Amritsar News: ਜੰਡਿਆਲਾ ਗੁਰੂ ਦੇ ਪੈਟਰੋਲ ਪੰਪ 'ਤੇ ਹੋਈ ਠੱਗੀ, ਅਣਪਛਾਤੇ ਵਿਅਕਤੀ 70 ਤੋਂ 80 ਹਜ਼ਾਰ ਦਾ ਤੇਲ ਪਵਾ ਕੇ ਹੋਏ ਫਰਾਰ
Advertisement
Article Detail0/zeephh/zeephh2451268

Amritsar News: ਜੰਡਿਆਲਾ ਗੁਰੂ ਦੇ ਪੈਟਰੋਲ ਪੰਪ 'ਤੇ ਹੋਈ ਠੱਗੀ, ਅਣਪਛਾਤੇ ਵਿਅਕਤੀ 70 ਤੋਂ 80 ਹਜ਼ਾਰ ਦਾ ਤੇਲ ਪਵਾ ਕੇ ਹੋਏ ਫਰਾਰ

Amritsar Robbery: ਲੁਟੇਰੇ ਕਿਸ ਤਰ੍ਹਾਂ ਪੈਟਰੋਲ ਪੰਪ 'ਤੇ ਆਏ ਤੇ ਪੈਟਰੋਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਹੋਏ ਫਰਾਰ। ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਦੱਸਿਆ ਜਾ ਰਿਹਾ ਹੈ ਕਿ ਠੱਗ ਤੇਲ ਭਰਵਾ ਕੇ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਏ ਹਨ।

 

Amritsar News: ਜੰਡਿਆਲਾ ਗੁਰੂ ਦੇ ਪੈਟਰੋਲ ਪੰਪ 'ਤੇ ਹੋਈ ਠੱਗੀ, ਅਣਪਛਾਤੇ ਵਿਅਕਤੀ 70 ਤੋਂ 80 ਹਜ਼ਾਰ ਦਾ ਤੇਲ ਪਵਾ ਕੇ ਹੋਏ ਫਰਾਰ

Amritsar Petrol pump Robbery Case/ ਭਰਤ ਸ਼ਰਮਾ: ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਇੱਕ ਪੈਟਰੋਲ ਪੰਪ ਤੋਂ ਕੁਝ ਅਣਪਛਾਤੇ ਵਿਅਕਤੀ ਵੱਲੋਂ ਪੰਪ ਤੋਂ 70 ਤੋਂ 80 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਹੋਏ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਵੇਖ ਸਕਦੇ ਹੋ ਕਿ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆ ਹਨ। ਇਸ ਮੌਕੇ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਸ਼ਾਮੀ ਸਾਢੇ ਛੇ ਵਜੇ ਦੇ ਕਰੀਬ ਇੱਕ ਵਿਅਕਤੀ ਆ ਕੇ ਪਹਿਲਾਂ ਹੀ ਮੈਨੇਜਰ ਨਾਲ ਗੱਲ ਕਰਕੇ ਗਿਆ ਸੀ ਕਿ ਅਸੀਂ 2000 ਲੀਟਰ ਤੇਲ ਲੈਣਾ ਹੈ ਤੇ ਸਾਨੂੰ ਪੱਕਾ ਬਿੱਲ ਘੱਟ ਦਿਓ। 

ਇਸ ਤੋਂ ਬਾਅਦ ਸ਼ਾਮ 8 ਵਜੇ ਆ ਕੇ ਉਸ ਵਿਅਕਤੀ ਵੱਲੋਂ ਚਾਰ ਡਰਮ ਭਰਵਾਏ ਅਤੇ ਸਵਿਫਟ ਗੱਡੀ ਦੀ ਟੈਂਕੀ ਵੀ ਫੁੱਲ ਕਰਵਾਈ ਤਾਂ ਇਸ ਕਰਕੇ ਟਰੋਲੀ ਅਤੇ ਸਵਿਫਟ ਗੱਡੀ ਉਥੋਂ ਫਰਾਰ ਹੋ ਗਈ ਮਾਲਕ ਦਾ ਕਹਿਣਾ ਹੈ ਕਿ ਪਹਿਲਾਂ ਵੀ ਇੱਕ ਦੋ ਵਾਰ ਇਸ ਤਰ੍ਹਾਂ ਤੇਲ ਪੁਆ ਕੇ ਕਈ ਕਾਰਾਂ ਵਾਲੇ ਫਰਾਰ ਹੋਏ ਹਨ। ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਸੀ ਪਰ ਉਸ ਦੇ ਉੱਪਰ ਕੋਈ ਵੀ ਸੁਣਵਾਈ ਨਹੀਂ ਹੋਈ ਅੱਜ ਤਾਂ ਵੱਡੀ ਹੀ ਠੱਗੀ ਹੋ ਗਈ 70 ,80 ਹਜਾਰ ਦਾ ਤੇਲ ਪਵਾ ਕੇ ਇਹ ਸ਼ਾਤਿਰ ਠੱਗ ਫਰਾਰ ਹੋ ਗਏ ਹਨ ਜਿਹੜੇ ਸਾਰੇ ਸੀਸੀਟੀਵੀ ਕੈਮਰੇ ਵਿੱਚ ਸਾਫ ਦਿਖਾਈ ਦੇ ਰਹੇ ਹਨ ਅਸੀਂ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: Panchayat Elections Viral Video: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ
 

ਮੌਕੇ ਉੱਤੇ ਪਹੁੰਚ ਕੇ ਡੀਐਸਪੀ ਰਵਿੰਦਰ ਸਿੰਘ ਤੇ ਉਹਨਾਂ ਦੀ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮਕੇ ਦੀਆ ਸੀਸੀ ਟੀਵੀ ਕੈਮਰੇ ਦੀਆਂ ਤਸਵੀਰਾਂ ਲਈਆਂ ਕਬਜ਼ੇ ਵਿੱਚ ਆਸ ਪਾਸ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚਾਰ ਦੇ ਕਰੀਬ ਇਹ ਲੋਕ ਟਰੈਕਟਰ ਟਰਾਲੀ ਅਤੇ ਗੱਡੀ ਲੈ ਕੇ ਆਏ ਸਨ। ਦੱਸੇ ਤੇ 80 ਹਜ਼ਾਰ ਦੇ ਕਰੀਬ ਦਾ ਤੇਲ ਲੈ ਕੇ ਫਰਾਰ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਰਾਹੀਂ ਪਤਾ ਲੱਗ ਰਿਹਾ ਹੈ ਕਿ ਉਹ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਏ ਹਨ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: Nepal Floods Updates: ਨੇਪਾਲ 'ਚ ਹੜ੍ਹ ਤੇ ਲੈਂਡਸਲਾਈਡ ਨੇ ਤਬਾਹੀ ਮਚਾਈ, 112 ਲੋਕਾਂ ਦੀ ਮੌਤ ਅਤੇ 69 ਲਾਪਤਾ
 

Trending news