Sangrur News: ਹਰਦੀਪ ਨਾਲ ਕਈ ਦਿਨਾਂ ਤੋਂ ਨਹੀਂ ਹੋਈ ਸੀ ਗੱਲ; ਡਿਪੋਰਟ ਕੇ ਘਰ ਪੁੱਜਣ ਉਤੇ ਪਰਿਵਾਰ ਖੁਸ਼
Advertisement
Article Detail0/zeephh/zeephh2648294

Sangrur News: ਹਰਦੀਪ ਨਾਲ ਕਈ ਦਿਨਾਂ ਤੋਂ ਨਹੀਂ ਹੋਈ ਸੀ ਗੱਲ; ਡਿਪੋਰਟ ਕੇ ਘਰ ਪੁੱਜਣ ਉਤੇ ਪਰਿਵਾਰ ਖੁਸ਼

Sangrur News: ਸੰਗਰੂਰ ਦੇ ਪਿੰਡ ਚੱਠਾ ਸ਼ੇਖਵਾਂ ਦਾ 32 ਸਾਲਾ ਹਰਦੀਪ ਸਿੰਘ ਆਪਣੇ ਸਾਥੀਆਂ ਨਾਲ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰ ਕੇ 10 ਮਹੀਨਿਆਂ ਬਾਅਦ ਆਪਣੇ ਘਰ ਪਹੁੰਚਿਆ। 

Sangrur News: ਹਰਦੀਪ ਨਾਲ ਕਈ ਦਿਨਾਂ ਤੋਂ ਨਹੀਂ ਹੋਈ ਸੀ ਗੱਲ; ਡਿਪੋਰਟ ਕੇ ਘਰ ਪੁੱਜਣ ਉਤੇ ਪਰਿਵਾਰ ਖੁਸ਼

Sangrur News: ਸੰਗਰੂਰ ਦੇ ਪਿੰਡ ਚੱਠਾ ਸ਼ੇਖਵਾਂ ਦਾ 32 ਸਾਲਾ ਹਰਦੀਪ ਸਿੰਘ ਆਪਣੇ ਸਾਥੀਆਂ ਨਾਲ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰ ਕੇ 10 ਮਹੀਨਿਆਂ ਬਾਅਦ ਆਪਣੇ ਘਰ ਪਹੁੰਚਿਆ। ਹਰਦੀਪ ਦੇ ਘਰ ਪੁੱਜਣ ਉਤੇ ਖੁਸ਼ੀ ਦਾ ਮਾਹੌਲ ਸੀ ਪਰ ਪਰਿਵਾਰ ਕੈਮਰੇ ਸਾਹਮਣੇ ਆਉਣ ਤੋਂ ਕਤਰਾਉਂਦਾ ਨਜ਼ਰ ਆਇਆ।

ਪਰਿਵਾਰ ਨੇ ਪੰਜਾਬ ਸਰਕਾਰ ਵੱਲੋਂ ਹੱਥ ਫੜ੍ਹਨ ਦੀ ਉਮੀਦ ਜ਼ਾਹਿਰ ਕੀਤੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਦੀਪ ਸਿੰਘ ਦਾ ਅਜੇ ਤੱਕ ਵਿਆਹ ਨਹੀਂ ਹੋਇਆ। ਉਸ ਨੇ ਪਹਿਲਾਂ ਇੱਕ ਦੋ ਦੇਸ਼ਾਂ ਦੇ ਵੀਜ਼ੇ ਲਈ ਅਪਲਾਈ ਵੀ ਕੀਤਾ ਸੀ ਪਰ ਸਫਲਤਾ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਐਮਬੀਏ ਕਰਨ ਤੋਂ ਬਾਅਦ ਵੀ ਕੋਈ ਨੌਕਰੀ ਨਹੀਂ ਮਿਲੀ ਫਿਰ 45 ਲੱਖ ਰੁਪਏ ਖ਼ਰਚਣ ਤੋਂ ਬਾਅਦ ਏਜੰਟ ਵੱਲੋਂ ਅਮਰੀਕਾ ਗਿਆ ਸੀ।

ਇਹ ਵੀ ਪੜ੍ਹੋ : Delhi Stampede: CM ਭਗਵੰਤ ਮਾਨ ਵੱਲੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ ਵਿੱਚ ਯਾਤਰੀਆਂ ਦੀ ਮੌਤ ਉਤੇ ਦੁੱਖ ਜ਼ਾਹਿਰ

 

ਕਈ ਮਹੀਨੇ ਇੱਧਰ-ਉਧਰ ਰਹਿਣ ਤੋਂ ਬਾਅਦ 5 ਮਹੀਨੇ ਪਹਿਲਾ ਅਮਰੀਕਾ ਪੁੱਜਿਆ ਸੀ। ਹਰਦੀਪ ਦੀ ਪਰਿਵਾਰ ਨਾਲ ਲੰਮੇ ਸਮੇਂ ਤੋਂ ਗੱਲ ਨਹੀਂ ਹੋਈ ਸੀ, ਜਿਸ ਕਾਰਨ ਪਰਿਵਾਰ ਮਾਯੂਸ ਸੀ। ਉਸ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।

ਕਾਬਿਲੇਗੌਰ ਹੈ ਕਿ ਰਾਤ ਨੂੰ ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 119 ਹੋਰ ਭਾਰਤੀਆਂ ਨੂੰ ਜ਼ਬਰਦਸਤੀ ਭਾਰਤ ਭੇਜਿਆ ਗਿਆ। ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਗਲੋਬਮਾਸਟਰ ਰਾਤ 11.30 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ।

ਇਸ ਵਾਰ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਮਰਦਾਂ ਨੂੰ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਜਹਾਜ਼ ਵਿੱਚ ਬਿਠਾਇਆ ਗਿਆ ਸੀ। ਉਨ੍ਹਾਂ ਨੂੰ ਏਅਰਪੋਰਟ 'ਤੇ ਹੀ ਆਪਣੇ ਪਰਿਵਾਰ ਨਾਲ ਮਿਲਣ ਲਈ ਬੁਲਾਇਆ ਗਿਆ ਸੀ। ਕਰੀਬ 5 ਘੰਟੇ ਦੀ ਪੜਤਾਲ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ। ਇਸ ਦੌਰਾਨ ਕਿਸੇ ਨੂੰ ਵੀ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਸਾਰਿਆਂ ਨੂੰ ਆਪਣੇ-ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : Delhi Stampede: ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਮਚੀ ਭਗਦੜ; 18 ਲੋਕਾਂ ਦੀ ਮੌਤ

 

Trending news