Fazilka News: ਫਾਜ਼ਿਲਕਾ ਦੇ ਚੌਕ ਘੰਟਾਘਰ 'ਤੇ ਹੰਗਾਮਾ ਹੋਇਆ ਜਿਥੇ ਮਾਲੀ ਅਤੇ ਫਾਸਟ ਫੂਡ ਵਿਕਰੇਤਾ ਆਪਸ ਵਿੱਚ ਭਿੜ ਗਏ ਅਤੇ ਇੱਕ ਦੂਜੇ ਨੂੰ ਥੱਪੜ ਮਾਰਿਆ।
Trending Photos
Fazilka News: ਬੁੱਧਵਾਰ ਨੂੰ ਫਾਜ਼ਿਲਕਾ ਦੇ ਚੌਕ ਘੰਟਾਘਰ ਵਿਖੇ ਉਸ ਸਮੇਂ ਝਗੜਾ ਸ਼ੁਰੂ ਹੋ ਗਿਆ ਜਦੋਂ ਇੱਕ ਮਾਲੀ ਅਤੇ ਇੱਕ ਫਾਸਟ ਫੂਡ ਵਿਕਰੇਤਾ ਪੌਦਿਆਂ 'ਤੇ ਗੰਦਾ ਪਾਣੀ ਪਾਉਣ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਵਿਚਕਾਰ ਹੱਥੋਪਾਈ ਹੋ ਗਈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਫਾਸਟ ਫੂਡ ਵਿਕਰੇਤਾ ਪ੍ਰਕਾਸ਼ ਨੇ ਦੱਸਿਆ ਕਿ ਉਸਦੀ ਗੱਡੀ ਮੰਦਰ ਦੇ ਨੇੜੇ ਹੈ। ਉਸਨੇ ਮੰਦਰ ਦੀ ਸਫਾਈ ਦੌਰਾਨ ਨਿਕਲਿਆ ਪਾਣੀ ਪੌਦਿਆਂ ਵਿੱਚ ਪਾ ਦਿੱਤਾ ਸੀ। ਇਸ ਬਾਰੇ ਮਾਲੀ ਨੇ ਉਸਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਵੀ ਕੀਤੀ।
ਇਹ ਵੀ ਪੜ੍ਹੋ: ਬਜਟ ਚਰਚਾ ਦੌਰਾਨ ਮੱਧ ਵਰਗ ਦੀ ਆਵਾਜ਼ ਬਣੇ ਰਾਘਵ ਚੱਢਾ, ਰੇਲਵੇ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ 'ਤੇ ਵੀ ਚੁੱਕੇ ਸਵਾਲ
ਦੂਜੇ ਪਾਸੇ, ਮਾਲੀ ਜੈਚੰਦ ਦਾ ਕਹਿਣਾ ਹੈ ਕਿ ਉਹ ਚੌਕ ਘੰਟਾਘਰ ਵਿਖੇ ਪੌਦਿਆਂ ਦੀ ਦੇਖਭਾਲ ਲੰਬੇ ਸਮੇਂ ਤੋਂ ਕਰ ਰਿਹਾ ਹੈ। ਉਸਨੇ ਕਈ ਵਾਰ ਫਾਸਟ ਫੂਡ ਵਿਕਰੇਤਾਵਾਂ ਨੂੰ ਆਪਣੀਆਂ ਗੱਡੀਆਂ ਦਾ ਗੰਦਾ ਪਾਣੀ ਪੌਦਿਆਂ ਵਿੱਚ ਪਾਉਣ ਤੋਂ ਰੋਕਿਆ ਸੀ। ਪਰ ਅੱਜ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਨਾ ਸਿਰਫ਼ ਉਸਨੂੰ ਗਾਲੀ-ਗਲੋਚ ਕੀਤੀ, ਸਗੋਂ ਉਸਨੂੰ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਸਦੀ ਕੁਰਸੀ ਵੀ ਤੋੜ ਦਿੱਤੀ।
ਘਟਨਾ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਪੂਰੇ ਝਗੜੇ ਦੀ ਵੀਡੀਓ ਬਣਾਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦੋਵੇਂ ਧਿਰਾਂ ਇੱਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ।
ਇਹ ਵੀ ਪੜ੍ਹੋ: ਪਿੰਡ ਡਾਲਾ ਵਿੱਚ ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ ਦੇ ਬਾਹਰ ਕੀਤੀ ਫਾਇਰਿੰਗ