Punjab News: ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ, CM ਭਗਵੰਤ ਮਾਨ ਦੇ ਇਲਜ਼ਾਮਾਂ ਦਾ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਜਵਾਬ!
Advertisement
Article Detail0/zeephh/zeephh1719146

Punjab News: ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ, CM ਭਗਵੰਤ ਮਾਨ ਦੇ ਇਲਜ਼ਾਮਾਂ ਦਾ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਜਵਾਬ!

Punjab CM Bhagwant Mann vs Charanjit Singh Channi news: ਚਰਨਜੀਤ ਸਿੰਘ ਚੰਨੀ ਨੇ ਕਿਹਾ "ਉਹ (CM ਮਾਨ) ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੀਐਮ ਮਾਨ ਨੇ ਖੁਦ ਕਿਹਾ ਕਿ ਉਹ ਸਾਨੂੰ ਸਾਰਿਆਂ ਨੂੰ ਅੰਦਰ ਭੇਜਣਗੇ।" 

Punjab News: ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ, CM ਭਗਵੰਤ ਮਾਨ ਦੇ ਇਲਜ਼ਾਮਾਂ ਦਾ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਜਵਾਬ!

Punjab CM Bhagwant Mann vs Charanjit Singh Channi over corruption against Punjab Kings' Jas Inder Singh Baidwan news: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਥਿਤ ਰਿਸ਼ਵਤ ਕਾਂਡ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਕਿੰਗਜ਼ ਦੇ ਖਿਡਾਰੀ ਜੱਸ ਇੰਦਰ ਸਿੰਘ ਬੈਦਵਾਣ ਨੂੰ ਮੀਡਿਆ ਦੇ ਸਾਹਮਣੇ ਲਿਆਇਆ ਗਿਆ ਅਤੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੱਡੇ ਇਲਜ਼ਾਮ ਲਗਾਏ ਗਏ। 

ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਤੋਂ ਕੁਝ ਦੇਰ ਬਾਅਦ ਹੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮੀਡਿਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ "ਇਹ ਵਿਅਕਤੀ (ਭਗਵੰਤ ਮਾਨ) ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਹ ਕਹਿੰਦਾ ਰਹਿੰਦਾ ਹੈ ਕਿ ਚੰਨੀ ਕਿੱਥੇ ਹੈ? ਮੈਂ ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਹੀ ਹਾਂ। ਮੈਂ ਹਮੇਸ਼ਾ ਰੱਬ ਦੇ ਉਪਦੇਸ਼ਾਂ 'ਤੇ ਜਿਉਂਦਾ ਹਾਂ। ਉਹ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।"

ਉਨ੍ਹਾਂ ਅੱਗੇ ਕਿਹਾ ਕਿ "ਉਹ ਸਿਰਫ਼ ਮੈਨੂੰ ਹੀ ਨਹੀਂ ਸਗੋਂ ਸਾਰੇ ਕਾਂਗਰਸੀ ਆਗੂਆਂ ਨੂੰ ਵੀ ਬਦਨਾਮ ਕਰ ਰਿਹਾ ਹੈ। ਜੋ ਵੀ ਉਸ ਦੇ ਵਿਰੁੱਧ ਜਾਣ ਦੀ ਕੋਸ਼ਿਸ਼ ਕਰਦਾ ਹੈ, ਉਹ ਉਨ੍ਹਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦਾ ਹੈ।" 

ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ "ਉਸਨੇ ਭੂਪੇਸ਼ ਨਾਲ ਮੇਰਾ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਭਾਣਜੇ ਤੋਂ ਭਤੀਜੇ 'ਤੇ ਆ ਗਿਆ। ਅੱਜ ਉਹ ਇਸ ਕੇਸ ਵਿੱਚ ਮੇਰੇ ਭਤੀਜੇ ਜਸ਼ਨ ਨੂੰ ਲੈ ਕੇ ਆਇਆ, ਜੋ ਕਿ ਮੇਰੇ ਛੋਟੇ ਭਰਾ ਦਾ ਪੁੱਤਰ ਹੈ। ਉਹ ਪੜ੍ਹਦਾ ਹੈ ਅਤੇ ਨੌਕਰੀ ਕਰਦਾ ਹੈ।" ਇਨ੍ਹਾਂ ਹੀ ਨਹੀਂ ਬਲਕਿ ਇਸ ਪ੍ਰੈਸ ਕਾਨਫਰੰਸ ਵਿੱਚ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦਾ ਭਤੀਜਾ ਜਸ਼ਨ ਵੀ ਉੱਥੇ ਹੀ ਮੌਜੂਦ ਸੀ।  

