ਸ਼ਾਰਦ ਨਰਾਤੇ ਸ਼ੁਰੂ ਹੋ ਗਏ ਹਨ। ਅੱਜ ਤੋਂ ਅਗਲੇ ਨੌ ਦਿਨਾਂ ਤੱਕ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਵੇਗੀ। ਇਸ ਦੌਰਾਨ ਜੋ ਸ਼ਰਧਾਲੂ ਵਰਤ ਰੱਖਦੇ ਹਨ ਉਹ ਮਾਸਾਹਾਰੀ ਭੋਜਨ, ਸ਼ਰਾਬ, ਪਿਆਜ਼, ਲਸਣ ਅਤੇ ਕਈ ਪ੍ਰਕਾਰ ਦੇ ਅਨਾਜ, ਦਾਲ ਅਤੇ ਮਸਾਲਿਆਂ ਤੋਂ ਪ੍ਰਹੇਜ਼ ਕਰਦੇ ਹਨ। ਨਰਾਤਿਆਂ ਦੇ ਦੌਰਾਨ ਕੁਝ ਕੰਮ ਕਰਨ ਦੀ ਵਿਸ਼ੇਸ਼ ਮਨਾਹੀ ਵੀ ਹੈ।
Trending Photos
ਚੰਡੀਗੜ੍ਹ- ਸ਼ਾਰਦ ਨਰਾਤੇ ਸ਼ੁਰੂ ਹੋ ਗਏ ਹਨ। ਅੱਜ ਤੋਂ ਅਗਲੇ ਨੌ ਦਿਨਾਂ ਤੱਕ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਵੇਗੀ। ਇਸ ਦੌਰਾਨ ਜੋ ਸ਼ਰਧਾਲੂ ਵਰਤ ਰੱਖਦੇ ਹਨ ਉਹ ਮਾਸਾਹਾਰੀ ਭੋਜਨ, ਸ਼ਰਾਬ, ਪਿਆਜ਼, ਲਸਣ ਅਤੇ ਕਈ ਪ੍ਰਕਾਰ ਦੇ ਅਨਾਜ, ਦਾਲ ਅਤੇ ਮਸਾਲਿਆਂ ਤੋਂ ਪ੍ਰਹੇਜ਼ ਕਰਦੇ ਹਨ। ਨਰਾਤਿਆਂ ਦੇ ਦੌਰਾਨ ਕੁਝ ਕੰਮ ਕਰਨ ਦੀ ਵਿਸ਼ੇਸ਼ ਮਨਾਹੀ ਵੀ ਹੈ।
ਕੀ ਖਾਣਾ ਚਾਹੀਦਾ ਕੀ ਨਹੀਂ
ਜੇਕਰ ਤੁਸੀ ਨਰਾਤਿਆ ਦੌਰਾਨ ਵਰਤ ਰੱਖਿਆ ਹੈ ਤਾਂ ਨੌ ਦਿਨਾਂ ਤੱਕ ਅਨਾਜ ਅਤੇ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕੁੱਟੂ ਦਾ ਆਟਾ, ਸਮੀਰੀ ਚੌਲ, ਸਿੰਘਾੜੇ ਦਾ ਆਟਾ, ਸਾਬੂਦਾਣਾ, ਫਲ, ਆਲੂ, ਮੂੰਗਫਲੀ ਦਾ ਸੇਵਨ ਕੀਤਾ ਜਾ ਸਕਦਾ ਹੈ। ਨਰਾਤਿਆਂ ਦੇ ਵਰਤ ਦੌਰਾਨ, ਫਲ ਹਮੇਸ਼ਾ ਇੱਕ ਹੀ ਜਗ੍ਹਾ ਤੇ ਬੈਠ ਕੇ ਖਾਣੇ ਚਾਹੀਦੇ ਹਨ।
