Pathankot News: ਭਾਰਤ-ਪਾਕਿ ਸਰਹੱਦ 'ਤੇ BSF ਨੇ ਇਕ ਸ਼ੱਕੀ ਵਿਅਕਤੀ ਨੂੰ ਫੜਿਆ
Advertisement
Article Detail0/zeephh/zeephh2095520

Pathankot News: ਭਾਰਤ-ਪਾਕਿ ਸਰਹੱਦ 'ਤੇ BSF ਨੇ ਇਕ ਸ਼ੱਕੀ ਵਿਅਕਤੀ ਨੂੰ ਫੜਿਆ

Pathankot News: ਬੀਐੱਸਐਸ ਮੁਤਾਬਿਕ ਇਹ ਵਿਅਕਤੀ ਖੁਦ ਨੂੰ ਅਫਗਾਨ ਦੱਸ ਰਿਹਾ ਹੈ, ਫੜੇ ਗਏ ਵਿਅਕਤੀ ਕੋਲੋਂ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ।

Pathankot News: ਭਾਰਤ-ਪਾਕਿ ਸਰਹੱਦ 'ਤੇ BSF ਨੇ ਇਕ ਸ਼ੱਕੀ ਵਿਅਕਤੀ ਨੂੰ ਫੜਿਆ

Pathankot News: ਪਠਾਨਕੋਟ ਦੇ ਬਮਿਆਲ ਸੈਕਟਰ 'ਚ ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਫੜਿਆ ਹੈ। ਬੀਐੱਸਐਸ ਮੁਤਾਬਿਕ ਇਹ ਵਿਅਕਤੀ ਖੁਦ ਨੂੰ ਅਫਗਾਨ ਦੱਸ ਰਿਹਾ ਹੈ, ਫੜੇ ਗਏ ਵਿਅਕਤੀ ਕੋਲੋਂ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ। ਸੁਰੱਖਿਆ ਏਜੰਸੀਆਂ ਫੜੇ ਗਏ ਵਿਅਕਤੀ ਤੋਂ ਪੁੱਛਗਿੱਛ ਕਰ ਰਹੀਆਂ ਹਨ, ਫਿਲਹਾਲ ਉਹ ਵਿਅਕਤੀ ਬੀਐੱਸਐੱਫ ਦੀ ਕਸਟੱਡੀ ਵਿੱਚ ਹੈ। 

ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਏ ਇੱਕ ਸ਼ੱਕੀ ਵਿਅਕਤੀ ਨੂੰ ਬੀ.ਐਸ.ਐਫ ਨੇ ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਕਾਬੂ ਕੀਤਾ ਹੈ। ਜਿਸ ਤੋਂ ਬਾਅਦ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਗ੍ਰਿਫ਼ਤਾਰ ਵਿਅਕਤੀ ਆਪਣੇ ਆਪ ਨੂੰ ਅਫਗਾਨਿਸਤਾਨ ਦਾ ਨਾਗਰਿਕ ਦੱਸ ਰਿਹਾ ਹੈ, ਪਰ ਪਾਕਿਸਤਾਨ ਵਾਲੇ ਪਾਸੇ ਤੋਂ ਉਹ ਭਾਰਤੀ ਸਰਹੱਦ 'ਤੇ ਵਿੱਚ ਦਾਖਲ ਹੋਇਆ। ਜਿਸ ਨੂੰ ਬੀ.ਐੱਸ.ਐੱਫ ਨੇ ਹਿਰਾਸਤ 'ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਕਈ ਸੁਰੱਖਿਆ ਏਜੰਸੀਆਂ ਅਫਗਾਨ ਨਾਗਰਿਕ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਇਹ ਵੀ ਪੜ੍ਹੋ: Sanjay Singh News: ਸੰਜੇ ਸਿੰਘ ਅੱਜ ਨਹੀਂ ਚੁਕਣਗੇ ਸਹੁੰ, ਰਾਜ ਸਭਾ ਚੇਅਰਮੈਨ ਨੇ ਕੀਤਾ ਇਨਕਾਰ

ਜਾਣਕਾਰੀ ਦਿੰਦਿਆਂ ਐੱਸਐੱਸਪੀ ਪਠਾਨਕੋਟ ਨੇ ਦੱਸਿਆ ਕਿ ਉਹ ਅਫਗਾਨ ਨਾਗਰਿਕ ਬਾਰੇ ਜਿਆਦਾ ਜਾਣਕਾਰੀ ਨਹੀਂ ਦੇ ਸਕਦੇ, ਪਰ ਬੀਐੱਸਐੱਫ ਵੱਲੋਂ ਇੱਕ ਅਫਗਾਨ ਨਾਗਰਿਕ ਨੂੰ ਗ੍ਰਿਫ਼਼ਤਾਰ ਕੀਤਾ ਗਿਆ ਹੈ। ਨੂੰ ਪਾਕਿਸਤਾਨ ਤੋਂ ਭਾਰਤ 'ਚ ਦਾਖਲ ਹੁੰਦੇ ਸਮੇਂ ਫੜਿਆ ਗਿਆ ਹੈ, ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਵਿਅਕਤੀ ਕੋਲੋਂ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: Chandigarh Mayor Election: ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ SC ਦਾ ਵੱਡਾ ਫੈਸਲਾ, ਕੋਰਟ ਨੇ ਮੀਟਿੰਗ 'ਤੇ ਲਗਾਈ ਰੋਕ

Trending news