Bus Body Controversy: ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਬਾਡੀ ਨਹੀਂ ਲਗਾ ਰਹੀ, ਸਗੋਂ ਪ੍ਰਾਈਵੇਟ ਟਰਾਂਸਪੋਰਟਰ ਆਪਣੀਆਂ ਬੱਸਾਂ ਦੀ ਬਾਡੀ ਲਗਵਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸਰਕਾਰੀ ਬੱਸਾਂ ਵਿੱਚ ਬਾਡੀਆਂ ਫਿੱਟ ਕੀਤੀਆਂ ਜਾਣਗੀਆਂ ਅਤੇ ਉਹ ਵੀ ਪਹਿਲਾਂ ਨਾਲੋਂ ਸਸਤੀਆਂ ਦਰਾਂ 'ਤੇ।
Trending Photos
Bus Body Controversy: ਸੂਬੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਗਾਉਣ ਨੂੰ ਲੈ ਕੇ ਸਿਅਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੇ ਵੱਲੋਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਗਾਉਣ ਸਬੰਧੀ ਸਵਾਲ ਚੁੱਕੇ ਜਾ ਰਹੇ ਹਨ। ਵਿਰੋਧੀ ਪਾਰਟੀਆਂ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਖੁੱਦ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਦਿੱਤੇ ਹਨ। ਉਨ੍ਹਾਂ ਨੇ ਦੋਵਾਂ ਪਾਰਟੀਆਂ ਦੇ ਇਲਜ਼ਾਮਾਂ ਨੂੰ ਬਿਲਕੁਲ ਬੇਬੁਨਿਆਦ ਦੱਸਿਆ ਹੈ।
ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਬਾਡੀ ਨਹੀਂ ਲਗਾ ਰਹੀ, ਸਗੋਂ ਪ੍ਰਾਈਵੇਟ ਟਰਾਂਸਪੋਰਟਰ ਆਪਣੀਆਂ ਬੱਸਾਂ ਦੀ ਬਾਡੀ ਲਗਵਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸਰਕਾਰੀ ਬੱਸਾਂ ਵਿੱਚ ਬਾਡੀਆਂ ਫਿੱਟ ਕੀਤੀਆਂ ਜਾਣਗੀਆਂ ਅਤੇ ਉਹ ਵੀ ਪਹਿਲਾਂ ਨਾਲੋਂ ਸਸਤੀਆਂ ਦਰਾਂ 'ਤੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕਿਲੋਮੀਟਰ ਯੋਜਨਾ ਦੇ ਤਹਿਤ, ਟਰਾਂਸਪੋਰਟਰ ਜੋ ਸਾਡੇ ਨਾਲ ਕੰਮ ਕਰ ਰਹੇ ਹਨ, ਉਹ ਆਪਣੀ ਸਵੈ-ਇੱਛਾ ਨਾਲ ਆਪਣੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਦੀ ਉਸੇ ਕੰਪਨੀ ਤੋਂ ਇਨ੍ਹਾਂ ਨੂੰ ਲਗਵਾ ਰਹੇ ਹਨ ਜਿੱਥੋਂ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਮੰਤਰੀ ਹੁੰਦਿਆਂ ਸਰਕਾਰੀ ਬੱਸਾਂ ਲਗਵਾਈਆਂ ਸਨ। ਹੁਣ ਇਹ ਪ੍ਰਾਈਵੇਟ ਲੋਕ ਉੱਥੋਂ ਸਸਤੇ ਰੇਟਾਂ ਉੱਤੇ ਬਾਡੀ ਲਗਾ ਰਹੇ ਹਨ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਰਾਜਾ ਵੜਿੰਗ ਦੇ ਸਮੇਂ, ਜਿਸ ਕੰਪਨੀ ਤੋਂ ਸੈਂਕੜੇ ਸਰਕਾਰੀ ਬੱਸਾਂ ਵਿੱਚ ਬਾਡੀਆਂ ਫਿੱਟ ਕਰਵਾਈਆਂ ਸਨ, ਅੱਜ ਚਾਰ ਸਾਲਾਂ ਬਾਅਦ ਪ੍ਰਾਈਵੇਟ ਟਰਾਂਸਪੋਰਟਰ 1.71 ਲੱਖ ਰੁਪਏ ਤੋਂ ਲੈ ਕੇ 77 ਹਜ਼ਾਰ ਰੁਪਏ ਤੱਕ ਸਸਤੀਆਂ ਦਰਾਂ 'ਤੇ ਬਾਡੀਆਂ ਫਿੱਟ ਕਰਵਾ ਰਹੇ ਹਨ, ਜਦੋਂ ਚਾਰ ਸਾਲਾਂ ਬਾਅਦ ਇਹ ਮਹਿੰਗੀਆਂ ਹੋਣੀਆਂ ਚਾਹੀਦੀਆਂ ਸਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਬੱਸ 'ਤੇ ਬਾਡੀ ਨਹੀਂ ਲਗਾ ਰਹੀ, ਇਹ ਨਿੱਜੀ ਟਰਾਂਸਪੋਰਟਰਾਂ ਦੁਆਰਾ ਲਗਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਕਿਲੋਮੀਟਰ ਸਕੀਮ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਬੱਸ ਲਈ ਸ਼ਰਤਾਂ ਰੱਖੀਆਂ ਗਈਆਂ ਹਨ, ਟੈਂਡਰ ਉਸ ਟਰਾਂਸਪੋਰਟਰ ਨੂੰ ਦਿੱਤਾ ਜਾਵੇਗਾ ਜੋ ਇਨ੍ਹਾਂ ਦੋਵਾਂ ਸ਼ਰਤਾਂ ਨੂੰ ਪੂਰਾ ਕਰੇਗਾ। ਸਰਕਾਰ ਕੋਈ ਪੈਸਾ ਨਹੀਂ ਲਗਾ ਰਹੀ, ਟਰਾਂਸਪੋਰਟ ਖੁਦ ਦਾ ਪੈਸਾ ਬੱਸਾਂ ਨੂੰ ਤਿਆਰ ਕਰਨ ਲਈ ਲਗਾ ਰਿਹਾ ਹੈ। ਉਨ੍ਹਾਂ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ।