Bathinda Shop Fire: ਅੱਗ ਤੇ ਕਾਬੂ ਪਾਉਣ ਲਈ ਬੁਲਾਉਣੀ ਪਈ ਐਨਡੀ ਆਰ ਐਫ ਦੀ ਟੀਮ, ਲੱਖਾਂ ਰੁਪਏ ਦਾ ਇਲੈਕਟ੍ਰਿਕ ਸਮਾਨ ਸੜ ਕੇ ਸਵਾਹ
Trending Photos
Bathinda Shop Fire/ਕੁਲਬੀਰ ਬੀਰਾ: ਬਠਿੰਡਾ ਤੇ ਬੀਬੀ ਵਾਲਾ ਰੋਡ 'ਤੇ ਆਰ ਕੇ ਦਰਸ਼ਨ ਇਲੈਕਟ੍ਰਿਕ ਦੁਕਾਨ 'ਤੇ ਬੀਤੀ ਦੇ ਰਾਤ ਕਰੀਬ 1 ਵਜੇ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਪਹੁੰਚਿਆ। ਤਿੰਨ ਮੰਜ਼ਲਾ ਇਲੈਕਟਰਿਕ ਦੁਕਾਨ ਵਿੱਚ ਤੇਜ਼ੀ ਨਾਲ ਫੈਲੀ ਅੱਗ ਕਾਰਨ ਸਮਾਨ ਸੜ ਕੇ ਸਵਾਹ ਹੋ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਐਨਐਫਐਲ ਭੁੱਚੋ ਮੰਡੀ ਅਤੇ ਹੋਰਨਾ ਕਸਬਿਆ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ।
ਫਾਇਰ ਬ੍ਰਿਗੇਡ ਅਫਸਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਬੀਬੀ ਵਾਲਾ ਰੋਡ ਸਥਿਤ ਆਰ ਕੇ ਦਰਸ਼ਨ ਇਲੈਕਟ੍ਰਿਕ ਦੁਕਾਨ ਤੇ ਅੱਗ ਲੱਗੀ ਹੈ। ਉਹਨਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਉਹਨਾਂ ਵੱਲੋਂ ਐਨ ਐਫ ਐਲ ਅਤੇ ਹੋਰਨਾਂ ਕਸਬਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ। ਉਹਨਾਂ ਦੱਸਿਆ ਕਿ 50 ਤੋਂ 60 ਗੱਡੀਆਂ ਹੁਣ ਤੱਕ ਪਾਣੀ ਦੀਆਂ ਆ ਚੁੱਕੀਆਂ ਹਨ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਹਲੇ ਵੀ ਦੁਕਾਨ ਵਿੱਚੋਂ ਧੂਆਂ ਨਿਕਲ ਰਿਹਾ ਹੈ ਉਹਨਾਂ ਦੱਸਿਆ ਕਿ ਦੁਕਾਨ ਵਿੱਚ ਅੱਗ ਬੁਝਾਉਣ ਲਈ ਕੋਈ ਵੀ ਜੰਤਰ ਨਹੀਂ ਲਗਾਇਆ ਗਿਆ ਸੀ ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਲੱਖਾਂ ਰੁਪਏ ਦਾ ਨੁਕਸਾਨ ਦੁਕਾਨ ਮਾਲਕ ਦਾ ਹੋਇਆ ਹੈ।
ਇਹ ਵੀ ਪੜ੍ਹੋ: NIA Raid: ਮੋਹਾਲੀ-ਨਿਆਗਾਂਵ 'ਚ NIA ਨੇ ਵਕੀਲਾਂ ਦੇ ਘਰ ਮਾਰਿਆ ਛਾਪਾ, ਲੈਪਟਾਪ, ਮੋਬਾਈਲ ਤੇ ਦਸਤਾਵੇਜ਼ ਜ਼ਬਤ
ਉਧਰ ਮੌਕੇ ਤੇ ਪਹੁੰਚੇ ਐਸਐਚ ਓ ਸਿਵਲ ਲਾਈਨ ਹਰਜੋਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦੀ ਹੀ ਉਹ ਮੌਕੇ ਤੇ ਪਹੁੰਚੇ ਹਨ ਅਤੇ ਟਰੈਫਿਕ ਨੂੰ ਡਿਵਰਟ ਕੀਤਾ ਹੈ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਯਤਨ ਕੀਤੇ ਗਏ ਸਨ ਪਰ ਅੱਗ ਭਿਆਨਕ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਰਨਾਂ ਕਸਬਿਆਂ ਅਤੇ ਐਨਐਫਐਲ ਦੇ ਨਾਲ ਨਾਲ ਐਨਡੀਆਰਐਫ ਦੀ ਮਦਦ ਵੀ ਲਈ ਗਈ ਸੀ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਹੈ ਪਰ ਦੁਕਾਨ ਵਿੱਚੋਂ ਧੂਆਂ ਹਾਲੇ ਵੀ ਨਿਕਲ ਰਿਹਾ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਇਹ ਭਿਆਨਕ ਅੱਗ ਕਿਸ ਤਰ੍ਹਾਂ ਲੱਗੀ ਹੈ?