇਂਦਰ ਸਰਕਾਰ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰ ਇਨ੍ਹਾਂ ( BRO Recruitment 2023) ਅਹੁਦਿਆਂ 'ਤੇ ਭਰਤੀ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।  ਇਛੁੱਕ ਅਤੇ ਯੋਗ ਉਮੀਦਵਾਰ ਵਿਭਾਗ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਕੁੱਲ ਅਹੁਦੇ( BRO Recruitment 2023)
ਅਹੁਦਿਆਂ ਦੀ ਗਿਣਤੀ-  567 ਅਸਾਮੀਆਂ

BRO GREF ਭਰਤੀ 2023 (ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਵੇਰਵੇ) 
ਰੇਡੀਓ ਮਕੈਨਿਕ, ਆਪਰੇਟਰ ਕਮਿਊਨੀਕੇਸ਼ਨ, ਡਰਾਈਵਰ ਮਕੈਨੀਕਲ ਟ੍ਰਾਂਸਪੋਰਟ, ਵਹੀਕਲ ਮਕੈਨਿਕ, MSW ਡਰਿਲਰ, MSW ਮੇਸਨ, MSW ਪੇਂਟਰ, MSW ਵੇਟਰ ਦੀਆਂ ਵਿਕੈਂਸੀਆਂ ਲਈ ਭਰਤੀ ਹੋਵੇਗੀ। 

ਇਹ ਹਨ ਮਹੱਤਵਪੂਰਨ ਤਾਰੀਕਾਂ  ( BRO Recruitment dates) 
ਅਰਜ਼ੀ ਦੀ ਆਖਰੀ ਮਿਤੀ - 13  ਫਰਵਰੀ  2023 ਤੱਕ 

ਵਿੱਦਿਅਕ ਯੋਗਤਾ
ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ 10ਵੀਂ ਪਾਸ ਹੋਣਾ ਬਹੁਤ ਜ਼ਰੂਰੀ ਹੈ। ਰੇਡੀਓ ਮਕੈਨਿਕ ਵਪਾਰ ਵਿੱਚ ਆਈ.ਟੀ.ਆਈ. ਤੇ ਕਿਸੇ ਵੀ ਸਰਕਾਰੀ ਵਿਭਾਗ ਜਾਂ ਜਨਤਕ ਖੇਤਰ ਜਾਂ ਨਿੱਜੀ ਖੇਤਰ ‘ਚ ਰੇਡੀਓ ਮਕੈਨਿਕ ਵਜੋਂ ਕੰਮ ਕਰਨ ਦਾ ਤਜਰਬਾ ਹੋਣ ਅਹਿਮ ਹੈ। 

ਉਮਰ ਸੀਮਾ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਲਾਜ਼ਮੀ ਹੈ ਅਤੇ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ SC/ST ਨੂੰ ਪੰਜ ਸਾਲ, OBC ਨੂੰ 3 ਸਾਲ ਅਤੇ ਸਾਬਕਾ ਫੌਜੀਆਂ ਨੂੰ 3 ਸਾਲ ਦੀ ਛੋਟ ਮਿਲੇਗੀ।

 ਅਰਜ਼ੀ ਦੀ ਫੀਸ (BRO Recruitment 2023)
SC/ST- ਅਰਜ਼ੀ ਮੁਫ਼ਤ
ਜਨਰਲ ਲਈ – 50 ਰੁਪਏ

ਇੰਝ ਕਰੋ ਅਪਲਾਈ 
ਵੱਖ-ਵੱਖ ਅਹੁਦਿਆਂ 'ਤੇ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ, bro.gov.in 'ਤੇ ਜਾਓ।  ਉਮੀਦਵਾਰਾਂ ਨੂੰ ਵੈਬਸਾਈਟ 'ਤੇ ਉਪਲਬਧ ਭਰਤੀ ਨੋਟੀਫਿਕੇਸ਼ਨ ਨੂੰ ਵੀ ਪੜ੍ਹਨਾ ਚਾਹੀਦਾ ਹੈ। ਅਰਜ਼ੀ ਫਾਰਮ ਭਰੋ, (BRO Recruitment 2023) ਲੋੜੀਂਦੇ ਦਸਤਾਵੇਜ਼ ਤਿਆਰ ਕਰੋ ਅਤੇ ਨੋਟੀਫਿਕੇਸ਼ਨ ਵਿੱਚ ਦਿੱਤੇ ਪਤੇ 'ਤੇ ਭੇਜੋ। 

Trending news