Punjab News: ਐਡਵੋਕੇਟ ਅਰੋੜਾ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ; ਸਰਪੰਚੀ ਲਈ 2 ਕਰੋੜ ਦੇਣ ਵਾਲੇ ਸਖ਼ਸ਼ ਖਿਲਾਫ਼ ਕਾਰਵਾਈ ਮੰਗੀ
Advertisement
Article Detail0/zeephh/zeephh2454299

Punjab News: ਐਡਵੋਕੇਟ ਅਰੋੜਾ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ; ਸਰਪੰਚੀ ਲਈ 2 ਕਰੋੜ ਦੇਣ ਵਾਲੇ ਸਖ਼ਸ਼ ਖਿਲਾਫ਼ ਕਾਰਵਾਈ ਮੰਗੀ

  ਐਡਵੋਕੇਟ ਐਚਸੀ ਅਰੋੜਾ ਨੇ ਰਾਜ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਗੁਰਦਾਸਪੁਰ ਵਿੱਚ ਸਰਪੰਚੀ ਲਈ 2 ਕਰੋੜ ਦੇਣ ਵਾਲੇ ਸਖ਼ਸ਼ ਖਿਲਾਫ਼ ਐਕਸ਼ਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਸ ਮਾਮਲੇ ਵਿੱਚ ਸੋ ਮੋਟੋ ਨੋਟਿਸ ਲਿਆ ਜਾਵੇ ਤਾਂਕਿ ਅੱਗੇ ਤੋਂ ਹੋਰ ਪਿੰਡਾਂ ਲਈ ਉਦਾਹਰਣ ਪੈਦਾ ਹੋ ਸਕੇ। ਉਨ੍ਹਾਂ ਨੇ ਲਿਖਿਆ ਕਿ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ

Punjab News: ਐਡਵੋਕੇਟ ਅਰੋੜਾ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ; ਸਰਪੰਚੀ ਲਈ 2 ਕਰੋੜ ਦੇਣ ਵਾਲੇ ਸਖ਼ਸ਼ ਖਿਲਾਫ਼ ਕਾਰਵਾਈ ਮੰਗੀ

Punjab News:  ਐਡਵੋਕੇਟ ਐਚਸੀ ਅਰੋੜਾ ਨੇ ਰਾਜ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਗੁਰਦਾਸਪੁਰ ਵਿੱਚ ਸਰਪੰਚੀ ਲਈ 2 ਕਰੋੜ ਦੇਣ ਵਾਲੇ ਸਖ਼ਸ਼ ਖਿਲਾਫ਼ ਐਕਸ਼ਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਸ ਮਾਮਲੇ ਵਿੱਚ ਸੋ ਮੋਟੋ ਨੋਟਿਸ ਲਿਆ ਜਾਵੇ ਤਾਂਕਿ ਅੱਗੇ ਤੋਂ ਹੋਰ ਪਿੰਡਾਂ ਲਈ ਉਦਾਹਰਣ ਪੈਦਾ ਹੋ ਸਕੇ। ਉਨ੍ਹਾਂ ਨੇ ਲਿਖਿਆ ਕਿ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਸਬੰਧੀ ਹਾਈ ਕੋਰਟ ਵਿੱਚ ਪੀਆਈਐਲ ਪਾਈ ਜਾਵੇਗਾ।

ਡੀਸੀ ਨੇ ਜਾਂਚ ਦੇ ਦਿੱਤੇ ਹੁਕਮ
ਦੂਜੇ ਪਾਸੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਵਿੱਚ ਆਪਣੇ ਆਪ ਨੂੰ ਭਾਜਪਾ ਆਗੂ ਕਹਾਉਣ ਵਾਲੇ ਆਤਮਾ ਸਿੰਘ ਨੇ ਪਿੰਡ ਵਿੱਚ ਪੰਚਾਇਤੀ ਚੋਣਾਂ ਲਈ ਸਰਪੰਚ ਬਣਨ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਸੀ ਅਤੇ ਕਿਹਾ ਸੀ ਕਿ ਜੇਕਰ ਪਿੰਡ ਦੇ ਲੋਕ ਉਸ ਨੂੰ ਸਰਪੰਚ ਬਣਾਉਂਦੇ ਹਨ ਤਾਂ ਉਹ ਪੰਚਾਇਤ ਨੂੰ 2 ਕਰੋੜ ਰੁਪਏ ਦਵੇਗਾ।

ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਨੇ ਅੱਜ ਝੋਨੇ ਦੇ ਖਰੀਦ ਨੂੰ ਲੈ ਕੇ ਬੁਲਾਈ ਉੱਚ ਪੱਧਰੀ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਸਰਪੰਚੀ ਲਈ ਅਜਿਹੀ ਬੋਲੀ ਲਗਾਉਣਾ ਬਿਲਕੁਲ ਹੀ ਗ਼ੈਰਕਾਨੂੰਨੀ ਹੈ। ਇਸ ਮਾਮਲੇ ਦੀ ਜਾਂਚ ਕਰਨ ਲਈ ਉਨ੍ਹਾਂ ਨੇ ਏਡੀਸੀ ਅਤੇ ਡੇਰਾ ਬਾਬਾ ਨਾਨਕ ਦੇ ਐਸਡੀਐਮ ਨੂੰ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਜਲਦ ਹੀ ਰਿਪੋਰਟ ਸੌਂਪੀ ਜਾਵੇਗੀ ਤਾਂ ਕਿ ਇਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ : Panchayat Election 2024: ਮਾਨਸਾ ਦੇ ਪਿੰਡ ਚੱਕ ਅਲੀਸ਼ੇਰ 'ਚ ਸਰਬਸੰਮਤੀ ਨਾਲ ਹੋਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਚੋਣ

Trending news