ਕੰਗਨਾ ਰਣੌਤ ਪਹੁੰਚੀ ਹਾਈਕੋਰਟ, ਬਠਿੰਡਾ 'ਚ ਮਾਣਹਾਨੀ ਦੇ ਮਾਮਲੇ 'ਚ ਪਟੀਸ਼ਨ
Advertisement
Article Detail0/zeephh/zeephh1249420

ਕੰਗਨਾ ਰਣੌਤ ਪਹੁੰਚੀ ਹਾਈਕੋਰਟ, ਬਠਿੰਡਾ 'ਚ ਮਾਣਹਾਨੀ ਦੇ ਮਾਮਲੇ 'ਚ ਪਟੀਸ਼ਨ

ਕੰਗਨਾ ਨੇ ਟਵੀਟ ਕਰਕੇ ਕਿਹਾ ਸੀ ਕਿ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਕਿਸਾਨ ਮਹਿੰਦਰ ਕੌਰ ਇੱਕ ਔਰਤ ਸੀ, ਜਿਸ ਨੇ ਧਰਨੇ ਵਿੱਚ ਸ਼ਾਮਲ ਹੋਣ ਲਈ 100-100 ਰੁਪਏ ਲਏ ਸਨ। ਜਿਸ ਦੇ ਖਿਲਾਫ਼ ਮਹਿਲਾ ਨੇ ਅਦਾਲਤ 'ਚ ਕੇਸ ਦਾਇਰ ਕੀਤਾ ਸੀ।

ਕੰਗਨਾ ਰਣੌਤ ਪਹੁੰਚੀ ਹਾਈਕੋਰਟ, ਬਠਿੰਡਾ 'ਚ ਮਾਣਹਾਨੀ ਦੇ ਮਾਮਲੇ 'ਚ ਪਟੀਸ਼ਨ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਕੰਗਨਾ ਨੂੰ ਬਠਿੰਡਾ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਹ ਇਸ ਮਾਮਲੇ 'ਚ ਰਾਹਤ ਲੈਣ ਲਈ ਹਾਈਕੋਰਟ ਪਹੁੰਚੀ ਹੈ, ਇਸ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।

 

ਕੰਗਨਾ ਨੇ ਟਵੀਟ ਕਰਕੇ ਕਿਹਾ ਸੀ ਕਿ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਕਿਸਾਨ ਮਹਿੰਦਰ ਕੌਰ ਇੱਕ ਔਰਤ ਸੀ, ਜਿਸ ਨੇ ਧਰਨੇ ਵਿੱਚ ਸ਼ਾਮਲ ਹੋਣ ਲਈ 100-100 ਰੁਪਏ ਲਏ ਸਨ। ਜਿਸ ਦੇ ਖਿਲਾਫ਼ ਮਹਿਲਾ ਨੇ ਅਦਾਲਤ 'ਚ ਕੇਸ ਦਾਇਰ ਕੀਤਾ ਸੀ।

 

ਕੰਗਨਾ ਦੇ ਟਵੀਟ ਤੋਂ ਬਾਅਦ ਬਜ਼ੁਰਗ ਕਿਸਾਨ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਜਿਸ ਦੀ ਸੁਣਵਾਈ ਕਰੀਬ 13 ਮਹੀਨੇ ਚੱਲੀ, ਜਿਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਨੇ ਕੰਗਨਾ ਨੂੰ ਸੰਮਨ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ।

Trending news