Petrol Pumps Closed: ਲੁਧਿਆਣਾ ਜ਼ਿਲ੍ਹਾ ਵਿੱਚ ਐਤਵਾਰ ਨੂੰ 408 ਪੈਟਰੋਲ ਪੰਪ ਬੰਦ ਰਹਿਣਗੇ ਅਤੇ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਪੈਟਰੋਲ ਪੰਪਾਂ ਉਤੇ ਇੱਕ-ਇੱਕ ਮੁਲਾਜ਼ਮ ਹੋਵੇਗਾ।
Trending Photos
Petrol Pumps Closed: ਲੁਧਿਆਣਾ ਜ਼ਿਲ੍ਹਾ ਵਿੱਚ ਐਤਵਾਰ ਨੂੰ 408 ਪੈਟਰੋਲ ਪੰਪ ਬੰਦ ਰਹਿਣਗੇ ਅਤੇ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਪੈਟਰੋਲ ਪੰਪਾਂ ਉਤੇ ਇੱਕ-ਇੱਕ ਮੁਲਾਜ਼ਮ ਹੋਵੇਗਾ। ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਆਪਣਾ ਕਮਿਸ਼ਨ ਵਧਾਉਣ ਲਈ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਹਿੰਗਾਈ ਲਗਾਤਾਰ ਵਧ ਰਹੀ ਹੈ ਪਰ ਉਨ੍ਹਾਂ ਦਾ ਕਮਿਸ਼ਨ ਨਹੀਂ ਵਧਿਆ। ਇਸ ਨੂੰ ਲੈ ਕੇ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਸਮੂਹਿਕ ਤੌਰ ਉਤੇ ਇੱਕ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਉਹ ਵੱਖਰੇ ਢੰਗ ਨਾਲ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ। ਉਨ੍ਹਾਂ ਵੱਲੋਂ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖ ਕੇ ਛੁੱਟੀ ਕੀਤੀ ਜਾਵੇਗੀ ਜਿਸ ਸਬੰਧੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਮੈਂਬਰ ਅਸ਼ੋਕ ਸੱਚਦੇਵਾ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਜ਼ਿਲ੍ਹੇ ਵਿੱਚ 408 ਪੈਟਰੋਲ ਪੰਪ ਹਨ ਜਿਹੜੇ ਕਿ ਐਤਵਾਰ ਨੂੰ ਬੰਦ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੀ ਕੋਈ ਕਿੱਲਤ ਨਹੀਂ ਹੈ ਪਰ ਉਨ੍ਹਾਂ ਵੱਲੋਂ ਇਹ ਪੰਪ ਬੰਦ ਰੱਖੇ ਜਾਣਗੇ ਤਾਂ ਜੋ ਉਨ੍ਹਾਂ ਦੀ ਗੱਲ ਸਰਕਾਰ ਤੱਕ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਮੋਗਾ ਤੇ ਜਲੰਧਰ ਦੇ ਐਸੋਸੀਏਸ਼ਨਾਂ ਵੱਲੋਂ ਵੀ ਉਨ੍ਹਾਂ ਦਾ ਸਮਰਥਨ ਕੀਤਾ ਗਿਆ ਹੈ ਪਰ ਪਹਿਲੇ ਗੇੜ ਵਿੱਚ ਸਿਰਫ ਲੁਧਿਆਣਾ ਜ਼ਿਲ੍ਹੇ ਦੇ ਪੈਟਰੋਲ ਪੰਪ ਬੰਦ ਰਹਿਣਗੇ।
ਇਹ ਵੀ ਪੜ੍ਹੋ : Kanpur Train Accident: ਕਾਨਪੁਰ 'ਚ ਟਰੇਨ ਹਾਦਸਾ, ਸਾਬਰਮਤੀ ਐਕਸਪ੍ਰੈਸ ਦੇ 20 ਡੱਬੇ ਪਟੜੀ ਤੋਂ ਉਤਰੇ
ਉਨ੍ਹਾਂ ਨੇ ਕਿਹਾ ਐਮਰਜੈਂਸੀ ਸੇਵਾਵਾਂ ਲਈ ਹਰ ਇੱਕ ਪੈਟਰੋਲ ਪੰਪ ਤੇ ਇੱਕ ਮੁਲਾਜ਼ਮ ਹਾਜ਼ਰ ਰਹੇਗਾ। ਐਮਰਜੈਂਸੀ ਸੇਵਾ ਦੇ ਵਿੱਚ ਕਿਸੇ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਿਸੇ ਐਂਬੂਲੈਂਸ ਨੂੰ ਪੈਟਰੋਲ ਡੀਜ਼ਲ ਦੀ ਜ਼ਰੂਰਤ ਹੋਵੇਗੀ ਜਾਂ ਕਿਸੇ ਉਸ ਵਿਅਕਤੀ ਨੂੰ ਜਿਸ ਨੇ ਦਿੱਕਤ ਵਿੱਚ ਫਸਿਆ ਕਿਤੇ ਜ਼ਰੂਰੀ ਜਾਣਾ ਹੈ ਉਸ ਲਈ ਸੇਵਾਵਾਂ ਜਾਰੀ ਰਹਿਣਗੀਆਂ।
ਉਨ੍ਹਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਲੋਕ ਵੱਧ ਤੋਂ ਵੱਧ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ 6 ਵਜੇ ਤੱਕ ਲੋਕ ਤੇਲ ਪਵਾ ਸਕਦੇ ਹਨ ਅਤੇ ਫਿਰ ਰੱਖੜੀ ਵਾਲੇ ਦਿਨ ਸਵੇਰੇ 6 ਵਜੇ ਤੋਂ ਮੁੜ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : Drinking Water: ਖਾਣਾ ਖਾਣ ਤੋਂ ਤੁਰੰਤ ਬਾਅਦ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ? ਜਾਣੋ ਇੱਥੇ ਹੈਰਾਨੀਜਨਕ ਕਾਰਨ