Kisan Andolan 2.0 ਰਵਿੰਦਰ ਗਰੇਵਾਲ ਨੇ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ ਵਿੱਚ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ। ਉਹ ਸਾਲ 2022 ਵਿੱਚ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਪੰਜਾਬ ਲੋਕ ਕਾਂਗਰਸ ਲਈ ਚੋਣ ਲੜੇ ਚੁੱਕੇ ਹਨ।
Trending Photos
Bjp Leader Left Party: ਬੀਜੇਪੀ ਆਗੂ ਐਡਵੋਕੇਟ ਰਵਿੰਦਰ ਗਰੇਵਾਲ ਨੇ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭੇਜਿਆ ਦਿੱਤਾ ਹੈ। ਰਵਿੰਦਰ ਗਰੇਵਾਲ ਨੇ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ ਵਿੱਚ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ। ਉਹ ਸਾਲ 2022 ਵਿੱਚ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਪੰਜਾਬ ਲੋਕ ਕਾਂਗਰਸ ਲਈ ਚੋਣ ਲੜੇ ਚੁੱਕੇ ਹਨ।
ਇਸ ਸੰਬਧੀ ਗਰੇਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਪਹਿਲਾਂ ਤਾਂ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੀਆਂ ਹੱਦ 'ਤੇ ਰੋਕ ਲਿਆ। ਭਾਜਪਾ ਦੀ ਖੱਟੜ ਸਰਕਾਰ ਇੱਥੇ ਹੀ ਨਹੀਂ ਰੁਕੀ ਉਸ ਨੇ ਸਾਂਤੀਮਈ ਤਰੀਕੇ ਨਾਲ ਧਰਨੇ ਦੇ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗ ਉਨ੍ਹਾਂ 'ਤੇ ਤਸ਼ੱਦਦ ਕੀਤਾ ਜੋ ਕਿ ਸਰਾਸਰ ਗਲਤ ਹੈ। ਜਿਸ ਦੇ ਰੋਸ ਵਜੋਂ ਹੀ ਅੱਜ ਮੈਂ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ।
ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਦਾ ਪੂਰਜ਼ੋਰ ਸਮਰਥਨ ਕਰਦਾ ਹਾਂ। ਕਿਸਾਨਾਂ ਦੇ ਹੱਕ ਸੱਚ ਲਈ ਆਪਣੀ ਅਵਾਜ਼ ਹਮੇਸ਼ਾ ਬੁਲੰਦ ਕਰਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਮੈਂ ਵੀ ਕਿਸਾਨ ਪਰਿਵਾਰ ਤੋਂ ਹਾਂ ਅਸੀਂ ਆਪਣੇ ਕਿਸਾਨਾਂ 'ਤੇ ਹੋ ਰਹੇ ਜੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਵਿਰੋਧ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਉਹ ਆਪਣਾ ਸਿਆਸੀ ਸਫ਼ਰ ਅੱਗੇ ਕਿਸ ਪਾਰਟੀ ਨਾਲ ਸ਼ੁਰੂ ਕਰਨਗੇ ਇਸ ਸਬੰਧੀ ਜਲਦ ਹੀ ਸਾਂਝੀ ਕਰਾਂਗਾ।
ਇਹ ਵੀ ਪੜ੍ਹੋ: Congress Protest: ਪੰਜਾਬ ਕਾਂਗਰਸ ਨੇ ਘੇਰਿਆ ਬੀਜੇਪੀ ਦਫ਼ਤਰ, ਕੇਂਦਰ ਅਤੇ ਹਰਿਆਣਾ ਕਿਸਾਨਾਂ 'ਤੇ ਤਸ਼ੱਦਤ ਬੰਦ ਕਰੇ- ਵੜਿੰਗ
ਜ਼ਿਕਰਯੋਗ ਹੈ ਕਿ ਐਡਵੋਕੇਟ ਰਵਿੰਦਰ ਗਰੇਵਾਲ ਸਾਲ 2022 ਵਿੱਚ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਪੰਜਾਬ ਲੋਕ ਕਾਂਗਰਸ ਲਈ ਚੋਣ ਲੜੇ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਖ਼ਤਮ ਕਰਕੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ ਤਾਂ ਰਵਿੰਦਰ ਸਿੰਘ ਨੇ ਵੀ ਉਨ੍ਹਾਂ ਨਾਲ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ।
ਇਹ ਵੀ ਪੜ੍ਹੋ: Kisan Protest: ਕਿਸਾਨਾਂ ਨੇ ਜੁਗਾੜ ਲਗਾ ਕੇ ਸੁੱਟਿਆ ਹਰਿਆਣਾ ਪੁਲਿਸ ਦਾ ਡਰੋਨ