Bathinda News: ਬਠਿੰਡਾ 'ਚ ਕਾਰ ਨੇ ਬੱਚਿਆਂ ਨਾਲ ਭਰੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ
Advertisement
Article Detail0/zeephh/zeephh2416394

Bathinda News: ਬਠਿੰਡਾ 'ਚ ਕਾਰ ਨੇ ਬੱਚਿਆਂ ਨਾਲ ਭਰੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ

Bathinda News:  ਘਟਨਾ ਬਾਰੇ ਜਿਵੇਂ ਹੀ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਸਾਰੇ ਸਿਵਲ ਹਸਪਤਾਲ ਪਹੁੰਚ ਗਏ।

Bathinda News: ਬਠਿੰਡਾ 'ਚ ਕਾਰ ਨੇ ਬੱਚਿਆਂ ਨਾਲ ਭਰੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ

Bathinda News(ਕੁਲਬੀਰ ਬੀਰਾ): ਬਠਿੰਡਾ ਦੇ 100 ਫੁੱਟੀ ਰੋਡ 'ਤੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਗਿਆ। ਜਦੋਂ ਇੱਕ ਕਾਰ ਨੇ ਬੱਚਿਆਂ ਨਾਲ ਭਰੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ ਇੱਕ ਦਰਜਨ ਸਕੂਲੀ ਬੱਚੇ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਬੱਚਿਆਂ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੁਆਰਾ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ।

NGO 'ਤੇ ਵਰਕਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ 100 ਫੁੱਟੀ ਰੋਡ 'ਤੇ ਕਾਰ ਅਤੇ ਸਕੂਲੀ ਬੱਚਿਆਂ ਦੇ ਆਟੋ ਵਿੱਚ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਆਟੋ ਵਿੱਚ ਸਵਾਰ ਸਕੂਲ ਹੀ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਉਨ੍ਹਾਂ ਵੱਲੋਂ ਤੁਰੰਤ ਜ਼ਖਮੀ ਬੱਚਿਆਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਸ ਟੱਕਰ ਵਿੱਚ ਸਕੂਲ ਦੇ 12 ਵਿਦਿਆਰਥੀਆਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇਹ ਸਾਰੇ ਬੱਚੇ ਪ੍ਰਿਆਸ ਇੰਟਰਨੈਸ਼ਨਲ ਸਕੂਲ ਦੇ ਸਨ। ਘਟਨਾ ਬਾਰੇ ਜਿਵੇਂ ਹੀ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਸਾਰੇ ਸਿਵਲ ਹਸਪਤਾਲ ਪੁੱਜੇ।

ਦੂਜੇ ਪਾਸੇ ਟਰਾਂਸਪੋਰਟ ਅਫ਼ਸਰ ਆਰਟੀਓ ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਮਾਪਿਆਂ ਅਤੇ ਸਕੂਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸ ਤਰਾਂ ਦੇ ਵਹੀਕਲ ਉੱਪਰ ਆਪਣੇ ਬੱਚਿਆਂ ਨੂੰ ਭੇਜ ਰਹੇ ਹਨ। ਸਾਡੇ ਵੱਲੋਂ ਜਲਦ ਹੀ ਸਾਰੇ ਵਹੀਕਲਾਂ ਨੂੰ ਚੈੱਕ ਕੀਤੀ ਜਾਵੇਗੀ ਅਤੇ ਜਿਹੜੀ ਵੀ ਵਾਹਨ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ 'ਤੇ ਬਣਦੀ ਕਾਰਵਾਈ ਵੀ ਕਰਾਂਗੇ।

ਜ਼ਖਮੀ ਵਿਦਿਆਰਥੀਆਂ ਦਾ ਇਲਾਜ ਕਰ ਰਹੇ ਡਾਕਟਰ ਅਰਸ਼ਦ ਗੋਇਲ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਕਰੀਬ ਇੱਕ ਦਰਜਨ ਬੱਚੇ ਇਲਾਜ ਲਈ ਸਮਾਜ ਸੇਵੀ ਸੰਸਥਾ ਲੈ ਕੇ ਆਈ ਹੈ। ਉਨ੍ਹਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਇੱਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਦੇ ਪੱਟ ਤੇ ਗੰਭੀਰ ਸੱਟ ਲੱਗੀ ਹੋ ਸਕਦੀ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

Trending news