Bathinda News: ਮੌੜ ਮੰਡੀ ਦੀਆਂ ਸੜਕਾਂ ਨੇ ਧਾਰਿਆ ਛੱਪੜ ਦਾ ਰੂਪ; ਲੋਕ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ
Advertisement
Article Detail0/zeephh/zeephh2329794

Bathinda News: ਮੌੜ ਮੰਡੀ ਦੀਆਂ ਸੜਕਾਂ ਨੇ ਧਾਰਿਆ ਛੱਪੜ ਦਾ ਰੂਪ; ਲੋਕ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ

Bathinda News: ਬਠਿੰਡਾ ਵਿੱਚ ਮੌੜ ਮੰਡੀ ਦੇ ਲੋਕ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।

Bathinda News: ਮੌੜ ਮੰਡੀ ਦੀਆਂ ਸੜਕਾਂ ਨੇ ਧਾਰਿਆ ਛੱਪੜ ਦਾ ਰੂਪ; ਲੋਕ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ

Bathinda News: (ਕੁਲਬੀਰ ਬੀਰਾ): ਪੰਜਾਬ ਦੀ ਭਗਵੰਤ ਮਾਨ ਸਰਕਾਰ ਇੱਕ ਪਾਸੇ ਤਾਂ ਵੱਡੇ ਵੱਡੇ ਇਸ਼ਤਿਹਾਰਾਂ ਉਪਰ ਵਿਕਾਸ ਦੇ ਦਾਅਵੇ ਠੋਕ ਰਹੀ ਹੈ। ਇਸ਼ਤਿਹਾਰਾਂ ਵਿੱਚ ਵਿਕਾਸ ਦੇ ਦਾਅਵੇ ਕਰਕੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵੇ ਕਈ ਇਲਾਕਿਆਂ ਵਿੱਚ ਹਕੀਕਤ ਤੋਂ ਕੋਹਾਂ ਦੂਰ ਹਨ। ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਬਠਿੰਡਾ ਦੀ ਮੌੜ ਮੰਡੀ ਦੇ ਲੋਕਾਂ ਦੀ ਦਿਨ ਨਹੀਂ ਬਦਲੇ। ਮੌੜ ਮੰਡੀ ਦੇ ਲੋਕ ਅੱਜ ਵੀ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।

fallback

ਬਠਿੰਡਾ ਦੇ ਮੌੜ ਮੰਡੀ ਦੇ ਹਰ ਇੱਕ ਗਲੀ ਸੜਕ ਮੁਹੱਲੇ ਵਿੱਚ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ। ਇਸ ਦੀ ਨਿਕਾਸੀ ਸਿਰਫ ਗੱਲਾਂ ਨਾਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਆਪਣੇ ਘਰ ਤੱਕ ਪਹੁੰਚਣ ਲਈ ਵੀ ਗੰਦੇ ਪਾਣੀ ਵਿੱਚੋਂ ਗੁਜ਼ਰ ਕੇ ਜਾਣਾ ਪੈਂਦਾ ਹੈ। ਮੰਡੀ ਦੀਆਂ ਜ਼ਿਆਦਾਤਰ ਸੜਕਾਂ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਬਰਸਾਤ ਦੇ ਮੌਸਮ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।

fallback

ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਦੇ ਨਾਂ ਉਤੇ ਸਿਰਫ ਇਸ਼ਤਿਹਾਰੀ ਗੱਲਾਂ ਹੀ ਕਰ ਰਹੀ ਹੈ। ਮੰਡੀ ਦਾ ਬੁਰਾ ਹਾਲ ਹੈ ਲੰਬੇ ਸਮੇਂ ਤੋਂ ਮੰਡੀ ਦਾ ਕੋਈ ਵਿਕਾਸ ਨਹੀਂ ਹੋਇਆ। ਥੋੜ੍ਹੀ ਜਿਹੀ ਬਾਰਿਸ਼ ਮਗਰੋਂ ਮੰਡੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਬਿਨਾਂ ਬਾਰਿਸ਼ ਤੋਂ ਹੀ ਇੱਥੇ ਸੀਵਰੇਜ ਦਾ ਪਾਣੀ ਸੜਕਾਂ ਉੱਪਰ ਆਮ ਦੇਖਣ ਨੂੰ ਮਿਲ ਰਿਹਾ।

fallback

ਸੜਕਾਂ ਟੁੱਟੀਆਂ ਹੋਈਆਂ ਹਨ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਹਾਦਸਿਆਂ ਦੀ ਵੀ ਖ਼ਦਸ਼ਾ ਬਣਿਆ ਰਹਿੰਦਾ ਹੈ। ਕਈ ਵਾਰ ਵਿਧਾਇਕ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਪਰ ਉਨ੍ਹਾਂ ਦੇ ਕੰਨ ਉਤੇ ਜੂੰ ਨਹੀਂ ਸਰਕੀ। ਜ਼ੀ ਮੀਡੀਆ ਨੇ ਜਦੋਂ ਮੰਡੀ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਦਾ ਕੋਈ ਵਿਕਾਸ ਨਹੀਂ ਕਰ ਰਿਹਾ ਹੈ ਸਿਰਫ਼ ਚੋਣਾਂ ਵੇਲੇ ਵੱਡੇ-ਵੱਡੇ ਦਾਅਵੇ ਠੋਕੇ ਜਾਂਦੇ ਹਨ ਅਤੇ ਬਾਅਦ ਵਿੱਚ ਇਥੇ ਕੋਈ ਨਹੀਂ ਪਹੁੰਚਦਾ। 

fallback

ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ ਵੇਲੇ ਜਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਡੀ ਵਿੱਚੋਂ ਆਪਣੇ ਯਾਤਰਾ ਕੱਢਣੀ ਸੀ ਤਾਂ ਲੋਕਾਂ ਨੇ ਬਾਈਕਾਟ ਕਰ ਦਿੱਤਾ ਸੀ। ਮੁੱਖ ਮੰਤਰੀ ਨੂੰ ਮੂੰਹ ਲੁਕੋ ਕੇ ਗੱਡੀ ਵਿੱਚ ਬੈਠ ਕੇ ਲੰਘਣਾ ਪਿਆ ਸੀ। ਵੋਟਾਂ ਹੋਣ ਤੋਂ ਬਾਅਦ ਵੀ ਲੋਕਾਂ ਦੇ ਦਿਨ ਨਹੀਂ ਬਦਲੇ ਤੇ ਹਾਲਾਤ ਹੋਰ ਵੀ ਬਦ ਤੋਂ ਬਦਤਰ ਹੋ ਰਹੇ ਹਨ।

ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਹੁੰਮਸ ਭਰੇ ਮੌਸਮ ਤੋਂ ਜਲਦ ਰਾਹਤ! ਇਸ ਦਿਨ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ

Trending news