Punjab Rice Lifting: ਮਿਲ ਮਾਲਕਾਂ ਦਾ ਕਹਿਣਾ ਹੈ ਕਿ ਸੀਜ਼ਨ 2023-24 ਦੇ 4.5 ਲੱਖ ਮੀਟਰ ਟਨ ਚੌਲਾਂ ਦੀ ਲਿਫਟਿੰਗ ਨਹੀਂ ਹੋ ਸਕੀ ਹੈ। 1000 ਰਾਈਸ ਮਿਲ ਬੰਦ ਹੋਣ ਦੇ ਕਗਾਰ ’ਤੇ ਆ ਚੁੱਕੀਆਂ ਹਨ।
Trending Photos
Punjab Rice Lifting/ਮਨੋਜ ਜੋਸ਼ੀ: ਪੰਜਾਬ ਸਰਕਾਰ ਦੀ ਤਰਫੋਂ ਕੇਂਦਰ ਸਰਕਾਰ ਤੋਂ ਪਿਛਲੇ ਸੀਜ਼ਨ ਦੌਰਾਨ ਪੰਜਾਬ ਦੇ ਸ਼ੈਲਰਾਂ ਵਿੱਚ ਪਏ ਚੌਲਾਂ ਦੀ ਲਿਫਟਿੰਗ (Rice Lifting) ਲਈ ਵਾਧੂ ਰੇਲਵੇ ਰੈਕਸ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਕਿਹਾ ਗਿਆ ਹੈ ਕਿ ਇਸ ਸੀਜ਼ਨ ਦੇ ਝੋਨੇ ਦੀ ਖਰੀਦ ਦਾ ਕੰਮ 1 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ ਅਜਿਹੇ 'ਚ ਖਰੀਦੇ ਗਏ ਝੋਨੇ ਨੂੰ ਰੱਖਣ ਲਈ ਜਗ੍ਹਾ ਬਣਾਈ ਜਾਵੇ।
ਪਿਛਲੇ ਸਾਲ ਖਰੀਦੇ ਗਏ ਝੋਨੇ ਦਾ 96% ਜੋ ਸ਼ੈਲਰ ਮਾਲਕਾਂ ਵੱਲੋਂ ਤਿਆਰ ਕੇਂਦਰੀ ਪੂਲ ਵਿੱਚ ਭੇਜਿਆ ਜਾਣਾ ਸੀ, ਦੀ ਡਿਲੀਵਰੀ ਹੋ ਚੁੱਕੀ ਹੈ ਪਰ ਜੋ ਚੌਲ (Rice Lifting) ਅਜੇ ਵੀ ਸ਼ੈਲਰਾਂ ਵਿੱਚ ਪਏ ਹਨ, ਉਹ ਹੋਰ ਸਟੋਰੇਜ ਲਈ ਸਮੱਸਿਆ ਪੈਦਾ ਕਰਨਗੇ। ਇਸ ਸੀਜ਼ਨ ਦੌਰਾਨ 120-125 ਲੱਖ ਮੀਟ੍ਰਿਕ ਟਨ ਚੌਲ ਸਟੋਰ ਕਰਨ ਲਈ ਥਾਂ ਦੀ ਲੋੜ ਪਵੇਗੀ, ਪੰਜਾਬ ਦੇ ਕਰੀਬ 5500 ਸ਼ੈਲਰ ਮਾਲਕਾਂ ਨੇ ਚੌਲਾਂ ਦੀ ਲਿਫਟਿੰਗ ਨਾ ਹੋਣ ਵਿਰੁੱਧ ਸੰਘਰਸ਼ ਕਰਨ ਦੀ ਤਿਆਰੀ ਕਰ ਲਈ ਹੈ।
ਇਹ ਵੀ ਪੜ੍ਹੋ: Punjab Farmers Protest: BKU ਉਗਰਾਹਾਂ ਦੇ ਕਿਸਾਨਾਂ ਵੱਲੋਂ ਰਣਜੀਤ ਅਵਨਿਓ ਵਿਖੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ
ਗੌਰਤਲਬ ਹੈ ਹੈ ਕਿ ਮਿਲ ਮਾਲਕਾਂ ਦਾ ਕਹਿਣਾ ਹੈ ਕਿ ਸੀਜ਼ਨ 2023-24 ਦੇ 4.5 ਲੱਖ ਮੀਟਰ ਟਨ ਚੌਲਾਂ ਦੀ ਲਿਫਟਿੰਗ (Rice Lifting) ਨਹੀਂ ਹੋ ਸਕੀ ਹੈ। 1000 ਰਾਈਸ ਮਿਲ ਬੰਦ ਹੋਣ ਦੇ ਕਗਾਰ ’ਤੇ ਆ ਚੁੱਕੀਆਂ ਹਨ। ਰਾਈਸ ਮਿਲਰ ਦੇ ਨਾਲ ਰਾਈਸ ਲਿਫਟਿੰਗ ਦਾ ਐਂਗਰੀਮੈਂਟ 31 ਮਾਰਚ ਤੱਕ ਦਾ ਸੀ ਪਰ ਪੰਜ ਮਹੀਨੇ ਬਾਅਦ ਵੀ ਲਿਫਟਿੰਗ ਨਹੀਂ ਹੋਈ ਹੈ। ਮਿਲ ਮਾਲਕਾਂ ਦੇ 180 ਲੱਖ ਐਮਟੀ ਝੋਣਾ ਲਗਾਉਣ ਦਾ ਦਬਾਅ ਹੈ ਪਰ ਸਪੇਸ ਨਹੀਂ ਮਿਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਮਿਲ ਮਾਲਕਾਂ ਦੀ ਕਰਜ਼ ਲਿਮਿਟ ’ਤੇ ਕੈਪ ਲਗਾ ਦਿੱਤੀ ਗਈ ਹੈ। ਇੱਕ ਕਰੋੜ ਕਰਜ਼ ਲਿਮਿਟ ਨੂੰ 30 ਲੱਖ ਤੱਕ ਕਰ ਦਿੱਤਾ ਗਿਆ ਹੈ। ਫੁੱਡ ਸਪਲਾਈ ਡਾਇਰੈਕਟਰ ਅੱਜ ਆਲ ਰਾਈਸ ਮਿਲ ਮਾਲਕਾਂ ਨਾਲ 11:30 ਵਜੇ ਅਨਾਜ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਣੀ ਜਿਸ ਦਾ ਰਾਈਸ ਮਿਲਰਾਂ ਨੇ ਬਾਈਕਾਟ ਕਰ ਦਿੱਤਾ ਹੈ।