ਇਕ ਪੁੱਤ ਦੀ ਮੌਤ, ਦੂਜਾ ਨਸ਼ੇ 'ਚ; ਬਜ਼ੁਰਗ ਮਾਂ ਠੰਡ 'ਚ ਡੰਗਰਾਂ ਦੇ ਢਾਰੇ 'ਚ ਰਹਿਣ ਨੂੰ ਮਜ਼ਬੂਰ
Advertisement
Article Detail0/zeephh/zeephh1495335

ਇਕ ਪੁੱਤ ਦੀ ਮੌਤ, ਦੂਜਾ ਨਸ਼ੇ 'ਚ; ਬਜ਼ੁਰਗ ਮਾਂ ਠੰਡ 'ਚ ਡੰਗਰਾਂ ਦੇ ਢਾਰੇ 'ਚ ਰਹਿਣ ਨੂੰ ਮਜ਼ਬੂਰ

ਇਕ ਪੁੱਤ ਦੀ ਮੌਤ ਹੋ ਗਈ ਅਤੇ ਦੂਜੇ ਪੁੱਤ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਇਥੋਂ ਤੱਕ ਘਰ ਦੀ ਛੱਤ ਤੱਕ ਵੇਚ ਦਿੱਤੀ। ਬਜ਼ੁਰਗ ਮਾਂ ਇੰਨੀ ਠੰਡ ਵਿਚ ਡੰਗਰਾਂ ਦੇ ਢਾਰੇ ਵਿੱਚ ਰਹਿਣ ਨੂੰ ਮਜਬੂਰ ਹੈ।

ਇਕ ਪੁੱਤ ਦੀ ਮੌਤ, ਦੂਜਾ ਨਸ਼ੇ 'ਚ; ਬਜ਼ੁਰਗ ਮਾਂ ਠੰਡ 'ਚ ਡੰਗਰਾਂ ਦੇ ਢਾਰੇ 'ਚ ਰਹਿਣ ਨੂੰ ਮਜ਼ਬੂਰ

ਬਟਾਲਾ: ਕਿਸੇ ਨੇ ਸਹੀ ਕਿਹਾ 'ਪੁੱਤ ਕਪੁੱਤ ਹੋ ਜਾਂਦੇ ਪਰ ਮਾਂ ਬਾਪ ਕਦੇ ਕੁਮਾਪੇ ਨਹੀਂ ਹੁੰਦੇ' ਚਾਹੇ ਆਪਣੇ ਬੱਚਿਆਂ ਨੂੰ ਪਾਲਣ ਲਈ ਕਿੰਨੀਆਂ ਹੀ ਮੁਸ਼ਿਕਲਾਂ ਕਿਉਂ ਨਾ ਚੱਲਣੀਆਂ ਪੈਣ। ਉਹਨਾਂ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੇ ਅਤੇ ਆਸ ਉਮੀਦ ਰੱਖਦੇ ਹਨ ਕਿ ਉਹਨਾਂ ਹੀ ਬੱਚਿਆਂ ਕੋਲੋ ਉਹ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣਨਗੇ ਪਰ ਉਹਨਾਂ ਮਾਪਿਆਂ ਦੀ ਕਿਸਮਤ ਕਿੰਨੀ ਮਾੜੀ ਹੋਵੇਗੀ ਜਿਹਨਾਂ ਦੇ ਬੱਚੇ ਪਾਣੀ ਵੀ ਉਹਨਾਂ ਕੋਲੋ ਖੋਹ ਲੈਂਦੇ ਹਨ।

ਇਕ ਅਜਿਹਾ ਹੀ ਮਾਮਲਾ ਬਟਾਲਾ ਦੇ ਨੇੜੇ ਪਿੰਡ ਮੂਲਿਆਵਾਲ ਤੋਂ ਸਾਹਮਣੇ ਆਇਆ ਜਿਥੋਂ ਦੀ ਰਹਿਣ ਵਾਲੀ ਇਕ ਬਜ਼ੁਰਗ ਮਾਤਾ ਜਿਸਦੇ ਪਤੀ ਦੀ ਪਹਿਲਾ ਮੌਤ ਹੋ ਜਾਂਦੀ ਹੈ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਲੋਕਾਂ ਦੇ ਜੂਠੇ ਭਾਂਡੇ ਸਾਫ ਕਰਦੀ ਹੈ ਅਤੇ ਬਾਅਦ ਵਿੱਚ ਉਸਦੇ ਜਵਾਨ ਪੁੱਤ ਦੀ ਮੌਤ ਹੋ ਜਾਂਦੀ ਹੈ ਅਤੇ ਦੂਸਰਾ ਪੁੱਤ ਨਸ਼ੇ ਦਾ ਆਦਿ ਹੋ ਜਾਂਦਾ ਹੈ। 

