Khanna News: ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਕਾਰ ਨੂੰ ਅੱਗ ਲਗਾਈ ਸੀ ਉਸ ਦੋ ਦਿਨ ਪਹਿਲਾਂ ਵੀ ਰੇਕੀ ਵੀ ਕਰਕੇ ਜਾਂਦੇ ਰਹੇ। ਜਿਨ੍ਹਾਂ ਨੂੰ ਉਸ ਵਿਅਕਤੀ ਵੱਲੋਂ 5 ਹਜ਼ਾਰ ਰੁਪਏ ਵਿੱਚ ਹਾਇਰ ਕੀਤਾ ਗਿਆ ਸੀ।
Trending Photos
Khanna News: ਖੰਨਾ 'ਚ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਕਾਰ ਨੂੰ ਅੱਗ ਲਗਾਉਣ ਦਾ ਮਾਮਲਾ ਸਹਾਮਣੇ ਆਇਆ ਹੈ। ਅੱਗ ਲਗਾਉਣ ਦੀ ਸੀਸੀਟੀਵੀ ਫੁਟੇਜ ਵੀ ਸਹਾਮਣੇ ਆਈ ਹੈ। ਜਿਸ ਵਿੱਚ ਦੋ ਵਿਅਕਤੀਆਂ ਕਾਰ ਉਤੇ ਤੇਲ ਪਾ ਕੇ ਅੱਗ ਲਗਾਕੇ ਫਰਾਰ ਜੋ ਜਾਂਦੇ ਹਨ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਕੇ ਕਾਬੂ ਕਰ ਲਿਆ ਹੈ।
ਸ਼ਾਜ਼ਿਸ਼ ਤਹਿਤ ਅੱਗ ਲਗਾਈ
ਗੱਡੀ ਦੇ ਮਾਲਕ ਚਰਨਜੀਤ ਸਿੰਘ ਨੇ ਦੱਸਿਆ ਕਿ ਓਹਨਾਂ ਦੀ ਕਿਸੇ ਵਿਅਕਤੀ ਨਾਲ ਰੰਜਿਸ਼ ਚੱਲੀ ਆ ਰਹੀ ਸੀ,ਪਰ ਉਨ੍ਹਾਂ ਨੇ ਦਿਮਾਗ ਵਿੱਚ ਅਜਿਹਾ ਕੁੱਝ ਵੀ ਨਹੀਂ ਸੀ। ਕਿ ਉਹ ਵਿਅਕਤੀ ਉਨ੍ਹਾਂ ਨਾਲ ਅਜਿਹਾ ਕੁੱਝ ਕਰ ਸਕਦਾ ਹੈ। ਰਾਤ ਨੂੰ ਉਸ ਵੱਲੋਂ ਭੇਜ ਗਏ ਦੋ ਵਿਅਕਤੀਆਂ ਨੇ ਉਸਦੀ ਕਾਰ 'ਤੇ ਤੇਲ ਪਾਕੇ ਅੱਗ ਲਗਾ ਦਿੱਤੀ। ਜਦੋਂ ਕਾਰ ਨੂੰ ਅੱਗ ਲੱਗਣ ਬਾਰੇ ਸਾਨੂੰ ਪਤਾ ਲੱਗਿਆ ਤਾਂ ਦੇਖਿਆ ਕਾਰ ਦੀ ਪੈਟਰੋਲ ਵਾਲੀ ਥਾਂ ਖੁੱਲ੍ਹੀ ਹੋਈ ਸੀ। ਜਿਸ ਤੋਂ ਪਤਾ ਲੱਗਿਆ ਕਿ ਕਿਸੇ ਨੇ ਸ਼ਾਜ਼ਿਸ਼ ਤਹਿਤ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਕੇ ਅੱਗ ਤੇ ਕਾਬੂ ਪਾਇਆ ਗਿਆ। ਅਤੇ ਅੱਗ ਲੱਗਣ ਸਬੰਧੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਕੀਤਾ ਕਾਬੂ
ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਕਾਰ ਨੂੰ ਅੱਗ ਲਗਾਈ ਸੀ ਉਸ ਦੋ ਦਿਨ ਪਹਿਲਾਂ ਵੀ ਰੇਕੀ ਵੀ ਕਰਕੇ ਜਾਂਦੇ ਰਹੇ। ਜਿਨ੍ਹਾਂ ਨੂੰ ਉਸ ਵਿਅਕਤੀ ਵੱਲੋਂ 5 ਹਜ਼ਾਰ ਰੁਪਏ ਵਿੱਚ ਹਾਇਰ ਕੀਤਾ ਗਿਆ ਸੀ। ਪੁਲਿਸ ਨੇ ਅੱਗ ਲਗਾਉਣ ਵਾਲਿਆ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਇਹ ਸਭ ਖੁਲਾਸਾ ਹੋਇਆ।
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁੱਖ ਮੁਲਜ਼ਮ ਦੀ ਪਛਾਣ ਬੇਅੰਤ ਸਿੰਘ ਵਜੋਂ ਹੋਈ ਹੈ। ਜਿਸਨੇ ਦੋ ਵਿਅਕਤੀਆਂ ਦੀ ਮਦਦ ਨਾਲ ਇਹ ਕੰਮ ਕੀਤਾ ਹੈ। ਬੇਅੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਬੇਟੀ ਦੀ ਸਟੱਡੀ ਵੀਜ਼ਾ ਫਾਈਲ ਮਨਪ੍ਰੀਤ ਕੋਰ ਕੋਲ ਲਗਵਾਈ ਸੀ। ਪਰ ਉਸ ਦਾ ਵੀਜ਼ਾ ਨਹੀਂ ਆਇਆ, ਜਿਸ ਤੋਂ ਪਰੇਸ਼ਾਨ ਹੋਏ ਕੇ ਉਸ ਵਿਅਕਤੀ ਨੇ ਕਾਰ ਨੂੰ ਲੜਕੀ ਦੀ ਅੱਗ ਲਗਾ ਦਿੱਤੀ।