Paddy Price: ਪੰਜਾਬ ਸਰਕਾਰ ਵੱਲੋਂ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ
Advertisement
Article Detail0/zeephh/zeephh2056044

Paddy Price: ਪੰਜਾਬ ਸਰਕਾਰ ਵੱਲੋਂ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ

Punjab Paddy Price: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਤਜ਼ਵੀਜ ਭੇਜੀ ਹੈ। ਕਪਾਹ ਉੱਤੇ 10767 ਰੁਪਏ MSP ਦੇਣ ਦੀ ਮੰਗ ਕੀਤੀ ਹੈ। 

Paddy Price: ਪੰਜਾਬ ਸਰਕਾਰ ਵੱਲੋਂ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ

Punjab Paddy Price/ਰੋਹਿਤ ਬਾਂਸਲ: ਪੰਜਾਬ ਸਰਕਾਰ ਨੇ ਸਾਉਣੀ ਦੀਆਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਿਰਧਾਰਿਤ ਕਰਨ ਲਈ ਆਪਣੀ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਟ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰ ਸਰਕਾਰ ਤੋਂ ਇਸ ਤਜਵੀਜ਼ ਤਹਿਤ ਮੰਗ ਕੀਤੀ ਹੈ ਕਿ ਸਾਲ 2024-25 ਲਈ ਝੋਨੇ ਦੀ ਫ਼ਸਲ ਦਾ ਸਰਕਾਰੀ ਭਾਅ 3284 ਰੁਪਏ ਪ੍ਰਤੀ ਕੁਇੰਟਲ (ਆਮ) (Punjab Paddy Price) ਅਤੇ ਗਰੇਡ ਏ ਝੋਨੇ ਦਾ ਸਰਕਾਰੀ ਭਾਅ 3324 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ।

ਸਰਕਾਰ ਨੇ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ (Punjab Paddy Price) 10,767 ਰੁਪਏ, ਮੂੰਗ ਦਾ 11,555 ਅਤੇ ਮਾਂਹ ਦਾ 9385 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਤਜਵੀਜ਼ ਭੇਜੀ ਹੈ। ਸਰਕਾਰ ਨੇ ਮੂੰਗਫਲੀ ਦਾ ਮੁੱਲ 8610 ਰੁਪਏ, ਅਰਹਰ ਦਾ 9450 ਰੁਪਏ ਪ੍ਰਤੀ ਕੁਇੰਟਲ ਮਿਥਣ ਦੀ ਤਜਵੀਜ਼ ਭੇਜੀ ਹੈ। 

ਇਹ ਵੀ ਪੜ੍ਹੋ: Ludhiana News: ਚਾਈਨਾ ਡੋਰ ਵੇਚਣ ਵਾਲੇ ਹੋ ਜਾਓ ਸਾਵਧਾਨ! ਪੁਲਿਸ ਨੇ ਵਿਅਕਤੀ ਕੀਤਾ ਕਾਬੂ

ਸੂਬਾ ਸਰਕਾਰ ਨੇ ਦਾਲਾਂ, ਤੇਲ ਬੀਜ ਫ਼ਸਲਾਂ ਅਧੀਨ ਰਕਬਾ ਵਧਾਉਣ ਦੀ ਨੀਅਤ ਨਾਲ ਇਨ੍ਹਾਂ ਫ਼ਸਲਾਂ ਦੇ ਸਮਰਥਨ ਮੁੱਲ ਵਿਚ 35 ਤੋਂ 40 ਫ਼ੀਸਦੀ ਵਾਧੇ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੇ ਐਤਕੀਂ ਪਰਾਲੀ ਪ੍ਰਬੰਧਨ ਲਈ 100 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਦੇ ਨਾਲ ਇਸ ਨੂੰ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਸ਼ਾਮਲ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਸਾਉਣੀ 2024-25 ਦੀਆਂ ਫਸਲਾਂ 'ਤੇ MSP ਦੀ ਤਜ਼ਵੀਜ (Punjab Paddy Price) 

ਫ਼ਸਲ ਰੁਪਏ/ ਕੁਇੰਟਲ
ਝੋਨਾ 3284
ਮੱਕੀ   2975
ਕਪਾਹ  10767
ਮੂੰਗ 11555
ਮਾਂਹ    9385
ਅਰਹਰ   9450

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਡ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਕੀਤਾ ਜਾਰੀ

ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ (Punjab Paddy Price)
-ਸਾਉਣੀ 2024-25 ਦੀਆਂ ਫਸਲਾਂ ਦੇ MSP ਨਿਰਧਾਰਨ ਲਈ ਭੇਜੀ ਤਜ਼ਵੀਜ
-ਕਪਾਹ ਉੱਤੇ 10767 ਰੁਪਏ MSP ਦੇਣ ਦੀ ਕੀਤੀ ਮੰਗ

ਇਸ ਤੋਂ ਇਲਾਵਾ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਹਾੜ੍ਹੀ, ਸਾਉਣੀ ਸੀਜ਼ਨ ਦੀ ਅਗੇਤੀ ਤਜਵੀਜ਼ ਭੇਜੀ ਜਾਂਦੀ ਹੈ ਤਾਂ ਜੋ ਸਰਕਾਰ ਸੂਬਾਈ ਲਾਗਤ ਖ਼ਰਚਿਆਂ ਦੇ ਅਧਾਰ ’ਤੇ ਸਰਕਾਰੀ ਭਾਅ ਤੈਅ ਕਰੇ।

Trending news