ਚੰਨੀ ਨੇ ਕਿਹਾ "ਉਹ (ਮੁੱਖ ਮੰਤਰੀ ਭਗਵੰਤ ਮਾਨ) ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਮੈਂ ਸਹੁੰ ਚੁੱਕੀ ਸੀ ਤਾਂ ਉਹ (ਜਸ਼ਨ) ਸਿਰਫ਼ ਇੱਕ ਵਾਰ ਮੈਨੂੰ ਮਿਲਣ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਮੈਨੂੰ ਕਦੇ ਨਹੀਂ ਮਿਲਿਆ।" 

ਉਨ੍ਹਾਂ ਅੱਗੇ ਕਿਹਾ "ਜੱਸ ਇੰਦਰ ਸਿੰਘ ਬੈਦਵਾਣ ਨੇ ਕਿਹਾ ਕਿ ਉਹ ਪਹਿਲਾਂ ਕੈਪਟਨ ਕੋਲ ਗਿਆ ਅਤੇ ਫਿਰ ਮੇਰੇ ਕੋਲ ਆਇਆ ਅਤੇ ਮੈਂ ਕਿਹਾ ਕਿ ਮਾਮਲਾ ਬਣਦਾ ਹੈ ਅਤੇ ਮੇਰੇ ਭਤੀਜੇ ਨੂੰ ਮਿਲੋ। ਉਸ ਤੋਂ ਬਾਅਦ ਉਹ ਡੇਢ ਸਾਲ ਕਦੇ ਵੀ ਸੀਐਮ ਮਾਨ ਨੂੰ ਮਿਲਣ ਕਿਉਂ ਨਹੀਂ ਗਿਆ? ਇਹ ਵੀ ਹੋ ਸਕਦਾ ਹੈ ਕਿ ਉਹ CM ਮਾਨ ਕੋਲ ਗਿਆ ਹੋਵੇ ਤੇ ਉਸ ਨੂੰ ਕਿਹਾ ਗਿਆ ਹੋਵੇ ਕਿ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ ਪਰ ਤੁਸੀਂ ਚੰਨੀ ਦੇ ਖਿਲਾਫ ਅਜਿਹਾ ਕਰਨਾ ਹੈ।" 

ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਦਾ ਵੱਡਾ ਖੁਲਾਸਾ, ਪੰਜਾਬ ਕਿੰਗਜ਼ ਦੇ ਜੱਸਇੰਦਰ ਸਿੰਘ ਬੈਦਵਾਣ ਨਾਲ ਚਰਨਜੀਤ ਸਿੰਘ ਚੰਨੀ ਨੇ ਕੀਤੀ ਬਦਸਲੂਕੀ

ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ "ਸੱਚਾਈ ਇਹ ਹੈ ਕਿ ਜੱਸ ਇੰਦਰ ਸਿੰਘ ਬੈਦਵਾਣ ਨੇ ਸੈਸ਼ਨ ਕੋਰਟ ਅਤੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਉਸ ਦਾ ਕੇਸ ਰੱਦ ਕਰ ਦਿੱਤਾ ਗਿਆ ਸੀ। ਜੇਕਰ ਕੈਪਟਨ ਅਮਰਿੰਦਰ ਸਿੰਘ ਅਤੇ ਮੈਂ ਉਸਨੂੰ ਨੌਕਰੀ ਨਹੀਂ ਦਿੱਤੀ ਤਾਂ ਕੋਈ ਨਾ ਕੋਈ ਖਾਮੀ ਜ਼ਰੂਰ ਹੋਣੀ ਹੈ।"

"ਭਗਵੰਤ ਮਾਨ ਜੀ, ਜੇ ਤੁਸੀਂ ਸਾਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਾਂ ਸਾਨੂੰ ਮਾਰਨਾ ਚਾਹੁੰਦੇ ਹੋ, ਤਾਂ ਇੰਨਾ ਵੱਡਾ ਝੂਠ ਨਾ ਬੋਲੋ। ਉਹ ਕਿਸ ਤਰ੍ਹਾਂ ਦੀ ਖੇਡ ਖੇਡ ਰਿਹਾ ਹੈ? ਉਹ ਇਸ ਨੂੰ ਬ੍ਰੇਕਿੰਗ ਨਿਊਜ਼ ਬਣਾ ਰਿਹਾ ਹੈ," ਉਨ੍ਹਾਂ ਕਿਹਾ। 

Punjab CM Bhagwant Mann vs Charanjit Singh Channi over corruption against Punjab Kings' Jas Inder Singh Baidwan news: 

 

Trending news