Amritsar News: ਅੰਮ੍ਰਿਤਸਰ ਵਿੱਚ ਨੌਜਵਾਨ ਵੱਲੋਂ ਆਪਣੀ ਥਾਰ ਗੱਡੀ ਦੀ ਨੰਬਰ ਪਲੇਟ ਨੂੰ ਛੁਪਾਉਣਾ ਮਹਿੰਗਾ ਪੈ ਗਿਆ।
Trending Photos
Amritsar News (ਭਰਤ ਸ਼ਰਮਾ) : ਅੰਮ੍ਰਿਤਸਰ ਦੇ ਹਲਕਾ ਉੱਤਰੀ ਵਿਚੋਂ ਇੱਕ ਨੌਜਵਾਨ ਵੱਲੋਂ ਆਪਣੀ ਥਾਰ ਗੱਡੀ ਦੀ ਨੰਬਰ ਪਲੇਟ ਛੁਪਾਉਣ ਲਈ ਇੱਕ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ ਦੀ ਵਰਤੋਂ ਕਰ ਆਪਣੀ ਨੰਬਰ ਪਲੇਟ ਨੂੰ ਛੁਪਾ ਕੇ ਸ਼ੋਸਲ ਮੀਡੀਆ ਉਤੇ ਰੀਲ ਬਣਾਈ ਗਈ ਸੀ।
ਇਸ ਦਾ ਨੋਟਿਸ ਲੈਂਦਿਆ ਅੰਮ੍ਰਿਤਸਰ ਹਲਕਾ ਉੱਤਰੀ ਦੇ ਏਸੀਪੀ ਵਰਿੰਦਰ ਖੋਸਾ ਵੱਲੋ ਇਸ ਥਾਰ ਗੱਡੀ ਦੇ ਮਾਲਕ ਨੂੰ ਫੜ ਉਸ ਉਪਰ ਮੋਟਰ ਵੀਹਕਲ ਐਕਟ ਤਹਿਤ ਕੋਰਟ ਵੱਲੋਂ ਚਲਾਨ ਕੀਤਾ ਗਿਆ ਤੇ 6000 ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਉੱਤਰੀ ਦੇ ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਉਨ੍ਹਾਂ ਧਿਆਨ ਵਿੱਚ ਆਇਆ ਸੀ ਕਿ ਇੱਕ ਥਾਰ ਗੱਡੀ ਦੇ ਮਾਲਕ ਵੱਲੋਂ ਉਸ ਦੀ ਨੰਬਰ ਪਲੇਟ ਛੁਪਾਉਣ ਲਈ ਇੱਕ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ ਦੀ ਵਰਤੋਂ ਕਰ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਨੂੰ ਕਾਬੂ ਕਰ ਉਸ ਉਪਰ ਮੋਟਰ ਵ੍ਹੀਕਲ ਐਕਟ ਅਧੀਨ ਮੋਟਾ ਜੁਰਮਾਨਾ ਲਗਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਹੈ ਕਿ ਉਹ ਅਜਿਹੀ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Mohali News: ਸਾਬਕਾ ਕ੍ਰਿਕਟਰ ਯੁਵਰਾਜ ਦੇ ਧਰਮ ਗੁਰੂ ਬਾਬਾ ਰਾਮ ਸਿੰਘ ਦਾ ਹੋਇਆ ਦਿਹਾਂਤ, ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਲਏ ਆਖਰੀ ਸਾਹ