Patiala News: ਪਟਿਆਲਾ ਕਾਂਗਰਸੀ ਵਰਕਰ ਉੱਪਰ ਦਿਨ- ਦਿਹਾੜੇ ਹਮਲਾ, ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਗੱਡੀ, ਸ਼ੀਸ਼ੇ ਤੋੜ ਦਿੱਤੇ ਗਏ ਹਨ ਤੇ ਸਿੰਗਲਾ ਦੇ ਉੱਪਰ ਹਮਲਾ ਕਰਕੇ ਫਰਾਰ ਹੋ ਗਏ ਹਨ।
Trending Photos
Patiala News/ਬਲਿੰਦਰ ਸਿੰਘ: ਪਟਿਆਲਾ ਕਾਂਗਰਸੀ ਵਰਕਰ ਕ੍ਰਿਸ਼ਨ ਸਿੰਗਲਾ ਉੱਪਰ ਦਿਨ ਦਿਹਾੜੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਸਪਤਾਲ ਵਿੱਚ ਜੇਰੇ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ। ਦੱਸ ਦਈਏ ਕਿ ਇਹ ਘਟਨਾ ਪਟਿਆਲਾ ਡਕਾਲਾ ਰੋਡ ਦੀ ਹੈ।
ਕ੍ਰਿਸ਼ਨ ਸਿੰਗਲਾ ਜਦੋ ਆਪਣੇ ਘਰ ਤੋਂ ਕਿਸੇ ਕੰਮ ਲਈ ਨਿਕਲੇ ਤਾਂ ਅਚਾਨਕ 8,10 ਹਮਲਾਵਰ ਉਹਨਾਂ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ ਗਿਆ। ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ ਤੇ ਸਿੰਗਲਾ ਦੇ ਉੱਪਰ ਹਮਲਾ ਕਰਕੇ ਫਰਾਰ ਹੋ ਗਏ ਹਨ।
ਇਹ ਵੀ ਪੜ੍ਹੋ: Hoshiarpur Thar Firing: ਹੁਸ਼ਿਆਰਪੁਰ 'ਚ ਪਹਿਲਵਾਨ ਦੀ ਥਾਰ 'ਤੇ ਚੱਲੀਆਂ ਗੋਲੀਆਂ, ਡਰਾਈਵਰ ਲਾਪਤਾ, ਕੀ ਹੈ ਮਾਮਲਾ
ਪਟਿਆਲਾ ਦੀ ਅਚਾਰ ਮੰਡੀ ਨੇੜੇ ਰਹਿੰਦੇ ਕਾਂਗਰਸੀ ਵਰਕਰ 'ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਕਾਂਗਰਸੀ ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਕ੍ਰਿਸ਼ਨ ਕੁਮਾਰ ਨਾਂ ਦੇ ਇਸ ਕਾਂਗਰਸੀ ਆਗੂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕ੍ਰਿਸ਼ਨ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ 'ਤੇ ਹਮਲੇ ਦਾ ਦੋਸ਼ ਲਗਾਇਆ ਹੈ।
ਜ਼ਖਮੀ ਦੀ ਲੱਤ ਅਤੇ ਇਕ ਬਾਂਹ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ 26 ਜਨਵਰੀ ਨੂੰ ਪੰਜਾਬੀ ਯੂਨੀਵਰਸਿਟੀ ਜਾਣ ਲਈ ਘਰੋਂ ਨਿਕਲਿਆ ਸੀ। ਕਾਰ ਨੂੰ ਬਾਹਰ ਕੱਢਣ ਸਮੇਂ ਕਰੀਬ 25 ਵਿਅਕਤੀਆਂ ਨੇ ਉਸ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਕਾਰ ਦੀ ਭੰਨਤੋੜ ਕੀਤੀ ਗਈ।
ਇਹ ਵੀ ਪੜ੍ਹੋ: Sadak Suraksha Force: ਪੰਜਾਬ ਨੂੰ ਨਵੀਂ ਪੁਲਿਸ ਫੋਰਸ, ਗੱਡੀ ਦੇ ਸਟੇਰਿੰਗ ਨੂੰ ਹੱਥ ਪਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਪਟਾਕੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਆਪ ਪਾਰਟੀ ਦੇ ਵਰਕਰ ਵੀ ਪਟਾਕਿਆਂ ਦਾ ਕਾਰੋਬਾਰ ਕਰਦੇ ਹਨ। ਦੋ ਸਾਲ ਪਹਿਲਾਂ ਪਟਾਕਿਆਂ ਦੇ ਕਾਰੋਬਾਰ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਇਸ ਰੰਜਿਸ਼ ਕਾਰਨ ‘ਆਪ’ ਪਾਰਟੀ ਦੇ ਵਰਕਰਾਂ ਨੇ ਉਸ ਨੂੰ ਹਰ ਸਾਲ ਲੱਗਣ ਵਾਲੇ ਪਟਾਕਾ ਬਾਜ਼ਾਰ ਵਿੱਚ ਵੀ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਵੀ ਉਹ ਸ਼ਾਂਤ ਰਿਹਾ ਪਰ 26 ਜਨਵਰੀ ਨੂੰ ਉਸ 'ਤੇ ਯੋਜਨਾ ਬਣਾ ਕੇ ਹਮਲਾ ਕੀਤਾ ਗਿਆ।