Ludhiana News: ਅੱਜ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਕਿਸਾਨ ਘੱਟ ਗਿਣਤੀ ਵਿੱਚ ਆਪਣੀ ਫਸਲ ਲੈ ਕੇ ਪਹੁੰਚੇ ਸਨ।
Trending Photos
Ludhiana News: ਪੰਜਾਬ ਭਰ ਵਿੱਚ ਸਰਕਾਰ ਵੱਲੋਂ ਇਕ ਅਕਤੂਬਰ ਨੂੰ ਦਾਣਾ ਮੰਡੀਆਂ ਵਿੱਚ ਝੋਨੇ ਦੀ ਫਸਲ ਖਰੀਦਣ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ। ਇਸ ਨੂੰ ਲੈ ਕੇ ਲੁਧਿਆਣਾ-ਜਲੰਧਰ ਬਾਈਪਾਸ ਦਾਣਾ ਮੰਡੀ ਵਿੱਚ ਗਰਾਉਂਡ ਜ਼ੀਰੋ 'ਤੇ ਜ਼ੀ ਮੀਡੀਆ ਦੀ ਟੀਮ ਵੱਲੋਂ ਦਾਣਾ ਮੰਡੀ ਦੇ ਵਿੱਚ ਪ੍ਰਬੰਧ ਦੇਖੇ ਗਏ। ਜਿੱਥੇ ਕਿ ਪਹਿਲੇ ਦਿਨ ਬਹੁਤ ਘੱਟ ਗਿਣਤੀ ਵਿੱਚ ਕਿਸਾਨ ਝੋਨਾ ਲੈ ਕੇ ਪਹੁੰਚੇ ਸਨ। ਮੰਡੀ ਪਹੁੰਚੇ ਕਿਸਾਨਾਂ ਨੇ ਮੰਡੀ ਵਿੱਚ ਪੀਣ ਵਾਲੇ ਪਾਣੀ, ਸਫਾਈ ਅਤੇ ਬਾਥਰੂਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਸਰਕਾਰ 'ਤੇ ਸਾਵਲ ਚੁੱਕੇ ਹਨ।
ਜ਼ੀ ਮੀਡੀਆ ਦੀ ਟੀਮ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਵੇਰ ਤੋਂ ਹੀ ਮੰਡੀ ਦੇ ਵਿੱਚ ਫਸਲ ਲੈ ਕੇ ਪਹੁੰਚੇ ਹੋਏ ਹਾਂ ਪਰ ਹਾਲੇ ਤੱਕ ਕੋਈ ਵੀ ਫਸਲ ਦੀ ਖਰੀਦ ਕਰਨ ਲਈ ਨਹੀਂ ਪਹੁੰਚਿਆ। ਕਿਸਾਨਾਂ ਨੂੰ ਆਸ ਹੈ ਕਿ ਸ਼ਾਮ ਸਮੇਂ ਕੋਈ ਆੜ੍ਹਤੀਆਂ ਫਸਲ ਖਰੀਦਣ ਲਈ ਮੰਡੀ ਵਿੱਚ ਪਹੁੰਚ ਜਾਵੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੰਡੀ ਵਿੱਚ ਕੋਈ ਵੀ ਪ੍ਰਬੰਧ ਪੁਖਤਾ ਨਹੀਂ ਦਿਖਾਈ ਦੇ ਰਹੇ। ਉਨ੍ਹਾਂ ਨੇ ਕਿਹਾ ਸਭ ਤੋਂ ਵੱਡੀ ਗੱਲ ਪੀਣ ਵਾਲਾ ਪਾਣੀ ਉਨ੍ਹਾਂ ਨੂੰ ਬਹੁਤ ਦੂਰ ਤੋਂ ਲੈ ਕੇ ਆਉਣਾ ਪੈ ਰਿਹਾ ਹੈ।
ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਸਾਫ ਸਫਾਈ ਦੇ ਪ੍ਰਬੰਧ ਵੀ ਨਾ ਮਾਤਰ ਹੀ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਨੇ ਇਕ ਅਕਤੂਬਰ ਤੋਂ ਝੋਨੇ ਦੀ ਖਰੀਦ ਦੀ ਸ਼ੁਰੂਆਤ ਸਰਕਾਰੀ ਤੌਰ ਤੇ ਕਰਨ ਦਾ ਐਲਾਨ ਕੀਤਾ। ਉਸ ਤੋਂ ਪਹਿਲਾਂ ਹੀ ਦਾਣਾ ਮੰਡੀਆਂ ਦੇ ਵਿੱਚ ਪ੍ਰਬੰਧ ਅਤੇ ਸਫਾਈ ਮੁਕੰਮਲ ਹੋਣੀ ਚਾਹੀਦੀ ਸੀ ਪਰ ਹੁਣ ਮੰਡੀ ਦੇ ਵਿੱਚ ਕਿਤੇ-ਕਿਤੇ ਝਾੜੂ ਮਾਰਦੇ ਦਿਖਾਈ ਦੇ ਰਹੇ ਸਨ।
ਕਿਸਾਨਾਂ ਨੇ ਕਿਹਾ ਕਿ ਕਣਕ ਦੀ ਖਰੀਦ ਮੌਕੇ 'ਤੇ ਪ੍ਰਬੰਧ ਕਰਨ ਨਾਲੋਂ ਜੇਕਰ ਪਹਿਲਾਂ ਹੀ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ, ਬਾਥਰੂਮ ਅਤੇ ਸਫਾਈ ਦਾ ਪ੍ਰਬੰਧ ਹੋਵੇ ਤਾਂ ਉਥੇ ਆਉਣ ਵਾਲੇ ਕਿਸਾਨਾਂ ਨੂੰ ਦਿੱਕਤ ਘੱਟ ਆਵੇਗੀ। ਕਿਸਾਨਾਂ ਮੁਤਾਬਿਕ ਸਰਕਾਰ ਉੱਪਰਲੇ ਲੈਵਲ 'ਤੇ ਐਲਾਨ ਕੀਤੇ ਜਾਂਦੇ ਹਨ ਪਰ ਜਦੋਂ ਤੱਕ ਅਫਸਰਾਂ ਨੂੰ ਇਹ ਆਦੇਸ਼ ਪਹੁੰਚਦੇ ਹਨ। ਸਿਰਫ ਉਹ ਇਕ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਂਦੇ ਹਨ।