Mohalla Clinics: ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਤੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਸੂਬੇ ਵਿੱਚ 80 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਹੈ।
Trending Photos
Mohalla Clinics: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਤੋਂ ਸੂਬੇ ਵਿੱਚ 80 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ। ਇਨ੍ਹਾਂ ਕਲੀਨਿਕਾਂ ਦਾ ਉਦਘਾਟਨ ਕੇਜਰੀਵਾਲ ਤੇ ਮਾਨ ਵੱਲੋਂ ਜ਼ੋਨ ਬੀ ਨੇੜੇ ਨਿਗਮ ਓਲਡ ਏਜ ਹੋਮ ਤੋਂ ਕੀਤਾ ਗਿਆ ਜੋ ਕਿ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾ ਰਹੇ ਹਨ।
ਦਿੱਲੀ ਦੇ ਸਰਕਾਰੀ ਸਕੂਲ ਪ੍ਰਾਈਵੇਟ ਤੋਂ ਉਪਰ ਹਨ। ਇੱਥੇ ਨਤੀਜਾ 99.7 ਫੀਸਦੀ ਰਿਹਾ ਹੈ। ਅੱਜ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਸਿਫ਼ਾਰਸ਼ਾਂ ਹਨ। ਸਿਹਤ ਸਹੂਲਤਾਂ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ। ਮੁਹੱਲਾ ਕਲੀਨਿਕ ਖੋਲ੍ਹੇ ਗਏ। ਦਵਾਈਆਂ ਮੁਫਤ ਮਿਲਦੀਆਂ ਸਨ। ਇਸ ਦੌਰਾਨ ਕੇਰਜੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਜਿਹੜੀਆਂ ਗੱਲਾਂ ਉਨ੍ਹਾਂ ਨੂੰ ਦਿੱਲੀ ਵਿੱਚ ਸੁਣਨ ਨੂੰ ਮਿਲਦੀਆਂ ਸਨ। ਉਹ ਹੁਣ ਭਗਵੰਤ ਮਾਨ ਨੂੰ ਸੁਣਨੀਆਂ ਪੈ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਅੱਜ ਲੋਕ ਬੋਲਦੇ ਹਨ ਕਿ ਕੇਜਰੀਵਾਲ (Kejriwal) ਅਤੇ ਭਗਵੰਤ ਮਾਨ ਲੋਕਾਂ ਨੂੰ ਮੁਫ਼ਤ ਦੀ ਆਦਤ ਪਾ ਰਹੇ ਨੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਸਿਆਸੀਆਂ ਆਗੂਆਂ ਦਾ ਇਲਾਜ ਮੁਫਤ ਹੁੰਦਾ ਹੈ ਤਾਂ ਆਮ ਬੰਦੇ ਦਾ ਇਲਾਜ ਮੁਫਤ ਕਿਉਂ ਨਹੀਂ ਹੋ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : Punjab News: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ਵਿੱਚ ਹੋਏ ਸ਼ਾਮਲ!
ਸੀਐਮ ਮਾਨ ਨੇ ਦੱਸਿਆ ਕਿ ਪੰਜਾਬ ਦੇ ਖ਼ਜ਼ਾਨੇ ਵਿੱਚ ਪੈਸਾ ਆ ਰਿਹਾ ਹੈ। ਜਦੋਂ ਪੰਜਾਬ ਸਰਕਾਰ ਨੇ ਟੈਕਸ 2.25 ਫੀਸਦੀ ਘਟਾਇਆ ਤਾਂ 325 ਕਰੋੜ ਰੁਪਏ ਹੋਰ ਖ਼ਜ਼ਾਨੇ ਵਿੱਚ ਆਏ। ਕਿਸਾਨਾਂ ਦੀ ਮੰਗ ‘ਤੇ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ। ਹੁਣ ਇਹ ਸਮਾਂ 15 ਮਈ ਤੱਕ ਵਧਾ ਦਿੱਤਾ ਗਿਆ ਹੈ। ਪੈਸਾ ਲੋਕਾਂ ਨੇ ਦੇਣਾ ਹੁੰਦਾ ਹੈ, ਪਰ ਪੈਸੇ ਨੂੰ ਲੀਕੇਜ ਤੋਂ ਬਿਨਾਂ ਵਰਤਣ ਨੂੰ ਸਰਕਾਰ ਕਹਿੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਸੀ ਕਿ ਪੰਜਾਬ ਵਿੱਚ ਇੰਨੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਜਾਵੇਗਾ। ਸਿਰਫ਼ ਇੱਕ ਸਾਲ ਹੀ ਬੀਤਿਆ ਹੈ। ਹਰ ਵਾਰ ਉਹ ਉਦਘਾਟਨ ਕਰਨ ਲਈ ਪੰਜਾਬ ਆਉਂਦੇ ਹਨ। ਦਿੱਲੀ ‘ਚ 500 ਕਲੀਨਿਕ ਬਣਾਉਣ ‘ਚ 5 ਸਾਲ ਲੱਗ ਗਏ ਸਨ ਪਰ ਪੰਜਾਬ ‘ਚ ਇੱਕ ਸਾਲ ‘ਚ ਹੀ ਬਣ ਗਏ।
ਇਹ ਵੀ ਪੜ੍ਹੋ : Punjab Crime news: ਪੋਤਰਾ ਬਣਿਆ ਹੈਵਾਨ! ਪੋਤਰੇ ਨੇ ਕੀਤਾ ਦਾਦੀ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