Sultanpur Lodhi: ਸਿਵਲ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ; ਪਰਿਵਾਰ ਨੇ ਲਗਾਏ ਲਾਪਰਵਾਹੀ ਦੇ ਦੋਸ਼
Advertisement
Article Detail0/zeephh/zeephh2614355

Sultanpur Lodhi: ਸਿਵਲ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ; ਪਰਿਵਾਰ ਨੇ ਲਗਾਏ ਲਾਪਰਵਾਹੀ ਦੇ ਦੋਸ਼

Sultanpur Lodhi: ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਗਰਭਵਤੀ ਔਰਤ ਦੀ ਡਲਿਵਰੀ ਦੌਰਾਨ ਉਸਦੇ ਨਵ ਜੰਮੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਰੋਸ ਦਾ ਇਜ਼ਹਾਰ ਕੀਤਾ ਹੈ।

Sultanpur Lodhi: ਸਿਵਲ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ; ਪਰਿਵਾਰ ਨੇ ਲਗਾਏ ਲਾਪਰਵਾਹੀ ਦੇ ਦੋਸ਼

Sultanpur Lodhi (ਚੰਦਰ ਮੜੀਆ): ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਗਰਭਵਤੀ ਔਰਤ ਦੀ ਡਲਿਵਰੀ ਦੌਰਾਨ ਉਸਦੇ ਨਵ ਜੰਮੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਰੋਸ ਦਾ ਇਜ਼ਹਾਰ ਕੀਤਾ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਡਾਕਟਰਾਂ ਵੱਲੋਂ ਲਾਪਰਵਾਹੀ ਵਰਤੀ ਗਈ, ਜਿਸ ਕਾਰਨ ਬੱਚੇ ਦੀ ਮੌਤ ਹੋਈ ਹੈ। 
ਮ੍ਰਿਤਕ ਬੱਚੇ ਦੇ ਪਿਤਾ ਕੁੰਦਨ ਨੇ ਦੱਸਿਆ ਕਿ ਉਸ ਦੀ ਪਤਨੀ ਮੋਨਿਕਾ ਦਾ ਆਪ੍ਰੇਸ਼ਨ ਸੀ। ਆਪ੍ਰੇਸ਼ਨ ਕਰਨ ਤੋਂ ਪਹਿਲਾਂ ਡਾਕਟਰਾਂ ਵੱਲੋਂ ਸਭ ਕੁਝ ਚੈੱਕ ਕੀਤਾ ਗਿਆ ਸੀ ਤੇ ਸਾਰਾ ਕੁਝ ਬਿਲਕੁਲ ਠੀਕ ਠਾਕ ਸੀ। ਜਦੋਂ ਉਸਦੇ ਬੱਚੇ ਨੇ ਜਨਮ ਲਿਆ ਤਾਂ ਬੱਚੇ ਦੇ ਪਿੱਛੇ ਖੋਪੜੀ ਬਾਹਰ ਨਿਕਲ ਗਈ ਸੀ ਅਤੇ ਦਿਮਾਗ ਹੇਠਾਂ ਗਿਆ ਹੋਇਆ ਸੀ। ਜਣੇਪੇ ਤੋਂ ਬਾਅਦ ਬੱਚੇ ਦੀ ਕੋਈ ਆਵਾਜ਼ ਵੀ ਨਹੀਂ ਆਈ ਅਤੇ ਬੱਚਾ ਰੋਇਆ ਵੀ ਨਹੀਂ।  ਬੱਚਾ ਜਿਸ ਨੇ ਜਨਮ ਲਿਆ ਸੀ ਉਹ ਇੱਕ ਲੜਕਾ ਸੀ ਪਰ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ। ਉਸ ਤੋਂ ਬਾਅਦ ਘਬਰਾਹਟ ਵਿੱਚ ਡਾਕਟਰਾਂ ਨੇ ਉਸ ਨੂੰ ਤੁਰੰਤ ਬੱਚਾ ਦਫਨਾਉਣ ਦੀ ਗੱਲ ਆਖ ਦਿੱਤੀ।

ਉਸ ਨੇ ਅੱਗੇ ਦੱਸਿਆ ਕਿ ਉਸਦੀ ਪਤਨੀ ਦੇ ਗਰਭਧਾਰਨ ਕਰਨ ਤੋਂ ਬਾਅਦ ਸ਼ੁਰੂ ਤੋਂ ਹੀ ਉਸਨੇ ਇਲਾਜ ਸਿਵਲ ਹਸਪਤਾਲ ਤੋਂ ਕਰਵਾਇਆ ਸੀ। ਉਧਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਘਟਨਾਕ੍ਰਮ ਡਾਕਟਰਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਉਨ੍ਹਾਂ ਸਰਕਾਰ ਪਾਸੋਂ ਸਬੰਧਤ ਡਾਕਟਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ।

ਕੀ ਕਹਿੰਦੇ ਹਨ ਐੱਸ ਐਮ ਓ ਡਾਕਟਰ ਦਵਿੰਦਰਪਾਲ ਸਿੰਘ
ਉਧਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਪਾਲ ਸਿੰਘ ਨੇ ਪੀੜਤ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਡਾਕਟਰ ਡੀਪੀ ਸਿੰਘ ਨੇ ਕਿਹਾ ਕਿ ਇਸ ਕੇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਜਾਂ ਲਾਪਰਵਾਹੀ ਵਰਤੀ ਨਹੀਂ ਗਈ ਸਗੋਂ ਮਰੀਜ਼ ਵੱਲੋਂ ਅਣਗਹਿਲੀ ਵਰਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਨੂੰ 16 ਤਰੀਕ ਨੂੰ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਪ੍ਰੰਤੂ ਮਰੀਜ਼ ਇੱਥੇ ਹਸਪਤਾਲ 16 ਤਰੀਕ ਨੂੰ ਨਹੀਂ ਆਇਆ। ਬਲਕਿ 21 ਤਰੀਕ ਨੂੰ ਆਇਆ। 21 ਤਰੀਕ ਨੂੰ ਸਾਰਾ ਕੇਸ ਮੁੜ ਇਨਵੈਸਟੀਗੇਟ ਕਰਕੇ ਉਹਦਾ ਆਪਰੇਸ਼ਨ ਕਰ ਦਿੱਤਾ ਗਿਆ। ਉਸਦੇ ਗ੍ਰੇਡ 4 ਮੈਕੋਨੀਅਮ ਸਟੇਨਡ ਲੀਕਰ ਸੀ। ਜਿਸ ਕਾਰਨ ਬੱਚੇ ਦੀ ਮੌਤ ਹੋਈ ਹੈ। ਇਸ ਵਿੱਚ ਹਸਪਤਾਲ ਜਾਂ ਕਿਸੇ ਡਾਕਟਰ ਦੀ ਕਿਸੇ ਵੀ ਕਿਸਮ ਦੀ ਅਣਗਹਿਲੀ ਨਹੀਂ ਹੈ। 

Trending news