Fazilka Flood News: ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਦੇ ਵਿੱਚ ਸਤਲੁਜ ਵਿੱਚ ਵਧੇ ਪਾਣੀ ਦੇ ਪੱਧਰ ਕਰਕੇ ਪਹਿਲਾਂ ਤੋਂ ਹੀ ਹਜ਼ਾਰਾਂ ਏਕੜ ਫਸਲ ਪਾਣੀ ਦੀ ਚਪੇਟ ਵਿੱਚ ਆਉਣ ਕਾਰਨ ਬਰਬਾਦ ਹੋ ਚੁੱਕੀ ਹੈ।
Trending Photos
Fazilka Flood Alert: ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਦੇ ਵਿੱਚ ਸਤਲੁਜ ਵਿੱਚ ਵਧੇ ਪਾਣੀ ਦੇ ਪੱਧਰ ਕਰਕੇ ਪਹਿਲਾਂ ਤੋਂ ਹੀ ਹਜ਼ਾਰਾਂ ਏਕੜ ਫਸਲ ਪਾਣੀ ਦੀ ਚਪੇਟ ਵਿੱਚ ਆਉਣ ਕਾਰਨ ਬਰਬਾਦ ਹੋ ਚੁੱਕੀ ਹੈ। ਕਈ ਘਰਾਂ ਦੇ ਵਿੱਚ ਪਾਣੀ ਦਾਖ਼ਲ ਹੋ ਚੁੱਕਿਆ ਕਈ ਘਰ ਡਿੱਗ ਚੁੱਕੇ ਹਨ। ਦੱਸ ਦਈਏ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਕ ਵਾਰ ਫਿਰ ਪਾਣੀ ਦਾ ਪੱਧਰ ਵੱਧ ਸਕਦਾ ਹੈ।
ਪਿੱਛੇ ਤੋਂ ਪਾਣੀ ਹੋਰ ਛੱਡ ਦਿੱਤਾ ਗਿਆ ਹੈ ਜਿਸ ਕਰਕੇ ਉਹਨਾਂ ਵੱਲੋਂ ਇਲਾਕੇ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਡੀ ਸੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਤਲੁਜ ਦਾ ਪਾਣੀ ਸਰਹੱਦੀ ਇਲਾਕੇ ਵਿੱਚ ਜਮਾਂ ਹੋਣ ਕਰਕੇ ਜਿਹੜੀਆਂ ਸੜਕਾਂ ਟੁੱਟੀਆਂ ਹਨ ਉਹਨਾਂ ਦੀ ਰਿਪੇਅਰ ਦੇ ਲਈ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: American Gursikh Youth News: ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