Khanna News: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਤੋਂ ਬਹੁਤ ਜਿਆਦਾ ਬਦਬੂ ਆਉਂਦੀ ਹੈ ਅਤੇ ਇਸ ਤੋਂ ਬਿਨ੍ਹਾਂ ਫੈਕਟਰੀ ਵਾਲੇ ਗੰਦਾ ਪਾਣੀ ਧਰਤੀ ਹੇੇਠ ਫਿਲਟਰ ਕੀਤੇ ਬਿਨ੍ਹਾਂ ਪਾ ਰਹੇ ਹਨ। ਜਿਸ ਕਾਰਨ ਪਿੰਡ ਵਾਸੀ ਕਾਫੀ ਜ਼ਿਆਦਾ ਪਰੇਸ਼ਾਨ ਹਨ।
Trending Photos
Khanna News(Dharmindr Singh): ਖੰਨਾ ਵਿੱਚ ਪੈਂਦੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਲੱਗੀ ਬਾਇਓ ਗੈਸ ਫੈਕਟਰੀ ਦਾ ਲੰਬੇ ਸਮੇਂ ਤੋਂ ਲੋਕ ਵਿਰੋਧ ਕਰ ਰਹੇ ਹਨ। ਇਹ ਫੈਕਟਰੀ 2022 ਵਿੱਚ ਲੱਗੀ ਸੀ ਅਤੇ ਪ੍ਰਬੰਧਕ ਮੁਤਾਬਿਕ ਇਹ ਗਰੀਨ ਐਨਰਜੀ ਬਣਾਉਣ ਲਈ ਲਗਾਈ ਗਈ ਸੀ। ਇਸ ਫੈਕਟਰੀ ਵਿੱਚ ਬਾਇਓ ਗੈਸ ਬਣਾਉਣ ਦੇ ਲਈ ਪਰਾਲੀ ਦੀ ਵਰਤੀ ਜਾਂਦੀ ਹੈ। ਪਿੰਡ ਦੇ ਲੋਕਾਂ ਵੱਲੋਂ ਫੈਕਟਰੀ ਅੱਗੇ ਪਿਛਲੇ ਦੋ ਮਹੀਨੇ ਤੋਂ ਧਰਨਾ ਲਗਾਇਆ ਹੋਇਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਤੋਂ ਬਹੁਤ ਜਿਆਦਾ ਬਦਬੂ ਆਉਂਦੀ ਹੈ ਅਤੇ ਇਸ ਤੋਂ ਬਿਨ੍ਹਾਂ ਫੈਕਟਰੀ ਵਾਲੇ ਗੰਦਾ ਪਾਣੀ ਧਰਤੀ ਹੇੇਠ ਫਿਲਟਰ ਕੀਤੇ ਬਿਨ੍ਹਾਂ ਪਾ ਰਹੇ ਹਨ। ਜਿਸ ਕਾਰਨ ਪਿੰਡ ਵਾਸੀ ਕਾਫੀ ਜ਼ਿਆਦਾ ਪਰੇਸ਼ਾਨ ਹਨ। ਕਿਉਂਕਿ ਪ੍ਰਦੂਸ਼ਿਤ ਹਵਾ ਅਤੇ ਪ੍ਰਦੂਸ਼ਿਤ ਪਾਣੀ ਨਾਲ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਫੈਕਟਰੀ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਚੱਲਣ ਦੇਣਗੇ।
ਫੈਕਟਰੀ ਅੱਗੇ ਕਿਸਾਨਾਂ ਨੇ ਮੀਂਹ ਦੇ ਹਾਲਤ ਵਿੱਚ ਟਰਾਲੀਆਂ ਲਾ ਕੇ ਉੱਤੇ ਸ਼ੈਡ ਪਾ ਕੇ ਪੱਕਾ ਮੋਰਚਾ ਲਗਾ ਲਿਆ ਹੈ ਅਤੇ ਉਹ ਫੈਕਟਰੀ ਨੂੰ ਬੰਦ ਕਰਨ ਤੋਂ ਬਿਨ੍ਹਾਂ ਉਥੋਂ ਉੱਠਣ ਲਈ ਤਿਆਰ ਨਹੀਂ ਹਨ। ਧਰਨਾਕਾਰੀਆਂ ਮੁਤਾਬਿਕ ਉਨ੍ਹਾਂ ਵਲੋਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਬਾਈਕਾਟ ਕਰ ਚੁੱਕੇ ਹਨ ਅਤੇ ਪਿੰਡ ਦੀ 1700 ਵੋਟ ਵਿੱਚੋਂ ਸਿਰਫ ਛੇ ਵੋਟਾਂ ਹੀ ਪਈਆਂ ਸਨ।
ਜ਼ੀ ਮੀਡੀਆ ਦੀ ਟੀਮ ਵੱਲੋਂ ਇਸ ਜਗ੍ਹਾ ਦਾ ਦੌਰਾ ਕੀਤਾ ਤਾਂ ਇਸ ਜਗ੍ਹਾ ਤੋਂ ਕਾਫੀ ਜ਼ਿਆਦਾ ਬਦਬੂ ਆ ਰਹੀ ਸੀ। ਕਿਸਾਨ ਆਪਣੇ ਮੋਰਚੇ 'ਤੇ ਬੈਠੇ ਸਨ, ਫੈਕਟਰੀ ਦੇ ਨੇੜੇ ਪੈਂਦੇ ਘਰਾਂ ਅਤੇ ਬਸਤੀ ਵਿੱਚ ਜਾ ਕੇ ਮਹਿਲਾਵਾਂ ਨਾਲ ਗੱਲਬਾਤ ਕੀਤੀ। ਲੋਕਾਂ ਨੇ ਕਿਹਾ ਕਿ ਫੈਕਟਰੀ ਵਿਚੋਂ ਕਾਫੀ ਜ਼ਿਆਦਾ ਬਦਬੂ ਆਉਂਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਕੁਝ ਔਰਤਾਂ ਦਾ ਕਹਿਣਾ ਸੀ ਕਿ ਇਸ ਕਾਰਨ ਬੱਚਿਆਂ ਦਾ ਸਾਹ ਘੁੱਟਦਾ ਹੈ ਅਤੇ ਚਮੜੀ ਦੇ ਰੋਗ ਵੀ ਹੋ ਰਹੇ ਹਨ।
ਜ਼ੀ ਮੀਡੀਆ ਦੀ ਟੀਮ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਫੈਕਟਰੀ ਪ੍ਰਬੰਧਕ ਨਾਲ ਵੀ ਕੀਤੀ ਗਈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਹ ਗੰਨੇ ਦੀ ਮੈਲ ਨੂੰ ਫੈਕਟਰੀ ਵਿੱਚ ਵਰਤਦੇ ਹਨ। ਜਿਸ ਕਾਰਨ ਕਾਫੀ ਜ਼ਿਆਦਾ ਬਦਬੂ ਆਉਂਦੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਬਦਲ ਸਕਦੇ ਹਨ।
ਐਸਡੀਐਮ ਖੰਨਾ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਹਾਲਾਤ ਦੇ ਉੱਪਰ ਨਜ਼ਰ ਰੱਖ ਰਹੇ ਹਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਪ੍ਰਤੀ ਸੁਚੇਤ ਹਨ ਅਤੇ ਫੈਕਟਰੀ ਨੂੰ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਬਣਾਈ ਜਾਵੇਗੀ।