ਨਸ਼ੇ ਦੀ ਪੂਰਤੀ ਲਈ ਘਰ ਦਾ ਹਰੇਕ ਸਾਮਾਨ ਵੇਚ ਦਿੰਦਾ ਹੈ ਇਥੋਂ ਤੱਕ ਜਦ ਕੁਝ ਨਹੀਂ ਮਿਲਦਾ ਤਾਂ ਫਿਰ ਘਰ ਦੀ ਛੱਤ ਥੱਲੇ ਸੁੱਟ ਕੇ ਉਸਦੇ ਗਾਡਰ ਬਾਲੇ ਸਭ ਵੇਚ ਦਿੰਦਾ ਹੈ ਤਾਂ ਜੋ ਆਪਣੇ ਨਸ਼ੇ ਦੀ ਪੂਰਤੀ ਕਰ ਸਕੇ। ਬਜ਼ੁਰਗ ਮਾਤਾ ਕਹਿ ਰਹੀ ਹੈ ਕਿ ਉਸਦੇ ਘਰ ਦੀ ਛੱਤ ਬਣ ਜਾਵੇ ਤਾਂ ਜੋ ਉਹ ਵੀ ਢੰਗਰਾ ਵਾਲੇ ਢਾਰੇ ਵਿੱਚ ਰਹਿਣ ਨੂੰ ਮਜਬੂਰ ਨਾ ਹੋਵੇ। ਕਿਸੇ ਗੁਆਂਢ ਰਹਿੰਦੇ ਨੇ ਆਪਣੇ ਢੰਗਰਾ ਲਈ ਤਰਪਾਲ ਲਾ ਕੇ ਬਣਾਈ ਚੋਪੜੀ ਵਿਚ ਮੈਨੂੰ ਜਗ੍ਹਾ ਦਿੱਤੀ ਤਾਂ ਜੋ ਠੰਡ ਤੋਂ ਬਚਾ ਹੋ ਸਕੇ।

ਮਾਤਾ ਨੇ ਕਿਹਾ ਨਸ਼ੇ ਦੇ ਕਰਕੇ ਮੇਰੇ ਵੀ ਇੰਨੇ ਹਾਲਾਤ ਮਾੜੇ ਹੋਏ ਹਨ ਪਹਿਲਾ ਘਰਵਾਲੇ ਦੀ ਮੌਤ ਹੋ ਗਈ ਹੈ ਫਿਰ ਜਵਾਨ ਪੁੱਤ ਦੀ ਅਤੇ ਹੁਣ ਇਕ ਪੁੱਤ ਨਸ਼ੇ ਦਾ ਆਦਿ ਹੋ ਗਿਆ ਹੈ ਜਿਸਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਇਥੋਂ ਤਕ ਘਰ ਦੀ ਛੱਤ ਥੱਲੇ ਸੁੱਟ ਕੇ ਉਸਦੇ ਗਾਡਰ ਬਾਲੇ ਆਦਿ ਵੇਚਕੇ ਘਰ ਤੋਂ ਚਲਾ ਗਿਆ ਹੈ। ਮਾਤਾ ਨੇ ਕਿਹਾ ਮਦਦ ਸਿਰਫ ਛੱਤ ਦੀ ਮੰਗਦੀ ਹਾਂ ਤਾਂ ਜੋ ਇਸ ਮੌਸਮ ਵਿਚ ਮੇਰਾ ਬਾਕੀ ਬਚਿਆਂ ਜੀਵਨ ਇਕ ਚੰਗੇ ਢੰਗ ਨਾਲ ਬਤੀਤ ਹੋ ਸਕੇ।

ਇਹ ਵੀ ਪੜ੍ਹੋ: ਮਾਂ ਬਣਨ ਜਾ ਰਹੀ ਹੈ Gauahar Khan, ਅਦਾਕਾਰਾ ਨੇ ਅਨੋਖੇ ਤਰੀਕੇ ਨਾਲ ਫੈਨਸ ਨੂੰ ਦਿੱਤੀ ਖੁਸ਼ਖਬਰੀ 

ਮਾਤਾ ਦੇ ਗੁਆਂਢੀ ਨੇ ਦੱਸਿਆ ਕਿ ਇਸ ਨਸ਼ੇ ਦੇ ਹੜ ਵਿਚ ਬੁਹਤ ਸਾਰੇ ਨੌਜਵਾਨ ਰੁੜ ਚੁਕੇ ਹਨ। ਅੱਜ ਹਰ ਗਲੀ ਮੁਹੱਲੇ ਵਿੱਚ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ ਪਰ ਸਾਨੂੰ ਅਣਦੇਖਿਆ ਕਰਨਾ ਪੈਂਦਾ ਹੈ ਕਿਉਂਕਿ ਜੇਕਰ ਇਹਨਾਂ ਨੂੰ ਫੜਾਉਂਦੇ ਹਾਂ ਤਾਂ ਫਿਰ ਸਾਡੇ ਨਾਲ ਝਗੜਾ ਕਰਦੇ ਹਨ ਅਤੇ ਰਾਜਨੀਤਕ ਲੀਡਰ ਹੀ ਇਹਨਾਂ ਨੂੰ ਛਡਾਉਂਦੇ ਹਨ ਜੋ ਕਿ ਗਲਤ ਹੈ ਸਭ ਤੋਂ ਪਹਿਲਾਂ ਐਸੇ ਰਾਜਨੀਤਕ ਲੀਡਰਾ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਗਲਤ ਲੋਕਾਂ ਦਾ ਸਾਥ ਦਿੰਦੇ ਹਨ। ਉਸਨੇ ਕਿਹਾ ਮਾਤਾ ਦੇ ਹਾਲਾਤ ਬੁਹਤ ਮਾੜੇ ਹਨ ਪੁੱਤ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ।

 (ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ) 

Trending news