Malot News: ਗਊਵੰਸ਼ ਨਾਲ ਭਰੇ ਕੈਂਟਰ ਸਮੇਤ ਦੋ ਗ੍ਰਿਫ਼ਤਾਰ
Advertisement
Article Detail0/zeephh/zeephh2576047

Malot News: ਗਊਵੰਸ਼ ਨਾਲ ਭਰੇ ਕੈਂਟਰ ਸਮੇਤ ਦੋ ਗ੍ਰਿਫ਼ਤਾਰ

Malot News: ਵੀਨ ਕੁਮਾਰ ਨੇ ਦੱਸਿਆ ਕਿ ਇਸ ਕੈਂਟਰ ਵਿਚ 11 ਤੋਂ 12 ਗਊਆਂ ਮਜੂਦ ਸਨ। ਪੁਲਿਸ ਵਲੋਂ ਕੈਂਟਰ ਚਾਲਕ ਅਤੇ ਕੰਡਕਟਰ ਨੂੰ ਕਾਬੂ ਕਰ ਲਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Malot News: ਗਊਵੰਸ਼ ਨਾਲ ਭਰੇ ਕੈਂਟਰ ਸਮੇਤ ਦੋ ਗ੍ਰਿਫ਼ਤਾਰ

Malot News (ਅਨਮੋਲ ਸਿੰਘ ਵੜਿੰਗ): ਅੱਜ ਮਲੋਟ ਵਿਖੇ ਗਊ ਰੱਖਿਆ ਸੰਗਠਨ ਪੰਜਾਬ ਅਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਸਾਂਝੇ ਤੌਰ ਇਕ ਨਾਕੇਬੰਦੀ ਦੌਰਾਨ ਇਕ ਗਊਆਂ ਦੇ ਭਰੇ ਇਕ ਕੈਂਟਰ ਨੂੰ ਹਿਰਾਸਤ ਵਿਚ ਲਿਆ। ਜਿਨ੍ਹਾਂ ਨੂੰ ਨਜਾਇਜ਼ ਤੌਰ ਉੱਤੇ ਲਿਜਾਇਆ ਜਾ ਰਿਹਾ ਸੀ । ਥਾਣਾ ਸਿਟੀ ਮਲੋਟ ਪੁਲਿਸ ਨੇ ਗਾਊ ਰੱਖਿਆ ਸੰਗਠਨ ਦੇ ਆਹੁਦੇਦਾਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰਕੇ ਕੈਂਟਰ ਚਾਲਕ ਅਤੇ ਇਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਕਰਵਾਈ ਸ਼ੁਰੂ ਕਰ ਦਿਤੀ ਹੈ।

ਅੱਜ ਗਊ ਰੱਖਿਆ ਸੰਗਠਨ ਪੰਜਾਬ ਦੇ ਅਹੁਦੇਦਾਰਾਂ ਨੂੰ ਪਤਾ ਲੱਗਿਆ ਕਿ ਇਕ ਕੈਂਟਰ ਵਿਚ ਕੁਝ ਲੋਕਾਂ ਵਲੋਂ ਨਾਜਾਇਜ਼ ਤੌਰ ਗਊਆਂ ਲੱਦ ਕੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਥਾਣਾ ਸਿਟੀ ਮਲੌਟ ਦੀ ਪੁਲਿਸ ਨੂੰ ਸੁਚਿਤ ਕਰਨ ਤੇ ਇਕ ਨਾਕੇ ਦੌਰਾਨ ਇਕ ਕੈਂਟਰ ਨੂੰ ਕਾਬੂ ਕੀਤਾ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਕੈਂਟਰ ਵਿਚ 11 ਤੋਂ 12 ਗਊਆਂ ਮਜੂਦ ਸਨ। ਪੁਲਿਸ ਵਲੋਂ ਕੈਂਟਰ ਚਾਲਕ ਅਤੇ ਕੰਡਕਟਰ ਨੂੰ ਕਾਬੂ ਕਰ ਲਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਰਵਾਈ ਕੀਤੀ ਜਾਵੇ।

ਦੂਜੇ ਪਾਸੇ ਥਾਣਾ ਸਿਟੀ ਮਲੌਟ ਦੇ ਥਾਣਾ ਮੁੱਖੀ ਹਰਪ੍ਰੀਤ ਕੌਰ ਨੇ ਦੱਸਿਆ ਕੇ ਸਾਨੂੰ ਪ੍ਰਵੀਨ ਮਦਾਨ ਅਤੇ ਗਊ ਰੱਖਿਆ ਮੈਂਬਰਾਂ ਨੇ ਸੂਚਨਾ ਦਿੱਤੀ ਸੀ ਕਿ ਇਕ ਕੈਂਟਰ ਜਿਸ ਵਿਚ ਨਜਾਇਜ਼ ਗਊਆਂ ਲੱਦ ਕੇ ਨਜਾਇਜ਼ ਵਰਤੋਂ ਲਈ ਲਜਾਇਆ ਜਾ ਰਹੀਆਂ ਹਨ। ਜਦੋਂ ਸਾਡੀ ਪੁਲਿਸ ਵਲੋਂ ਇਨ੍ਹਾਂ ਨੂੰ ਨਾਲ ਲੈ ਕੇ ਨਾਕੇਬੰਦੀ ਦੌਰਾਨ ਇਸ ਕੈਂਟਰ ਨੂੰ ਰੋਕ ਕੇ ਦੇਖਿਆ ਤਾਂ ਇਸ ਵਿਚ 11 ਤੋਂ 12 ਗਊਆਂ ਸਨ। ਜਿਸ ਦੇ ਕਾਰਵਾਈ ਕਰਦੇ ਹੋਏ।ਕੈਂਟਰ ਚਾਲਕ ਅਤੇ ਉਸ ਦੇ ਸਾਥੀ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Trending news