Ladowal Toll Plaza: ਲਾਡੋਵਾਲ ਟੋਲ ਪਲਾਜ਼ਾ ਉਤੇ ਤਾਇਨਾਤ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨਾ ਪੂਰੀਆਂ ਕਰਨ ਉਤੇ ਅਣਮਿੱਥੇ ਸਮੇਂ ਲਈ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਲਈ ਮੁਫ਼ਤ ਕਰ ਦਿੱਤਾ ਹੈ।
Trending Photos
Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਉਤੇ ਤਾਇਨਾਤ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨਾ ਪੂਰੀਆਂ ਕਰਨ ਉਤੇ ਪੂਰੀ ਤੌਰ ਨਾਲ ਅਣਮਿੱਥੇ ਸਮੇਂ ਲਈ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਲਈ ਮੁਫ਼ਤ ਕਰ ਦਿੱਤਾ ਹੈ।
ਲਾਡੋਵਾਲ ਪਲਾਜ਼ਾ ਦੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੰਪਨੀ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਦੀਆਂ ਕੋਈ ਮੰਗਾਂ ਨਹੀਂ ਮੰਨੀਆਂ ਗਈਆਂ ਹਨ। ਉਨ੍ਹਾਂ ਦੀ ਮੰਗ ਕਿਰਤੀ ਕਾਨੂੰਨ ਲਾਗੂ ਕਰਨਾ, ਈਐਸਆਈ ਵੈਲਫੇਅਰ ਵਿੱਚ ਸ਼ਾਮਿਲ ਕਰਨਾ, ਪੀਐਫਦੀ ਕਟੌਤੀ ਅਤੇ ਘੱਟੋ-ਘੱਟ ਬੇਸ ਲਾਗੂ ਕਰਨਾ ਹੈ। ਇਸ ਤੋਂ ਇਲਾਵਾ ਸਰਕਾਰੀ ਛੁੱਟੀ ਸਮੇਂ ਮੁਲਾਜ਼ਮਾਂ ਨੂੰ ਛੁੱਟੀ ਦੇਣਾ ਆਦਿ ਮੰਗ ਮੁੱਖ ਮੰਗਾਂ ਹਨ।
ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਦੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਕਈ ਵਾਰ ਜਦ ਕਿਸੇ ਮੁਲਾਜ਼ਮ ਨੂੰ ਸੱਟ ਲੱਗ ਜਾਂਦੀ ਹੈ ਤਾਂ ਉਸ ਦਾ ਇਲਾਜ ਕਰਵਾਉਣਾ ਵੀ ਪ੍ਰਮੁੱਖ ਮੰਗ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 54 ਟੋਲ ਪਲਾਜ਼ੇ ਨੇ ਉਥੇ ਕੰਮ ਕਰਨ ਵਾਲੇ ਜ਼ਿਆਦਾਤਰ ਬਾਹਰਲੇ ਸੂਬਿਆਂ ਤੋਂ ਹਨ।
ਸਿਰਫ਼ 20 ਫ਼ੀਸਦੀ ਪੰਜਾਬੀ ਨੌਜਵਾਨ ਉਥੇ ਨੌਕਰੀ ਕਰਦੇ ਹਨ। ਉਨ੍ਹਾਂ ਦੀ ਮੰਗ ਕੀਤੀ ਕਿ ਨੇੜਵੇ ਪਿੰਡਾਂ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪੰਜਾਬ ਦੇ 54 ਟੋਲ ਪਲਾਜ਼ੇ ਪੂਰੀ ਤੌਰ ਉਤੇ ਲੋਕਾਂ ਲਈ ਬੰਦ ਕਰਕੇ ਫਰੀ ਕਰ ਦੇਣਗੇ।
ਇਹ ਵੀ ਪੜ੍ਹੋ : Panchayat Elections: ਪੰਜਾਬ ਦੇ ਇਸ ਪਿੰਡ 'ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ, ਨਿਰਮਲ ਸਿੰਘ ਸੰਧੂ ਬਣੇ ਸਰਪੰਚ
ਉਨ੍ਹਾਂ ਨੇ ਕਿਹਾ ਜੇਕਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਨੈਸ਼ਨਲ ਹਾਈਵੇ ਨੂੰ ਬੰਦ ਕਰਨਗੇ ਅਤੇ ਉਨ੍ਹਾਂ ਨੇ ਕਿਹਾ ਚਾਹੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇ ਚਾਹੇ ਕਚਹਿਰੀ। ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੇ ਉਨ੍ਹਾਂ ਦਾ ਰੋਸ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।
ਇਹ ਵੀ ਪੜ੍ਹੋ : Panchayat Elections: ਪੰਚਾਇਤੀ ਚੋਣਾਂ ਲਈ ਅੱਜ ਤੋਂ ਭੱਖਿਆ ਮਾਹੌਲ, ਨਾਮਜ਼ਦਗੀ ਪ੍ਰਕਿਰਿਆ ਸ਼ੁਰੂ