Amritsar Encounter News: ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਇੱਕ ਵਪਾਰੀ ਨੂੰ ਲਖਬੀਰ ਸਿੰਘ ਲੰਡਾ ਦੇ ਨਾਮ ਤੇ ਫਿਰੋਤੀ ਮੰਗੀ ਸੀ ਅਤੇ ਉਸਨੂੰ ਲਖਬੀਰ ਸਿੰਘ ਲੰਡਾ ਦੇ ਨਾਮ ਤੋ ਇੱਕ ਵਾਈਸ ਮੈਸਿਜ ਆਇਆ ਸੀ ਅਤੇ ਫਿਰੋਤੀ ਲਈ ਹੋਰ ਵੀ ਧਮਕੀ ਭਰੇ ਮੇਸਿਜ਼ ਆ ਰਹੇ ਸਨ।
Trending Photos
Amritsar Encounter News(ਪਰਬੀਰ ਔਲਖ): ਛੇਹਰਟਾ ਥਾਣੇ ਦੀ ਪੁਲਿਸ ਨੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜੋ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਲੰਡਾ ਦੇ ਇਸ਼ਾਰੇ 'ਤੇ ਪੰਜਾਬ ਤੋਂ ਫਿਰੌਤੀਆਂ ਵਸੂਲਣ ਦਾ ਕੰਮ ਕਰਦੇ ਸਨ।
ਪੁਲਿਸ ਜਦੋਂ ਤਿੰਨਾਂ ਮੁਲਜ਼ਮਾਂ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਮੁਲਜ਼ਮ, ਜਗਰੂਪ ਸਿੰਘ ਉਰਫ਼ ਚਰਨਾ ਨੇ ਉਲਟੀਆਂ ਕਰਨ ਦਾ ਬਹਾਨਾ ਬਣਾਇਆ ਤਾਂ ਪੁਲਿਸ ਨੇ ਉਸਨੂੰ ਉਲਟੀ ਕਰਨ ਦੇ ਲਈ ਗੱਡੀ ਤੋਂ ਹੇਠਾਂ ਉਤਾਰ ਦਿੱਤਾ। ਇਸ ਦੌਰਾਨ ਦੋਸ਼ੀ ਨੇ ਮੌਕਾ ਦੇਖਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਚਰਨਾ ਨੂੰ ਕਾਬੂ ਕਰਨ ਲਈ ਪੁਲਿਸ ਨੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਅਤੇ ਉਸਨੂੰ ਪੁਲਿਸ ਕਾਬੂ ਕਰ ਲਿਆ।
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਇੱਕ ਵਪਾਰੀ ਨੂੰ ਲਖਬੀਰ ਸਿੰਘ ਲੰਡਾ ਦੇ ਨਾਮ ਤੇ ਫਿਰੋਤੀ ਮੰਗੀ ਸੀ ਅਤੇ ਉਸਨੂੰ ਲਖਬੀਰ ਸਿੰਘ ਲੰਡਾ ਦੇ ਨਾਮ ਤੋ ਇੱਕ ਵਾਈਸ ਮੈਸਿਜ ਆਇਆ ਸੀ ਅਤੇ ਫਿਰੋਤੀ ਲਈ ਹੋਰ ਵੀ ਧਮਕੀ ਭਰੇ ਮੇਸਿਜ਼ ਆ ਰਹੇ ਸਨ।
ਜਿਸ ਤੇ ਪੁਲਿਸ ਵੱਲੋਂ ਫੋਰੀ ਕਾਰਵਾਈ ਕਰਦੇ ਹੋਏ, ਇੰਚਾਂਰਜ਼ ਸੀ.ਆਈ.ਏ ਸਟਾਫ-1, ਅੰਮ੍ਰਿਤਸਰ ਦੀ ਟੀਮ ਵੱਲੋਂ ਹਰ ਪਹਿਲੂ ਤੋ ਜਾਂਚ ਕਰਨ ਤੇ ਵਿਦੇਸ਼ ਵਿੱਚ ਬੈਠੇ ਗੈਗਸਟਰਾਂ ਦੇ ਕਹਿਣ ਤੇ ਰੈਕੀ ਕਰਨ ਵਾਲੇ 1) ਜਗਰੂਪ ਸਿੰਘ ਉਰਫ਼ ਚਰਨਾਂ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਤਲਵੰਡੀ ਮੋਹਰ ਸਿੰਘ, ਥਾਣਾ ਸਦਰ ਪੱਟੀ, ਜਿਲ੍ਹਾ ਤਰਨ ਤਾਰਨ, 2) ਜੁਗਰਾਜ਼ ਸਿੰਘ ਉਰਫ਼ ਗਾਜ਼ੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਮੋਹਰ ਸਿੰਘ, ਥਾਣਾ ਸਦਰ ਪੱਟੀ, ਜਿਲ੍ਹਾ ਤਰਨ ਤਾਰਨ ਅਤੇ 3) ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਤਲਵੰਡੀ ਮੋਹਰ ਸਿੰਘ, ਥਾਣਾ ਸਦਰ ਪੱਟੀ, ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਪਾਰੀ ਦੀ ਰੈਕੀ ਕਰਕੇ ਉਕਤਾਨ ਦੋਸ਼ੀਆਂ ਨੇ ਵਪਾਰੀ ਦੇ ਦਫ਼ਤਰ ਅਤੇ ਗੱਡੀਆਂ ਦੀਆਂ ਫੋਟੋਆਂ ਜਰਨਲ ਸਿੰਘ ਵਾਸੀ ਤਲਵੰਡੀ ਮੋਹਰ ਸਿੰਘ ਹਾਲ ਵਾਸੀ ਆਸਟ੍ਰੇਲੀਆ ਨੂੰ ਭੇਜੀਆ ਸਨ ਜੋ ਇਸ ਜਰਨਲ ਸਿੰਘ ਦੇ ਭਰਾ ਰਾਜਵਿੰਦਰ ਸਿੰਘ ਉਰਫ਼ ਰਾਜ਼ਾ ਦਾ ਪੱਟੀ ਨੇੜੇ ਕੁਝ ਸਮਾਂ ਪਹਿਲਾਂ ਗੈਗਵਾਰ ਦੌਰਾਨ ਕਤਲ ਹੋ ਗਿਆ ਸੀ।
ਗ੍ਰਿਫ਼ਤਾਰ ਦੋਸ਼ੀ ਜਗਰੂਪ ਸਿੰਘ ਚਰਨਾਂ ਉਕਤ ਦੀ ਨਿਸ਼ਾਨਦੇਈ ਤੇ ਉਸ ਪਾਸੋ 01 ਪਿਸਟਲ .32 ਬੋਰ ਤੇ 02 ਰੋਂਦ ਬ੍ਰਾਮਦ ਕੀਤਾ ਗਿਆ ਸੀ। ਅੱਜ ਜਦੋ ਪੁਲਿਸ ਪਾਰਟੀ ਜਗਰੂਪ ਸਿੰਘ ਚਰਨਾਂ ਪਾਸੋਂ ਬ੍ਰਾਮਦਗੀ ਤੋ ਬਾਅਦ ਵਾਪਸ ਥਾਣਾ ਛੇਹਰਟਾ ਆ ਰਹੀ ਤਾਂ ਰਸਤੇ ਵਿੱਚ ਜਗਰੂਪ ਸਿੰਘ ਚਰਨਾਂ ਨੇ ਕਿਹਾ ਕਿ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ ਤਾਂ ਪੁਲਿਸ ਪਾਰਟੀ ਨੇ ਉਸਨੂੰ ਗੱਡੀ ਵਿਚੋ ਉਤਾਰਿਆ ਤਾਂ ਏਨੇ ਨੂੰ ਜਗਰੂਪ ਸਿੰਘ ਉਕਤ, ਪੁਲਿਸ ਪਾਰਟੀ ਦੇ ਏ.ਐਸ.ਆਈ ਪਵਨ ਕੁਮਾਰ ਦਾ ਸਰਵਿਸ ਪਿਸਟਲ ਉਸਦੇ ਡੱਬ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਕੇ ਹਿਰਾਸਤ ਵਿੱਚੋ ਭੱਜ਼ਣ ਲੱਗਾ ਤਾਂ ਇੰਸਪੈਕਟਰ ਵਿਨੌਦ ਕੁਮਾਰ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਵੱਲੋਂ ਬੜੀ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਪਾਰਟੀ ਦੀ ਜਾਨ ਬਚਾਉਂਣ ਖਾਤਰ ਅਤੇ ਦੋਸ਼ੀ ਜਗਰੂਪ ਸਿੰਘ ਨੂੰ ਪੁਲਿਸ ਹਿਰਾਸਤ ਵਿੱਚੋ ਭੱਜਣ ਤੋ ਰੋਕਣ ਲਈ ਆਪਣੇ ਸਰਵਿਸ ਪਿਸਟਲ ਨਾਲ ਫਾਇਰ ਕੀਤਾ ਜੋ ਇਹ ਫਾਇਰ ਦੋਸ਼ੀ ਜਗਰੂਪ ਸਿੰਘ ਦੀ ਸੱਜੀ ਲੱਤ ਤੇ ਲੱਗਾ। ਜਿਸਨੂੰ ਤੁਰੰਤ ਇਲਾਜ਼ ਲਈ ਸਿਵਲ ਹਸਪਤਾਲ ਵਿੱਖੇ ਦਾਖਲ ਕਰਵਾਇਆ ਗਿਆ।