Dasuha News: ਐਕਸਾਈਜ਼ ਅਫਸਰ ਦੇ ਘਰ ਦਿਨ ਦਿਹਾੜੇ ਚੋਰੀ, ਤਾਲੇ ਤੋੜ ਕੇ ਲੁੱਟੇ ਦੋ ਪਿਸਤੌਲ ਤੇ ਸੋਨੇ ਦੇ ਗਹਿਣੇ
Advertisement
Article Detail0/zeephh/zeephh2549674

Dasuha News: ਐਕਸਾਈਜ਼ ਅਫਸਰ ਦੇ ਘਰ ਦਿਨ ਦਿਹਾੜੇ ਚੋਰੀ, ਤਾਲੇ ਤੋੜ ਕੇ ਲੁੱਟੇ ਦੋ ਪਿਸਤੌਲ ਤੇ ਸੋਨੇ ਦੇ ਗਹਿਣੇ

Dasuha News: ਉਸ ਦੀ ਧੀ ਵਿਦੇਸ਼ ਤੋਂ ਆਉਣ ਕਾਰਨ ਉਹ 7 ਤਰੀਕ ਨੂੰ ਬਾਅਦ ਦੁਪਹਿਰ ਖਰੀਦਦਾਰੀ ਕਰਨ ਲਈ ਜਲੰਧਰ ਗਿਆ ਸੀ। ਕਰੀਬ 3 ਵਜੇ ਘਰ ਅਤੇ ਖੇਤਾਂ ਵਿੱਚ ਕੰਮ ਕਰਦੇ ਵਿਅਕਤੀ ਦਾ ਫੋਨ ਆਇਆ। ਜਿਸ ਨੇ ਫੋਨ 'ਤੇ ਦੱਸਿਆ ਕਿ ਘਰ ਦੇ ਸਾਰੇ ਦਰਵਾਜ਼ੇ ਟੁੱਟੇ ਹੋਏ ਹਨ।

Dasuha News: ਐਕਸਾਈਜ਼ ਅਫਸਰ ਦੇ ਘਰ ਦਿਨ ਦਿਹਾੜੇ ਚੋਰੀ, ਤਾਲੇ ਤੋੜ ਕੇ ਲੁੱਟੇ ਦੋ ਪਿਸਤੌਲ ਤੇ ਸੋਨੇ ਦੇ ਗਹਿਣੇ

Dasuha News: ਦਸੂਹਾ 'ਚ ਦਿਨ-ਦਿਹਾੜੇ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀ ਦੇ ਘਰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਨੇ ਘਰ 'ਚ ਦਾਖਲ ਹੋ ਕੇ ਘਰ 'ਚੋਂ 2 ਪਿਸਤੌਲ, 10 ਤੋਲੇ ਸੋਨਾ ਅਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ। ਚੋਰੀ ਦੀ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਦਸੂਹਾ ਪੁਲਿਸ ਨੂੰ ਕੀਤੀ। ਘਟਨਾ ਦੇ 24 ਘੰਟੇ ਬਾਅਦ ਵੀ ਦਸੂਹਾ ਪੁਲਿਸ ਦੇ ਹੱਥ ਖਾਲੀ ਹਨ।

ਦਸੂਹਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜਗਮਾਲ ਸਿੰਘ ਨੇ ਦੱਸਿਆ ਕਿ ਉਹ ਜਲੰਧਰ 'ਚ ਆਬਕਾਰੀ ਵਿਭਾਗ 'ਚ ਤਾਇਨਾਤ ਹੈ, ਜਦਕਿ ਉਸ ਦੀ ਪਤਨੀ ਗੁਰਵਿੰਦਰ ਕੌਰ ਦਸੂਹਾ ਦੇ ਇਕ ਸਰਕਾਰੀ ਬੈਂਕ 'ਚ ਬਤੌਰ ਉੱਚ ਅਧਿਕਾਰੀ ਤਾਇਨਾਤ ਹੈ। ਉਸ ਦੀ ਧੀ ਵਿਦੇਸ਼ ਤੋਂ ਆਉਣ ਕਾਰਨ ਉਹ 7 ਤਰੀਕ ਨੂੰ ਬਾਅਦ ਦੁਪਹਿਰ ਖਰੀਦਦਾਰੀ ਕਰਨ ਲਈ ਜਲੰਧਰ ਗਿਆ ਸੀ। ਕਰੀਬ 3 ਵਜੇ ਘਰ ਅਤੇ ਖੇਤਾਂ ਵਿੱਚ ਕੰਮ ਕਰਦੇ ਵਿਅਕਤੀ ਦਾ ਫੋਨ ਆਇਆ। ਜਿਸ ਨੇ ਫੋਨ 'ਤੇ ਦੱਸਿਆ ਕਿ ਘਰ ਦੇ ਸਾਰੇ ਦਰਵਾਜ਼ੇ ਟੁੱਟੇ ਹੋਏ ਹਨ। ਇਸ ਤੋਂ ਬਾਅਦ ਅਸੀਂ ਜਲੰਧਰ ਤੋਂ ਵਾਪਸ ਚੱਲ ਪਏ। 112 'ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਘਰ ਪਹੁੰਚਿਆ ਤਾਂ ਘਰ ਦੇ ਦਰਵਾਜ਼ੇ ਅਤੇ ਅਲਮਾਰੀ ਦੇ ਤਾਲੇ ਤੋੜੇ ਹੋਏ ਸਨ, ਵਿਦੇਸ਼ੀ ਕਰੰਸੀ, ਸੋਨੇ ਦੇ ਗਹਿਣੇ, 25 ਹਜ਼ਾਰ ਰੁਪਏ ਦੀ ਨਕਦੀ ਅਤੇ ਦੋ ਲਾਇਸੈਂਸੀ ਪਿਸਤੌਲ ਚੋਰੀ ਹੋ ਗਏ ਸਨ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਸਾਹਮਣੇ ਆਈ ਹੈ।

ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕੱਲਾ ਚੋਰ ਬੈਗ ਲੈ ਕੇ ਘਰ ਦੀ ਸਾਈਡ ਦੀਵਾਰ 'ਤੇ ਚੜ੍ਹ ਕੇ ਘਰ ਦੇ ਹੇਠਾਂ ਦਾਖਲ ਹੋ ਗਿਆ। ਜੋ ਪਹਿਲਾਂ ਘਰ ਦੇ ਆਲੇ-ਦੁਆਲੇ ਘੁੰਮਦਾ ਹੈ। ਘਰ ਵਿਚ ਵੜਨ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਕ ਕਮਰੇ ਵਿਚ ਜਾਂਦਾ ਹੈ। ਜਿੱਥੇ ਉਹ ਪਹਿਲਾਂ ਅਲਮਾਰੀ ਤੋੜਦਾ ਹੈ ਅਤੇ ਗਹਿਣੇ, ਪੈਸੇ ਅਤੇ ਇੱਕ ਪਿਸਤੌਲ ਕੱਢ ਕੇ ਆਪਣੇ ਬੈਗ ਵਿੱਚ ਰੱਖ ਲੈਂਦਾ ਹੈ। ਉਹ ਕਰੀਬ 20 ਮਿੰਟ ਤੱਕ ਘਰ ਵਿੱਚ ਰਿਹਾ। ਅਤੇ ਜੁਰਮ ਕਰਨ ਤੋਂ ਬਾਅਦ ਉਹ ਬਹੁਤ ਤੇਜ਼ੀ ਨਾਲ ਘਰੋਂ ਭੱਜ ਜਾਂਦਾ ਹੈ।

Trending news