Amrtisar News: ਬੇਟੇ ਰਿਨ ਨੇ ਕਿਹਾ, “ਮੈਨੂੰ ਯੂਨੀਵਰਸਿਟੀ ਵਿੱਚ ਇੱਕ ਅਸਾਇਨਮੈਂਟ ਮਿਲਿਆ ਸੀ, ਜਿਸ ਵਿੱਚ ਫੈਮਲੀ ਟ੍ਰੀ ਯਾਨੀ ਪਰਿਵਾਰ ਦੇ ਖੋਜ਼ ਕਰਨੀ ਸੀ, ਮੈਨੂੰ ਆਪਣੀ ਮਾਂ ਦੇ ਪਰਿਵਾਰ ਦੇ ਬਾਰੇ ਵਿੱਚ ਜਾਣਕਾਰੀ ਸੀ, ਪਰ ਆਪਣੇ ਪਿਤਾ ਦੇ ਬਾਰੇ ਸੁਖਪਾਲ ਸਿੰਘ ਦੇ ਨਾਮ ਤੋਂ ਇਲਾਵਾ ਕੁਝ ਪਤਾ ਨਹੀਂ ਸੀ।
Trending Photos
Amrtisar News: ਅੰਮ੍ਰਿਤਸਰ ਦੇ ਸੁਖਪਾਲ ਸਿੰਘ ਦੀ ਜ਼ਿੰਦਗੀ ਉਦੋਂ ਰੁਕ ਗਈ ਜਦੋਂ ਉਹ ਅਚਾਨਕ ਆਪਣੇ ਜਾਪਾਨੀ ਪੁੱਤਰ ਨਾਲ ਮੁੜ ਮਿਲ ਗਿਆ, ਜਿਸ ਨੂੰ ਉਹ ਵੀਹ ਸਾਲ ਪਹਿਲਾਂ ਆਪਣੀ ਮਾਂ ਕੋਲ ਛੱਡ ਗਿਆ ਸੀ। ਓਸਾਕਾ ਯੂਨੀਵਰਸਿਟੀ ਆਫ ਆਰਟਸ ਦਾ ਵਿਦਿਆਰਥੀ 21 ਸਾਲਾ ਰਿਨ ਤਾਕਾਹਾਟਾ ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪਹੁੰਚਿਆ ਸੀ। ਜਿੱਥੇ ਉਹ ਆਪਣੇ ਪਿਤਾ ਦੀ ਭਾਲ ਕਰ ਰਿਹਾ ਸੀ। ਆਪਣੇ ਪਿਤਾ ਦੇ ਨਾਮ ਅਤੇ ਪੁਰਾਣੇ ਪਤੇ ਦੇ ਨਾਲ-ਨਾਲ ਆਪਣੀ ਮਾਂ, ਸਾਚੀ ਤਾਕਾਹਾਟਾ ਦੁਆਰਾ ਸਾਂਭ ਦੇ ਰੱਖੀਆਂ ਤਸਵੀਰਾਂ ਨਾਸ ਰਿਨ ਫਤਿਹਗੜ੍ਹ ਚੂੜੀਆਂ ਰੋਡ 'ਤੇ ਘਰ-ਘਰ ਅਤੇ ਦੁਕਾਨ-ਦੁਕਾਨ ਘੁੰਮਦਾ ਰਿਹਾ ਸੀ। ਸਥਾਨਕ ਲੋਕਾਂ ਨੇ ਉਸ ਦੇ ਪਿਤਾ ਨੂੰ ਪਛਾਣ ਲਿਆ ਅਤੇ ਉਸ ਨੂੰ ਅੰਮ੍ਰਿਤਸਰ ਸਥਿਤ ਉਸਦੇ ਨਵੇਂ ਪਤੇ 'ਤੇ ਲੈ ਗਏ।
ਪਿਤਾ ਨੇ ਕਿਹਾ, “ਮੈਂ ਰੱਖੜੀ ਮੌਕੇ ਆਪਣੀ ਪਤਨੀ ਦੇ ਭਰਾ ਦੇ ਘਰ ਗਿਆ ਤਾਂ ਮੈਨੂੰ ਮੇਰੇ ਭਰਾ ਦਾ ਫੋਨ ਆਇਆ- ਤੁਹਾਡਾ ਬੇਟਾ ਜਾਪਾਨ ਤੋਂ ਆਇਆ ਹੈ, ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ, ਮੈਂ ਆਪਣੇ ਭਰਾ ਨੂੰ ਉਸਦੀ ਦੇਖਭਾਲ ਕਰਨ ਲਈ ਕਿਹਾ ਅਤੇ ਤੁਰੰਤ ਉਸ ਨੂੰ ਮਿਲਣ ਆ ਗਿਆ," ਪਿਤਾ ਨੇ ਕਿਹਾ, "ਜਦੋਂ ਅਸੀਂ ਇੱਕ ਦੂਜੇ ਨੂੰ ਜੱਫੀ ਪਾਈ ਤਾਂ ਜੋ ਭਾਵਨਾਵਾਂ ਅਤੇ ਅਹਿਸਾਸ ਮੈਂ ਮਹਿਸੂਸ ਕੀਤੀਆਂ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।"
