Nangal Crime News: ਨੰਗਲ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਪਰਵਾਸੀ ਵਿਅਕਤੀ ਦੇ ਘਰ ਪਾਣੀ ਪੀਣ ਦੇ ਬਹਾਨੇ ਉਸ ਦੇ ਘਰ ਦਾਖਿਲ ਹੋ ਕੇ ਉਸ ਦੇ ਉੱਪਰ ਹਮਲਾ ਕਰ ਉਸਦਾ ਪਰਸ ਦੇ ਵਿੱਚ ਪੈਸੇ ਕੱਢ ਕੇ ਲੈ ਗਏ ਸਨ।
Trending Photos
Nangal Crime News:(BIMAL KUMAR): ਪਿਛਲੇ ਦਿਨੀ ਸ਼ਿਵਾਲਿਕ ਐਵੀਨਿਊ ਨਵਾਂ ਨੰਗਲ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਪਰਵਾਸੀ ਵਿਅਕਤੀ ਦੇ ਘਰ ਪਾਣੀ ਪੀਣ ਦੇ ਬਹਾਨੇ ਉਸ ਦੇ ਘਰ ਦਾਖਿਲ ਹੋ ਕੇ ਉਸ ਦੇ ਉੱਪਰ ਹਮਲਾ ਕਰ ਉਸਦਾ ਪਰਸ ਦੇ ਵਿੱਚ ਪੈਸੇ ਕੱਢ ਕੇ ਲੈ ਗਏ ਸਨ, ਇਸ ਤੋ ਉਪਰੰਤ ਇਸ ਜਖਮੀ ਹੋਏ ਵਿਅਕਤੀ ਨੂੰ ਨੰਗਲ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਸੀ।
ਜਿਸ ਦੌਰਾਨ ਉਸ ਦੇ ਸਿਰ ਵਿੱਚ 20 ਤੋਂ 25 ਦੇ ਕਰੀਬ ਟਾਂਕੇ ਲਗਾਏ ਗਏ ਸਨ ਹੁਣ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਤੇ ਇਸ ਮਾਮਲੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਅਣਪਛਾਤੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਤੇ 2700 ਰੁਪਏ ਦੇ ਕਰੀਬ ਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਨੂੰ ਵੀ ਪੁਲਿਸ ਨੇ ਬਰਾਮਦ ਕੀਤਾ ਹੈ ਤੇ ਕੱਲ ਇਹਨਾਂ ਦੋਵੇਂ ਵਿਅਕਤੀਆਂ ਨੂੰ ਮਾਣਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੇ ਕੋਲੋਂ ਹੋਰ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਸਕੇ।
ਨੰਗਲ ਥਾਣਾ ਮੁਖੀ ਐਸਐਚਓ ਸੰਨੀ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਜਨਵਰੀ ਨੂੰ ਸ਼ਾਮ 4 ਵਜੇ ਦੇ ਕਰੀਬ ਸ਼ਿਵਾਲਿਕ ਐਵਿਨਿਊ ਨਵਾਂ ਨੰਗਲ ਵਿੱਚ ਮਹੇਸ਼ ਕੁਮਾਰ ਪ੍ਰਵਾਸੀ ਮਜ਼ਦੂਰ ਜੋ ਕਿ ਭੱਠਾ ਕਲੋਨੀ ਦੇ ਵਿੱਚ ਦੋ ਅਣਪਛਾਤੇ ਵਿਅਕਤੀ ਦਾਖਲ ਹੋਏ ਅਤੇ ਪਾਣੀ ਪੀਣ ਦੇ ਬਹਾਨੇ ਉਸ ਦੇ ਉੱਪਰ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਚ ਜਖਮੀ ਕਰ ਦਿੱਤਾ ਸੀ ਉਸ ਮਾਮਲੇ ਨੂੰ ਹੁਣ ਪੁਲਿਸ ਨੇ ਹੱਲ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਨਵਾਂ ਨੰਗਲ ਚੌਕੀ ਵਲੋਂ ਮੁਸਤੈਦੀ ਵਿਖਾਉਂਦੇ ਹੋਏ ਮੁਕਦਮਾਂ ਨੰਬਰ 3 ਮਿਤੀ 9-1-2024 ਮੁੱਦਈ ਮਹੇਸ਼ ਕੁਮਾਰ ਦੇ ਬਿਆਨਾਂ ਦੇ ਭਾਰਤੀ ਦੰਡਾਵਲੀ ਦੀ ਧਾਰਾ 394 ਤਹਿਤ ਬਰਖਿਲਾਫ਼ ਦੋ ਵਿਅਕਤੀਆਂ ਦੇ ਜਿਨਾਂ ਦੇ ਨਾਮ ਸੋਰਵ ਕੁਮਾਰ ਉਰਫ਼ ਸੋਡਾ ਅਤੇ ਵਨਿਮਰ ਬੈਂਸ ਉਰਫ਼ ਬਨੂੰ ਖਿਲਾਫ਼ ਮਾਮਲਾ ਦਰਜ਼ ਕਰਕੇ ਤਫਤੀਸ਼ ਅਮਲ ਵਿੱਚ ਲਿਆਉਂਦੀ ਗਈ । ਅੱਜ ਮੁਖਬਰ ਖਾਸ ਤੋਂ ਪਤਾ ਲੱਗਾ ਕਿ ਦੋਨੋਂ ਲੜਕੇ ਮਧੂਬਨ ਪਾਰਕ ਦੇ ਗੇਟ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ ਜੋ ਕਿ ਰੇਡ ਮਾਰਕੇ ਕਾਬੂ ਕੀਤੇ ਗਏ ਅਤੇ ਪੁੱਛ ਗਿੱਛ ਦੋਰਾਨ ਦੋਨਾਂ ਨੇ ਆਪਣੇ ਅਸਲੀ ਨਾਮ ਸੋਰਵ ਕੁਮਾਰ ਉਰਫ਼ ਸੋਡਾ ਅਤੇ ਵਨਿਮਰ ਬੈਂਸ ਉਰਫ਼ ਬਨੂੰ ਵਾਸੀ ਸ਼ਿਵਾਲਿਕ ਐਵਿਨਿਊ ਦੱਸੇ ਹਨ। ਦੋਵਾਂ ਨੂੰ ਗ੍ਰਿਫਤਾਰ ਕਰਕੇ ਮੋਕਾ ਵਾਰਦਾਤ ਤੇ ਵਰਤੀ ਗਈ ਗੈਂਤੀ ਅਤੇ ਪਰਸ ਵੀ ਬਰਾਮਦ ਕਰ ਲਿਆ ਜਿਸ ਵਿੱਚੋਂ 2700 ਰੁਪਏ ਨਕਦ ਤੇ ਅਧਾਰ ਕਾਰਡ ਦੀ ਫੋਟੋ ਕਾਪੀ ਬਰਾਮਦ ਹੋਈ ਹੈ। ਪੁਲਿਸ ਵਲੋਂ ਦੋਸ਼ੀਆਂ ਤੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।