ਰਾਤਿਆਂ ’ਚ ਆਲੂ ਨਾਲ ਬਣੀਆਂ ਚੀਜ਼ਾਂ ਵਧੇਰੇ ਪਸੰਦ ਕੀਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਆਲੂ ਦੀ ਸਬਜ਼ੀ ਬਣਾ ਕੇ ਨਹੀਂ ਖਾਣਾ ਚਾਹੁੰਦੇ ਤਾਂ ਆਲੂ ਦੀ ਚਾਟ ਵੀ ਬਣਾ ਸਕਦੇ ਹੋ। ਵਰਤ ’ਚ ਮੂੰਗਫਲੀ ਅਤੇ ਮਖਾਣੇ ਨੂੰ ਤਲ ਕੇ ਖਾਇਆ ਜਾਂਦਾ ਹੈ। ਨਰਾਤਿਆਂ ਦੇ ਵਰਤ ’ਚ ਤੁਸੀਂ ਵਿਚ-ਵਿਚ ਮਖਾਣੇ ਵੀ ਖਾ ਸਕਦੇ ਹੋ। ਦੁਪਹਿਰ ਦੇ ਖਾਣੇ ’ਚ ਸਾਬੂਦਾਣੇ ਤੋਂ ਬਣੀ ਕੋਈ ਵੀ ਖਾਣ ਦੀ ਵਸਤੂ ਦਹੀਂ ਦੇ ਨਾਲ ਲਈ ਜਾ ਸਕਦੀ ਹੈ। ਜੇਕਰ ਤੁਹਾਨੂੰ ਤਲੀਆਂ ਚੀਜ਼ਾਂ ਪਸੰਦ ਨਹੀਂ ਹਨ ਤਾਂ ਸਾਬੂਦਾਣੇ ਦੀ ਖਿਚੜੀ ਵੀ ਬਣਾ ਸਕਦੇ ਹੋ।
ਨਰਾਤਿਆਂ ਦੌਰਾਨ ਆਹ ਗੱਲਾਂ ਦਾ ਰੱਖੋ ਧਿਆਨ
ਜੇਕਰ ਤੁਸੀਂ ਨਰਾਤਿਆਂ ਵਿਚ ਕਲਸ਼ ਸਥਾਪਤ ਕਰ ਰਹੇ ਹੋ, ਮਾਤਾ ਦੀ ਚੌਂਕੀ ਦਾ ਆਯੋਜਨ ਕਰ ਰਹੇ ਹੋ ਜਾਂ ਅਖੰਡ ਜੋਤੀ ਪ੍ਰਕਾਸ਼ ਕਰ ਰਹੇ ਹੋ, ਤਾਂ ਇਨ੍ਹਾਂ ਦਿਨਾਂ ਵਿਚ ਘਰ ਨੂੰ ਖਾਲੀ ਨਾ ਛੱਡੋ। ਜਿਹੜੇ ਲੋਕ ਨਰਾਤਿਆਂ ਵਿੱਚ ਨੌ ਦਿਨ ਵਰਤ ਰੱਖਦੇ ਹਨ ਉਨ੍ਹਾਂ ਨੂੰ ਆਪਣੀ ਦਾੜ੍ਹੀ, ਮੁੱਛਾਂ ਅਤੇ ਵਾਲ ਨਹੀਂ ਕੱਟਣੇ ਚਾਹੀਦੇ। ਹਾਲਾਂਕਿ, ਇਸ ਸਮੇਂ ਦੌਰਾਨ ਬੱਚਿਆਂ ਦਾ ਮੁੰਡਨ ਕਰਵਾਉਣਾ ਸ਼ੁਭ ਮੰਨਿਆ ਜਾਂਦਾ ਹੈ। ਨਰਾਤਿਆਂ ਦੇ ਦੌਰਾਨ ਨਹੁੰ ਕੱਟਣ ਦੀ ਮਨਾਹੀ ਹੈ।
ਵਿਸ਼ਨੂੰ ਪੁਰਾਣ ਦੇ ਅਨੁਸਾਰ, ਕਿਸੇ ਨੂੰ ਨਰਾਤਿਆਂ ਦੇ ਵਰਤ ਦੇ ਦੌਰਾਨ ਦਿਨ ਦੇ ਵਿੱਚ ਸੌਣਾ ਨਹੀਂ ਚਾਹੀਦਾ ਹੈ। ਜਿਹੜੇ ਲੋਕ ਨੌਂ ਦਿਨਾਂ ਦਾ ਵਰਤ ਰੱਖਦੇ ਹਨ ਉਨ੍ਹਾਂ ਨੂੰ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਇਸ ਦੌਰਾਨ ਸਿਲਾਈ-ਕਢਾਈ ਵਰਗੇ ਕੰਮ ਦੀ ਵੀ ਮਨਾਹੀ ਹੈ। ਵਰਤ ਰੱਖਣ ਵਾਲੇ ਲੋਕਾਂ ਨੂੰ ਚਮੜੇ ਦੀਆਂ ਚੀਜ਼ਾਂ ਜਿਵੇਂ ਬੈਲਟ, ਚੱਪਲਾਂ-ਜੁੱਤੇ, ਬੈਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
WATCH LIVE TV