ਪਿਤਾ ਨੂੰ ਲੱਭਣ ਦਾ ਕੰਮ ਮਿਲ ਗਿਆ
ਬੇਟੇ ਰਿਨ ਨੇ ਕਿਹਾ, “ਮੈਨੂੰ ਯੂਨੀਵਰਸਿਟੀ ਵਿੱਚ ਇੱਕ ਅਸਾਇਨਮੈਂਟ ਮਿਲਿਆ ਸੀ, ਜਿਸ ਵਿੱਚ ਫੈਮਲੀ ਟ੍ਰੀ ਯਾਨੀ ਪਰਿਵਾਰ ਦੇ ਖੋਜ਼ ਕਰਨੀ ਸੀ, ਮੈਨੂੰ ਆਪਣੀ ਮਾਂ ਦੇ ਪਰਿਵਾਰ ਦੇ ਬਾਰੇ ਵਿੱਚ ਜਾਣਕਾਰੀ ਸੀ, ਪਰ ਆਪਣੇ ਪਿਤਾ ਦੇ ਬਾਰੇ ਸੁਖਪਾਲ ਸਿੰਘ ਦੇ ਨਾਮ ਤੋਂ ਇਲਾਵਾ ਕੁਝ ਪਤਾ ਨਹੀਂ ਸੀ। ਇਸ ਤੋਂ ਬਾਅਦ ਅਸੀਂ ਆਪਣੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ।
ਸੋਸ਼ਲ ਮੀਡੀਆ 'ਤੇ ਲੱਭ ਦੀ ਕੋਸ਼ਿਸ਼ ਕੀਤੀ
ਪਿਓ-ਪੁੱਤ ਦੋਵਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਕ-ਦੂਜੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ।
ਕਿਵੇਂ ਹੋਇਆ ਬੇਟਾ, ਪਿਤਾ ਨੇ ਦੱਸੀ ਕਹਾਣੀ
ਟਾਈਮਜ਼ ਆਫ ਇੰਡੀਆ ਵਿੱਚ ਛਪੀ ਰਿਪੋਰਟ ਮੁਤਾਬਕ ਪਿਤਾ ਸੁਖਪਾਲ ਨੇ ਦੱਸਿਆ ਕਿ ਉਹ ਥਾਈਲੈਂਡ ਵਿੱਚ ਆਪਣੇ ਬੇਟੇ ਦੀ ਮਾਂ ਸਾਚੀ ਤਾਕਾਹਾਤਾ ਨੂੰ ਮਿਲੇ ਸਨ ਅਤੇ ਦੋਵਾਂ ਵਿੱਚ ਪਿਆਰ ਹੋ ਗਿਆ ਸੀ। ਸਾਚੀ ਵਾਪਸ ਜਾਪਾਨ ਚਲੀ ਗਈ ਅਤੇ ਭਾਰਤ ਵਿੱਚ ਉਸ ਨੂੰ ਮਿਲਣ ਆਈ ਸੀ, ਜਿਸ ਤੋਂ ਬਾਅਦ ਉਹ ਵੀ 2002 ਵਿੱਚ ਜਾਪਾਨ ਚਲਾ ਗਿਆ ਸੀ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਚਿਬਾ ਕੇਨ ਵਿੱਚ ਰਹਿਣ ਲੱਗੇ।
ਬੇਟੇ ਦਾ ਜਨਮ 2003 ਵਿੱਚ ਹੋਇਆ ਸੀ
ਸਾਡੇ ਬੇਟੇ ਰਿਨ ਦਾ ਜਨਮ 2003 ਵਿੱਚ ਹੋਇਆ ਸੀ। ਹਾਲਾਂਕਿ, ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਸਾਡੇ ਵਿਆਹ ਵਿੱਚ ਮੁਸ਼ਕਲਾਂ ਆਈਆਂ ਅਤੇ ਮੈਂ 2004 ਵਿੱਚ ਭਾਰਤ ਵਾਪਸ ਆ ਗਿਆ। ਸਾਚੀ ਉਸੇ ਸਾਲ ਵਾਪਸ ਆ ਗਈ ਅਤੇ ਅਸੀਂ ਦੋਵੇਂ ਜਪਾਨ ਵਾਪਸ ਚਲੇ ਗਏ, ਸੁਲ੍ਹਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਗਲਤਫਹਿਮੀ ਬਣੀ ਰਹੀ।
ਭਾਰਤ ਵਿੱਚ ਮੁੜ ਵਿਆਹ ਕੀਤਾ
ਆਖਰਕਾਰ ਮੈਂ ਘਰ ਛੱਡ ਦਿੱਤਾ ਅਤੇ ਵੱਖ ਰਹਿਣ ਲੱਗਾ ਅਤੇ 2007 ਵਿੱਚ ਭਾਰਤ ਵਾਪਸ ਆ ਗਿਆ। ਬਾਅਦ ਵਿੱਚ ਮੈਂ ਗੁਰਵਿੰਦਰਜੀਤ ਕੌਰ ਨਾਲ ਵਿਆਹ ਕੀਤਾ, ਜਿਸ ਤੋਂ ਮੇਰੀ ਇੱਕ ਧੀ ਅਵਲੀਨ ਪੰਨੂ ਹੈ। ਪਿਤਾ ਸੁਖਪਾਲ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਮੌਕੇ ਅਵਲੀਨ ਨੇ ਆਪਣੇ ਜਾਪਾਨੀ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਅਤੇ ਗੁਰਵਿੰਦਰਜੀਤ ਕੌਰ ਨੇ ਉਸ ਦਾ ਆਪਣੇ ਪੁੱਤਰ ਵਾਂਗ ਸਵਾਗਤ ਕੀਤਾ। ਸੁਖਪਾਲ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਸਾਚੀ ਨਾਲ ਗੱਲ ਕੀਤੀ ਅਤੇ ਉਸਨੂੰ ਕਿਹਾ ਕਿ ਉਸਦਾ ਪੁੱਤਰ ਮੇਰੇ ਕੋਲ ਹੈ ਅਤੇ ਉਸਨੂੰ ਚਿੰਤਾ ਕਰਨ ਦੀ ਲੋੜ ਨਹੀਂ।
ਬੇਟੇ ਦੀ ਮਾਂ-ਪਿਓ ਇੱਕ ਵਾਰ ਜਰੂਰ ਮਿਲਣ
ਪਿਤਾ ਨੇ ਦੱਸਿਆ ਕਿ ਬੈਟਰ ਰਿਨ ਇੱਕ ਬਾਲਗ ਹੈ ਅਤੇ ਜ਼ਿੰਦਗੀ ਵਿੱਚ ਆਪਣੇ ਫੈਸਲੇ ਖੁਦ ਲੈਂਦਾ ਹੈ। ਜਦੋਂ ਰਿਨ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਪਿਤਾ ਨੂੰ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਹੈ, ਤਾਂ ਉਸਨੇ ਕਿਹਾ, "ਬੇਸ਼ਕ ਮੈਂ ਚਾਹੁੰਦਾ ਹਾਂ ਕਿ ਉਹ ਘੱਟੋ ਘੱਟ ਇੱਕ ਵਾਰ ਮਿਲਣ" ਅਤੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਅੰਮ੍ਰਿਤਸਰ ਆਵੇਗਾ ਅਤੇ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਨਾਲ ਰਹੇਗਾ।