Harchand Burst: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਰਾਸ਼ਟਰੀ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
Trending Photos
Harchand Burst: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਰਾਸ਼ਟਰੀ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਦੀ ਵਿਧਾਇਕ ਆਦਿੱਤਿਆ ਦੇਵੀ ਲਾਲ ਚੌਟਾਲਾ ਵੀ ਮੌਜੂਦ ਸਨ।
ਇਸ ਦਾ ਐਲਾਨ ਅੱਜ ਕੌਸਾਂਬ ਦੇ ਮੈਨੇਜਿੰਗ ਡਾਇਰੈਕਟਰ ਡਾ. ਜੇ. ਐੱਸ. ਯਾਦਵ ਵੱਲੋਂ ਕਿਸਾਨ ਭਵਨ ਵਿਖੇ ਕਰਵਾਏ ਗਏ ਸਮਾਗਮ ਦੇ ਦੌਰਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਕੈਸਾਂਬ ਦੇ 21ਵੇਂ ਚੇਅਰਮੈਨ ਥਾਪੇ ਗਏ ਹਨ। ਇਸ ਦੌਰਾਨ ਆਦਿੱਤਿਆ ਦੇਵੀਲਾਲ ਚੌਟਾਲਾ, ਵਿਧਾਇਕ ਡੱਬਵਾਲੀ, ਹਰਿਆਣਾ ਅਤੇ ਸਾਬਕਾ ਚੇਅਰਮੈਨ ਕੈਸਾਂਬ ਵੱਲੋਂ ਹਰਚੰਦ ਸਿੰਘ ਬਰਸਟ ਨੂੰ ਰਸਮੀ ਤੌਰ 'ਤੇ ਕੌਸਾਂਬ ਦੀ ਵਾਂਗਡੋਰ ਸੌਂਪੀ ਗਈ। ਇਸ ਮੌਕੇ ਬਰਸਟ ਨੇ ਡਾ. ਜੇ. ਐੱਸ. ਯਾਦਵ ਸਮੇਤ ਕੌਸਾਂਬ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦੁਆਇਆ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਬਰਸਟ ਨੇ ਕਿਹਾ ਕਿ ਕਿਸਾਨ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਦੀ ਪੈਦਾਵਾਰ ਕਰਕੇ ਸਾਰਿਆਂ ਦਾ ਪੇਟ ਭਰਦੇ ਹਨ, ਇਸ ਲਈ ਉਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਫਲਾਂ ਸਮੇਤ ਅਨਾਜ ਦੀ ਪੈਦਾਵਾਰ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ। ਕਿਸਾਨ ਦੀ ਉਪਜ ਤੋਂ ਲੈ ਕੇ ਫ਼ਸਲ ਦੇ ਮੰਡੀ ਵਿੱਚ ਆਉਣਾ ਅਤੇ ਕੰਜ਼ੀਊਮਰ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਨਰੋਏ ਢੰਗ ਨਾਲ ਹੋਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : Nawanshahr News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼
ਅੱਜ ਸਾਰਿਆਂ ਦੇ ਖਾਣ-ਪੀਣ ਦਾ ਢੰਗ ਬਦਲ ਰਿਹਾ ਹੈ, ਇਸ ਲਈ ਅਧੁਨਿਕੀਕਰਨ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਭਾਰਤ ਦੇ ਮੰਡੀ ਸਿਸਟਮ ਨੂੰ ਇੱਕ ਮਾਲਾ ਵਿੱਚ ਪਿਰੋਣਾ ਜ਼ਰੂਰੀ ਹੈ ਅਤੇ ਅਸੀਂ ਭਾਰਤ ਵਿੱਚ ਮੰਡੀਕਰਣ ਸਿਸਟਮ ਨੂੰ ਅਪਗਰੇਡ ਕਰਕੇ ਚੰਗੇ ਢੰਗ ਨਾਲ ਚਲਾਵਾਂਗੇ। ਉਨ੍ਹਾਂ ਨੇ ਿਕਹਾ ਕਿ ਮੰਡੀਆਂ ਵਿੱਚ ਪੰਜਾਬ ਦਾ ਵੇਸਟ ਮੈਨੇਜਮੈਂਟ ਪਲਾਨ ਸਟੱਡੀ ਕਰਕੇ ਇਸਤੇਮਾਲ ਕੀਤਾ ਜਾਵੇਗਾ। ਮੰਡੀਆਂ ਲਈ ਮਾਰਕੀਟਿੰਗ ਲਈ ਪੈਕੇਜ ਲਿਆਂਦਾ ਜਾਵੇਗਾ ਅਤੇ ਮਾਰਕੀਟਿੰਗ ਦੀ ਦੇਸ਼ਵਿਆਪੀ ਪਾਲਿਸੀ ਬਣਾਉਣ ਦੀ ਜ਼ਰੂਰਤ ਹੈ। ਕਿਸਾਨ ਹਵੇਲੀ ਅਨੰਦਪੁਰ ਸਾਹਿਬ 3 ਦਸੰਬਰ ਨੂੰ ਆਨਿਲਾਈਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Dirba News: ਮੁੱਖ ਮੰਤਰੀ ਭਗਵੰਤ ਮਾਨ ਨੇ ਸਬ ਡਿਵੀਜ਼ਨਲ ਕੰਪਲੈਕਸ ਦਿੜਬਾ ਦਾ ਉਦਘਾਟਨ ਕੀਤਾ