Jagjit Singh Dallewal: ਡਾਕਟਰਾਂ ਦੀ ਅਪੀਲ ਉੱਤੇ ਡੱਲੇਵਾਲ ਨੂੰ ਬਾਹਰ ਲਿਆਂਦਾ ਗਿਆ ਹੈ, ਕਿਉਂਕਿ ਉਹਨਾਂ ਨੂੰ ਧੁੱਪ ਅਤੇ ਤਾਜ਼ਾ ਹਵਾ ਦੀ ਕਮੀ ਸੀ। ਜਗਜੀਤ ਸਿੰਘ ਡੱਲੇਵਾਲ ਲਈ ਸਪੈਸ਼ਲ ਕਮਰਾ ਤਿਆਰ ਕੀਤਾ ਗਿਆ ਹੈ।
Trending Photos
Jagjit Singh dallewal: ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 58ਵਾਂ ਦਿਨ ਹੈ। ਜਗਜੀਤ ਸਿੰਘ ਡੱਲੇਵਾਲ ਨੂੰ ਤਾਜ਼ਾ ਹਵਾ ਅਤੇ ਧੁੱਪ ਲਈ ਬਾਹਰ ਲਿਆਂਦਾ ਗਿਆ ਹੈ। ਡਾਕਟਰਾਂ ਦੀ ਅਪੀਲ ਉੱਤੇ ਡੱਲੇਵਾਲ ਨੂੰ ਬਾਹਰ ਲਿਆਂਦਾ ਗਿਆ ਹੈ, ਕਿਉਂਕਿ ਉਹਨਾਂ ਨੂੰ ਧੁੱਪ ਅਤੇ ਤਾਜ਼ਾ ਹਵਾ ਦੀ ਕਮੀ ਸੀ। ਜਗਜੀਤ ਸਿੰਘ ਡੱਲੇਵਾਲ ਲਈ ਸਪੈਸ਼ਲ ਕਮਰਾ ਤਿਆਰ ਕੀਤਾ ਗਿਆ ਹੈ।
ਸਪੈਸ਼ਲ ਕਮਰਾ ਕੀਤਾ ਤਿਆਰ
ਦੱਸ ਦਈਏ ਕਿ ਟਰਾਲੀ ਨੂੰ ਡੱਲੇਵਾਲ ਲਈ ਇੱਕ ਕਮਰੇ ਵਿੱਚ ਬਦਲ ਦਿੱਤਾ ਗਿਆ ਹੈ। ਇਸ ਵਿੱਚ ਸ਼ੀਸ਼ੇ ਲਗਾਏ ਗਏ ਹਨ ਜਿਨ੍ਹਾਂ ਰਾਹੀਂ ਡੱਲੇਵਾਲ ਸੂਰਜ ਦੀ ਰੌਸ਼ਨੀ ਪ੍ਰਾਪਤ ਕਰ ਸਕਣਗੇ। ਮਾਹਿਰਾਂ ਦੀ ਟੀਮ ਟਰਾਲੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਸਫਾਈ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਹੈ। ਮਰਨ ਵਰਤ 'ਤੇ ਰਹਿਣ ਕਾਰਨ ਡੱਲੇਵਾਲ ਦੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਕਾਫੀ ਘੱਟ ਗਈ ਹੈ।
ਕਮਰੇ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ
ਡਾਕਟਰਾਂ ਦੀ ਸਲਾਹ ਤੋਂ ਬਾਅਦ, ਤਾਜ਼ੀ ਹਵਾ ਤੇ ਧੁੱਪ ਦੇ ਲਈ ਜਗਜੀਤ ਸਿੰਘ ਡਲੇਵਾਲ ਦੇ ਲਈ ਇਹ ਕਮਰਾ ਬਣਾਇਆ ਗਿਆ ਹੈ। ਇਸ ਕਮਰੇ ਦੇ ਵਿੱਚ ਸਾਊਂਡ ਪ੍ਰੂਫ ਦਰਵਾਜ਼ੇ ਲੱਗਣਗੇ ਅਤੇ ਖਿੜਕੀਆਂ ਕਿਸੇ ਵੀ ਕਿਸਮ ਦੀ ਤੇਜ਼ ਆਵਾਜ਼, ਜੋ ਜਗਜੀਤ ਸਿੰਘ ਡਲੇਵਾਲ ਨੂੰ ਪ੍ਰਸ਼ਾਨ ਕਰੇ, ਇਸ ਕਮਰੇ ਵਿੱਚ ਨਹੀਂ ਆਵੇਗੀ। ਇਸੇ ਕਮਰੇ ਦੇ ਵਿੱਚ ਬਾਥਰੂਮ ਬਣਾਇਆ ਜਾਵੇਗਾ ਅਤੇ ਜਗਜੀਤ ਸਿੰਘ ਡਲੇਵਾਲ ਦੇ ਲਈ ਇਸੇ ਕਮਰੇ ਦੇ ਵਿੱਚ ਪਾਣੀ ਗਰਮ ਕੀਤਾ ਜਾਵੇਗਾ। ਇਸ ਕਮਰੇ ਦੇ ਹੇਠਾਂ ਟਾਇਰ ਲੱਗਣਗੇ, ਜਿਸ ਨਾਲ ਸੂਰਜ ਵਾਲੇ ਪਾਸੇ ਇਸ ਕਮਰੇ ਦੀ ਕੱਚ ਵਾਲੀ ਦੀਵਾਰ ਨੂੰ ਘੁੰਮਾਇਆ ਜਾ ਸਕੇ। ਕਿਸੇ ਵੀ ਪਾਸੇ ਇਸ ਕਮਰੇ ਨੂੰ ਸ਼ਿਫਟ ਕੀਤਾ ਜਾ ਸਕੇਗਾ।
26 ਜਨਵਰੀ ਨੂੰ ਕਿਸਾਨਾਂ ਦਾ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਕਿਸਾਨ ਆਪਣੇ ਟਰੈਕਟਰ ਮਾਲ, ਟੋਲ ਪਲਾਜ਼ਿਆਂ, ਭਾਜਪਾ ਦਫ਼ਤਰਾਂ ਅੱਗੇ ਜਾਂ ਸੜਕ ਕਿਨਾਰੇ ਖੜ੍ਹੇ ਕਰਨਗੇ।
14 ਫਰਵਰੀ ਨੂੰ ਮੀਟਿੰਗ
16 ਜਨਵਰੀ ਨੂੰ ਖੇਤੀਬਾੜੀ ਅਤੇ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਿਯਰੰਜਨ ਹੋਰ ਕੇਂਦਰੀ ਅਧਿਕਾਰੀਆਂ ਨਾਲ ਖਨੌਰੀ ਸਰਹੱਦ 'ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਸੱਦਾ ਵੀ ਦਿੱਤਾ।