Ravneet Bittu News: ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਮੈਂ ਕਈ ਗਾਇਕਾਂ ਨੂੰ ਜਾਣਦਾ ਹਾਂ, ਜਦੋਂ ਉਹ ਵੱਡੇ ਗਾਇਕ ਬਣ ਜਾਂਦੇ ਹਨ, ਉਨ੍ਹਾਂ ਨੂੰ ਘਮੰਡ ਹੋ ਜਾਂਦਾ ਹੈ। ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕਿੰਨਾ ਵੱਡਾ ਨੁਕਸਾਨ ਹੋਇਆ ਹੈ, ਉਸ ਦਾ ਪਿਤਾ ਇਨਸਾਫ਼ ਦੀ ਮੰਗ ਕਰ ਰਿਹਾ ਹੈ।"
Trending Photos
Ravneet Bittu News: ਪੰਜਾਬੀ ਗਾਇਕ ਬੱਬੂ ਮਾਨ (Babbu Maan) ਅਤੇ ਮਨਕੀਰਤ ਔਲਖ (Mankirt Aulakh) ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਬੰਬੀਹਾ ਗੈਂਗ ਦੇ 4 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਕਾਂਗਰਸੀ ਸੰਸਦ ਰਵਨੀਤ ਸਿੰਘ ਬਿੱਟੂ (Ravneet Bittu) ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗਾਇਕ ਨਿਸ਼ਾਨੇ 'ਤੇ ਸੀ ਜਾਂ ਨਹੀਂ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਇਹ ਗਾਇਕ ਵੀ ਕਿਸੇ ਤੋਂ ਘੱਟ ਨਹੀਂ ਹਨ, ਇੱਕ ਦੂਜੇ ਨੂੰ ਜ਼ਲੀਲ ਕਰਨ ਲਈ ਵੀ ਕਾਲਾਂ ਕਰਦੇ ਹਨ। ਉਨ੍ਹਾਂ ਨੂੰ ਵੀ ਰੋਕਣਾ ਚਾਹੀਦਾ ਹੈ।
ਰਵਨੀਤ ਸਿੰਘ ਬਿੱਟੂ (Ravneet singh Bittu) ਅੱਗੇ ਕਿਹਾ ਕਿ ਮੈਂ ਕਈ ਗਾਇਕਾਂ ਨੂੰ ਜਾਣਦਾ ਹਾਂ, ਜਦੋਂ ਉਹ ਵੱਡੇ ਗਾਇਕ ਬਣ ਜਾਂਦੇ ਹਨ, ਉਨ੍ਹਾਂ ਨੂੰ ਮਾਣ ਹੋ ਜਾਂਦਾ ਹੈ। ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਕਿੰਨਾ ਵੱਡਾ ਹਾਦਸਾ ਸੀ ਪੂਰੇ ਪੰਜਾਬ ਲਈ ਅਤੇ ਕਿੰਨਾ ਵੱਡਾ ਨੁਕਸਾਨ ਹੋਇਆ ਹੈ। ਉਸ ਦਾ ਪਿਤਾ ਹੁਣ ਤੱਕ ਵੀ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਆਖ਼ਰ ਗੈਂਗਸਟਰ ਕਿਉਂ ਗਾਇਕਾਂ ਦੇ ਪਿੱਛੇ ਪਏ ਹੋਏ ਹਨ, ਗਾਇਕ ਅਜਿਹੇ ਕੰਮ ਕਰਦੇ ਹੀ ਕਿਉਂ ਹਨ।
ਇਹ ਵੀ ਪੜ੍ਹੋ: Punjab Weather Today: ਪੰਜਾਬ ਤੇ ਚੰਡੀਗੜ੍ਹ 'ਚ ਅਗਲੇ 4 ਦਿਨ ਹੋਵੇਗੀ ਬਾਰਿਸ਼! IMD ਨੇ ਜਾਰੀ ਕੀਤਾ ਯੈਲੋ ਅਲਰਟ
ਜਦੋਂ ਗਾਇਕ ਹੀ ਬੰਦੂਕਾਂ ਨਾਲ ਗੀਤ ਗਾਉਂਦੇ ਹਨ ਅਤੇ ਹਥਿਆਰਾਂ ਦਾ ਪ੍ਰਚਾਰ ਕਰਦੇ ਹਨ, ਤੁਸੀਂ ਗਾਇਕਾਂ ਨੇ ਹੀ ਇਸ ਦਾ ਬੀਜ ਉਗਾਇਆ ਹੈ, ਉਹ ਆਪਣੇ ਗੀਤਾਂ ਵਿੱਚ ਹਥਿਆਰਾਂ ਨੂੰ ਦਿਖਾ ਕੇ ਆਪਣੀ ਸ਼ਾਨ ਬਣਾਉਂਦੇ ਹਨ, ਤੁਸੀਂ ਗੈਂਗਸਟਰਾਂ ਨੂੰ ਹਥਿਆਰ ਰੱਖਣੇ ਸਿਖਾਏ ਹਨ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿੱਚ ਸਭ ਤੋਂ ਅਹਿਮ ਰੋਲ ਤੁਹਾਡਾ ਹੈ। ਹੁਣ ਤੁਹਾਨੂੰ ਆਪਣੇ ਪਰਿਵਾਰ ਨਾਲ ਆਪਣੀ ਜਾਨ ਬਚਾਉਣ ਲਈ ਲੁਕਣਾ ਪੈ ਰਿਹਾ ਹੈ
ਗੌਰਤਲਬ ਹੈ ਕਿ ਪੁਲਿਸ ਨੇ ਬੱਬੂ ਮਾਨ (Babbu Maan) ਅਤੇ ਮਨਕੀਰਤ ਔਲਖ (Mankirt Aulakh)ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਪਿਸਤੌਲ, 23 ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਸੀ।